HOME ਪਿੰਡ ਪਨਿਆਲੀ ਕਲਾਂ ਵਿਖੇ ਭਗਤ ਕਬੀਰ ਜੀ ਦਾ 629ਵਾਂ ਪ੍ਰਕਾਸ਼ ਦਿਹਾੜਾ ਸ਼ਰਧਾ...

ਪਿੰਡ ਪਨਿਆਲੀ ਕਲਾਂ ਵਿਖੇ ਭਗਤ ਕਬੀਰ ਜੀ ਦਾ 629ਵਾਂ ਪ੍ਰਕਾਸ਼ ਦਿਹਾੜਾ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ

3
ਭਾਈ ਮਨਪ੍ਰੀਤ ਸਿੰਘ ਅਮਲੋਹ ਵਾਲਿਆਂ ਦੇ ਰਾਗੀ ਜੱਥੇ ਨੇ ਸੰਗਤਾਂ ਨੂੰ ਇਲਾਹੀ ਬਾਣੀ ਦੇ ਕੀਰਤਨ ਨਾਲ ਨਿਹਾਲ ਕੀਤਾ
ਨਵਾਂਸ਼ਹਿਰ /ਕਾਠਗੜ੍ਹ,  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ) : ਪਿੰਡ ਪਨਿਆਲੀ ਕਲਾਂ ਦੇ ਗੁਰਦੁਆਰਾ ਸਾਹਿਬ ਵਿਖੇ  ਸੰਤ ਭਗਤ ਕਬੀਰ ਸਾਹਿਬ ਜੀ ਦਾ 629ਵਾਂ ਪ੍ਰਕਾਸ਼ ਦਿਹਾੜਾ ਨਗਰ ਨਿਵਾਸੀਆਂ ਅਤੇ ਪ੍ਰਬੰਧਕ ਕਮੇਟੀ ਵੱਲੋਂ ਬੜੀ ਸ਼ਰਧਾ ਭਾਵਨਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਸ਼ੁਭ ਦਿਹਾੜੇ ਦੇ ਸਬੰਧ ਵਿੱਚ ਰੱਖੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦੇ ਭੋਗ ਪਾਏ ਗਏ, ਜਿਸ ਉਪਰੰਤ ਪੂਰੀ ਮਰਯਾਦਾ ਅਨੁਸਾਰ ਨਿਸ਼ਾਨ ਸਾਹਿਬ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਗੁਰੂ ਚਰਨਾਂ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ।ਇਸ ਧਾਰਮਿਕ ਸਮਾਗਮ ਦੌਰਾਨ ਵਿਸ਼ੇਸ਼ ਤੌਰ ‘ਤੇ ਪੁੱਜੇ ਪ੍ਰਸਿੱਧ ਰਾਗੀ ਜੱਥਾ ਭਾਈ ਮਨਪ੍ਰੀਤ ਸਿੰਘ ਅਮਲੋਹ ਵਾਲਿਆਂ ਨੇ ਰਸਭਿੰਨਾ ਸ਼ਬਦ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਉਨ੍ਹਾਂ ਨੇ ਭਗਤ ਕਬੀਰ ਜੀ ਦੀ ਪਵਿੱਤਰ ਬਾਣੀ ‘ਤੇ ਚਾਨਣਾ ਪਾਉਂਦਿਆਂ ਉਨ੍ਹਾਂ ਦੇ ਜੀਵਨ ਫਲਸਫੇ ਅਤੇ ਉਪਦੇਸ਼ਾਂ ਬਾਰੇ ਸੰਗਤ ਨੂੰ ਵਿਸਥਾਰਪੂਰਵਕ ਜਾਣੂ ਕਰਵਾਇਆ। ਰਾਗੀ ਜੱਥੇ ਵੱਲੋਂ ਕੀਤੇ ਗਏ ਇਲਾਹੀ ਗੁਰਬਾਣੀ ਕੀਰਤਨ ਨੇ ਪੂਰੇ ਪੰਡਾਲ ਵਿੱਚ ਬੈਠੀ ਸੰਗਤ ਨੂੰ ਮੰਤਰ-ਮੁਗਧ ਕਰਕੇ ਬੰਨ੍ਹ ਕੇ ਰੱਖਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਾਗੀ ਜੱਥੇ ਅਤੇ ਆਈਆਂ ਪ੍ਰਮੁੱਖ ਸ਼ਖਸੀਅਤਾਂ ਤੇ ਬੁੱਧੀਜੀਵੀਆਂ ਨੂੰ ਗੁਰੂ ਘਰ ਦੀ ਬਖ਼ਸ਼ਿਸ਼ ਸਿਰੋਪਾਓ ਭੇਟ ਕਰਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਸਮਾਗਮ ਵਿੱਚ ਬਲਵਿੰਦਰ ਦੀਪਸਨ ਦੇ ਪਰਿਵਾਰ ਵੱਲੋਂ ਲੰਗਰ ਦੀ ਸੇਵਾ ਬੜੀ ਸ਼ਰਧਾ ਭਾਵਨਾ ਨਾਲ ਨਿਭਾਈ ਗਈ। ਸਵੇਰ ਵੇਲੇ ਤੰਦੂਰੀ ਨਾਨ, ਛੋਲਿਆਂ ਅਤੇ ਚਾਹ-ਪਕੌੜਿਆਂ ਦਾ ਅਤੁੱਟ ਲੰਗਰ ਵਰਤਾਇਆ ਗਿਆ, ਜੋ ਕਿ ਸਮਾਗਮ ਦੀ ਸਮਾਪਤੀ ਤੱਕ ਨਿਰੰਤਰ ਜਾਰੀ ਰਿਹਾ। ਇਸ ਪਵਿੱਤਰ ਦਿਹਾੜੇ ‘ਤੇ ਹਾਜ਼ਰੀ ਭਰਨ ਵਾਲਿਆਂ ਵਿੱਚ ਸਰਪੰਚ ਗੁਰਦੀਪ ਸਿੰਘ, ਬਾਬਾ ਕਰਨੈਲ ਸਿੰਘ, ਪਾਖਰ ਸਿੰਘ, ਜਗਦੀਸ਼ ਚੰਦ, ਮਦਨ ਲਾਲ, ਅਮਰੀਕ ਸਿੰਘ, ਸੁੱਖਾ, ਹਰਦੀਪ ਸਿੰਘ, ਪਾਲਾ, ਰਾਮ ਲਾਲ, ਪ੍ਰੇਮ ਸਿੰਘ, ਮਾਸਟਰ ਗੁਰਬਖਸ਼ ਸਿੰਘ, ਸੁਰੇਸ਼ ਕੁਮਾਰ, ਸ਼ਸ਼ੀ ਪ੍ਰਧਾਨ, ਅਮਰੀਕ ਸਿੰਘ, ਰਸਪਾਲ ਸਿੰਘ, ਵਰਿੰਦਰ ਕੁਮਾਰ, ਜੋਗਾ ਸਿੰਘ, ਜੁਝਾਰ ਸਿੰਘ, ਹੇਮਰਾਜ ਪੰਚ, ਸੁਨੀਤਾ ਪੰਚ, ਨਵਦੀਪ, ਗੁਰਦੇਵ ਸਿੰਘ, ਅਜੈਬ ਸਿੰਘ, ਫਤਿਹ ਸਿੰਘ, ਸੋਹਨ ਸਿੰਘ, ਨੰਦ ਲਾਲ, ਪ੍ਰਦੀਪ ਕੁਮਾਰ, ਸਤੀਸ਼ ਕੁਮਾਰ, ਸ਼ਿੰਗਾਰਾ ਰਾਮ ਅਤੇ ਲੈਂਬਰ ਰਾਮ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਸੰਗਤਾਂ ਅਤੇ ਪਤਵੰਤੇ ਸੱਜਣ ਮੌਜੂਦ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਗੁੱਜਰ ਵੈਲਫੇਅਰ ਬੋਰਡ ਦੇ ਚੇਅਰਮੈਨ ਬ੍ਰਿਗੇਡੀਅਰ ਰਾਜ ਕੁਮਾਰ ਵੱਲੋਂ ਮੈਂਬਰ ਨਰਿੰਦਰ ਚੌਧਰੀ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ
Next articleਪਲਸ ਪੋਲੀਓ ਮੁਹਿੰਮ ਦੇ ਤੀਜੇ ਦਿਨ ਝੁੱਗੀ-ਝੌਂਪੜੀਆਂ ‘ਚ ਰਹਿ ਰਹੇ 66 ਬੱਚਿਆਂ ਨੂੰ ਪਿਲਾਈਆਂ ਗਈਆਂ ਪੋਲੀਓ ਬੂੰਦਾਂ