ਫਿਲੌਰ/ਅੱਪਰਾ, (ਸਮਾਜ ਵੀਕਲੀ) (ਦੀਪਾ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਰੀਬੀ ਪਿੰਡ ਭਾਰ ਸਿੰਘਪੁਰ ਵਿਖੇ ਪੀਰ ਬਾਬਾ ਸੱਯਦ ਬਲੀ ਸ਼ਾਹ ਜੀ ਦੇ ਅਸਥਾਨ ‘ਤੇ ਦੋ ਦਿਨਾਂ ਸਾਲਾਨਾ ਜੋੜ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਗ੍ਰਾਮ ਪੰਚਾਇਤ, ਐੱਨ ਆਰ ਆਈ ਵੀਰਾਂ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਅੱਜ ਤੋਂ ਪੂਰਨ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਮੂਹ ਪ੍ਰਬੰਧਕਾਂ ਨੇ ਦੱਸਿਆ ਕਿ ਅੱਜ ਮਿਤੀ 1 ਜੁਲਾਈ ਦਿਨ ਬੁੱਧਵਾਰ ਨੂੰ ਝੰਡੇ ਤੇ ਚਾਦਰ ਦੀ ਰਸਮ ਪੂਰਨ ਸ਼ਰਧਾ ਨਾਲ ਨਿਭਾਈ ਜਾਵੇਗੀ। ਉਪਰੰਤ ਸੋਨੂੰ ਸਾਬਰ ਕੱਵਾਲ ਤੇ ਖੁਸ਼ੀ ਨੱਕਾਲ ਪਾਰਟੀ ਆਪਣਾ ਪ੍ਰੋਗਰਾਮ ਪੇਸ਼ ਕਰਨਗੇ। ਮੇਲੇ ਦੇ ਦੂਸਰੇ ਦਿਨ ਮਿਤੀ 2 ਜੁਲਾਈ ਦਿਨ ਵੀਰਵਾਰ ਨੂੰ ਗਾਇਕ ਕੁਲਵਿੰਦਰ ਖਹਿਰਾ, ਲੱਕੀ ਹਿਆਲਾ, ਪਾਲੀ ਭਾਰ ਸਿੰਘਪੁਰ ਵਾਲੇ ਤੇ ਸੰਜਨਾ ਨੱਕਾਲ ਪਾਰਟੀ ਆਪਣੇ ਫ਼ਨ ਦਾ ਮੁਜਾਹਰਾ ਕਰਨਗੇ। ਇਸ ਮੌਕੇ ਅਤੁੱਟ ਲੰਗਰ ਵੀ ਵਰਤਾਏ ਜਾਣਗੇ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly





