HOME ਵਿਕਾਸ ਪੱਖੋਂ ਣਗੋਲਿਆਂ ਕੀਤੇ ਪਿੰਡ ਲੋਹਗੜ੍ਹ ਅਵਾਸੀਆਂ ਨੇ ਆਪ ਸਰਕਾਰ ਤੇ ਪੰਚਾਇਤ...

ਵਿਕਾਸ ਪੱਖੋਂ ਣਗੋਲਿਆਂ ਕੀਤੇ ਪਿੰਡ ਲੋਹਗੜ੍ਹ ਅਵਾਸੀਆਂ ਨੇ ਆਪ ਸਰਕਾਰ ਤੇ ਪੰਚਾਇਤ ਦਾ ਕੀਤਾ ਬਾਈਕਾਟ ਕੋਈ ਵੀ ਆਇਆ ਕਰਾਂਗੇ ਪਾਥੀਆਂ ਨਾਲ ਸਵਾਗਤ

5
ਫੋਟੋ ਕੈਪਸ਼ਨ :ਪਿੰਡ ਲੋਹਗੜ੍ਹ ਦੀ ਕੱਚੀ ਫਿਰਨੀ ਦੀ ਤਸਵੀਰ ਅਤੇ ਰੋਸ ਜਤਾਉਂਦੇ ਹੋਏ ਪਿੰਡ ਵਾਸੀ।
ਦਹਾਕਿਆਂ ਤੋਂ ਇਕ ਕਿਲੋਮੀਟਰ ਤੋਂ ਵੀ ਘੱਟ ਫਿਰਨੀ ਪੱਕੀ ਨਾ ਹੋ ਸਕੀ,  ਸਰਕਾਰ ਜੀ ਜਰਾ ਇੱਧਰ ਵੀ ਧਿਆਨ ਦਿਉ 
ਨਵਾਂਸ਼ਹਿਰ /ਕਾਠਗੜ੍ਹ,  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਮਾਰਗ ‘ਤੇ ਸਥਿਰ ਪਿੰਡ ਸੁੱਧਾ ਮਾਜਰਾ ਦੀ ਪੰਚਾਇਤ ਅਧੀਨ ਪੈਂਦਾ ਪਿੰਡ ਲੋਹਗੜ੍ਹ ਵਿਕਾਸ ਪੱਖੋਂ ਅਣਗੋਲਿਆਂ ਹੀ ਕੀਤਾ ਜਾ ਰਿਹਾ ਹੈ ਜਿਸ ਕਾਰਨ ਪਿੰਡ ਵਾਸੀਆਂ ਨੇ ਆਪ ਸਰਕਾਰ ਅਤੇ ਦੂਜੀਆਂ ਸਿਆਸੀ ਪਾਰਟੀਆਂ ਦੇ ਨਾਲ-ਨਾਲ ਪੰਚਾਇਤ ਦੇ ਮੁਕੰਮਲ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਪਿੰਡ ਲੋਹਗੜ੍ਹ ਦੀ ਮੌਜੂਦਾ ਪੰਚ ਸ਼੍ਰੀਮਤੀ ਇਕਬਾਲ ਕੌਰ ਨੇ ਦੱਸਿਆ ਕਿ ਉਸ ਦੀ ਸ਼ਾਦੀ ਹੋਈ ਨੂੰ 26-27 ਸਾਲ ਹੋ ਚੁੱਕੇ ਹਨ ਪ੍ਰੰਤੂ ਇਸ ਅਰਸੇ ਦੌਰਾਨ ਪਿੰਡ ਦੀ ਫਿਰਨੀ ਵੀ ਪੂਰੀ ਤਰ੍ਹਾਂ ਪੱਕੀ ਨਹੀਂ ਹੋ ਸਕੀ। ਉਹਨਾਂ ਦੱਸਿਆ ਕਿ ਪਿੰਡ ਦੀ ਜਿੰਨੀ ਵੀ ਵਸੋਂ ਹੈ ਉਸ ਦੇ ਸਾਰੇ ਪਾਸੇ ਫਿਰਨੀ ਲੱਗਦੀ ਹੈ ਜਿਸ ਕਰਕੇ ਹਰ ਪਰਿਵਾਰ ਦਾ ਮੇਨ ਰਸਤਾ ਇਹ ਫਿਰਨੀ ਹੀ ਹੈ। ਇਕਬਾਲ ਕੌਰ ਨੇ ਦੱਸਿਆ ਕਿ ਜਿਹੜੀ ਵੀ ਸਰਕਾਰ ਜਾਂ ਪੰਚਾਇਤ ਬਣੀ ਉਸ ਦੇ ਕਾਰਜਕਾਲ ਦੌਰਾਨ ਫਿਰਨੀ ਦਾ ਕੁਝ ਕੁ ਮੀਟਰ ਦਾ ਟੋਟਾ ਹੀ ਪੱਕਾ ਕਰਵਾਇਆ ਜਾਂਦਾ ਰਿਹਾ ਹੈ ਅਤੇ ਕਿਸੇ ਵੀ ਸਰਕਾਰ ਜਾਂ ਪੰਚਾਇਤ ਨੇ ਫਿਰਨੀ ਨੂੰ ਇੱਕ ਵਾਰ ਵਿੱਚ ਪੱਕੀ ਕਰਵਾਏ ਜਾਣ ਦੀ ਕੋਸ਼ਿਸ਼ ਨਹੀਂ ਕੀਤੀ।   5 ਜਾਂ 10 ਬਾਅਦ ਜਦੋਂ ਫਿਰਨੀ ਦਾ ਨਵਾਂ ਟੋਟਾ ਬਣਾਇਆ ਜਾਂਦਾ ਹੈ ਤਾਂ ਪਿਛਲੀ ਪੱਕੀ ਹੋਈ ਫਿਰਨੀ ਦੀ ਹਾਲਤ ਖਸਤਾ ਹੋਣ ਲੱਗ ਜਾਂਦੀ ਹੈ। ਖਸਤਾ ਹਾਲ ਕੱਚੀ ਅਤੇ ਉਬੜ ਖਾਬੜ ਇਸ ਫਿਰਨੀ ਤੋਂ ਪਿੰਡ ਵਾਸੀਆਂ ਦਾ ਆਉਣਾ-ਜਾਣਾ ਬਹੁਤ ਔਖਾ ਹੈ।
        ਰੋਸ ਜਤਾਉਂਦੇ ਹੋਏ ਪੰਚ ਸ੍ਰੀਮਤੀ ਇਕਬਾਲ ਕੌਰ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਵਿਕਾਸ ਕਾਰਜਾਂ ਨੂੰ ਲੈ ਕੇ ਉਹਨਾਂ ਨੂੰ ਆਪ ਸਰਕਾਰ ਉੱਤੇ ਬੜੀਆਂ ਉਮੀਦਾਂ ਸਨ ਕਿ ਹੁਣ ਉਨ੍ਹਾਂ ਦੇ ਪਿੰਡ ਦੀ ਕਾਇਆ ਕਲਪ ਹੋ ਜਾਵੇਗੀ ਪਰ ਅਫਸੋਸ ਕਿ ਇਸ ਸਰਕਾਰ ਦੇ ਸਾਢੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਪਿੰਡ ਵਿੱਚ ਵਿਕਾਸ ਕਾਰਜਾਂ ਲਈ ਇਕ ਰੁਪਈਆ ਤੱਕ ਨਹੀਂ ਖਰਚਿਆ ਗਿਆ। ਉਹਨਾਂ ਕਿਹਾ ਕਿ ਪਿੰਡ ਦੀ ਪੰਚਾਇਤ ਸਿਰਫ ਸੁੱਧਾ ਮਾਜਰਾ ਦੇ ਵਿਕਾਸ ਵੱਲ ਹੀ ਧਿਆਨ ਦਿੰਦੀ ਆ ਰਹੀ ਹੈ ਅਤੇ ਕਿਸੇ ਵੀ ਪੰਚਾਇਤ ਨੇ ਗੰਭੀਰਤਾ ਨਾਲ ਲੋਹਗੜ੍ਹ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ।
 ਪਿੰਡ ਦਾ ਛੱਪੜ ਵੀ ਅਧੂਰਾ ਹੀ ਪਿਆ
ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੇ ਗੰਦੇ ਪਾਣੀ ਲਈ ਛੋਟੇ ਜਿਹੇ ਛੱਪੜ ਨੂੰ ਚੌੜਾ ਕਰਨ ਦਾ ਪੰਜ ਕੁ ਸਾਲ ਪਹਿਲਾਂ ਕੰਮ ਸ਼ੁਰੂ ਕੀਤਾ ਗਿਆ ਸੀ ਪ੍ਰੰਤੂ ਉਸ ਛੱਪੜ ਨੂੰ ਮੁਕੰਮਲ ਕੀਤੇ ਬਿਨਾਂ ਹੀ ਛੱਡ ਦਿੱਤਾ ਗਿਆ ਜਿਸ ਕਰਕੇ ਬਰਸਾਤ ਦੌਰਾਨ ਮੀਂਹ ਅਤੇ ਗੰਦੇ ਪਾਣੀ ਨਾਲ ਛੱਪੜ ਓਵਰਫਲੋ ਹੋ ਜਾਂਦਾ ਹੈ ਜੋ ਕਿ ਲੋਕਾਂ ਲਈ ਪਰੇਸ਼ਾਨੀ ਪੈਦਾ ਕਰਦਾ ਹੈ।
     ਪੰਚ ਇਕਬਾਲ ਕੌਰ ਤੇ ਪਿੰਡ ਵਾਸੀਆਂ ਨੇ ਕਿਹਾ ਕਿ ਉਹ ਹਰ ਸਿਆਸੀ ਪਾਰਟੀ ਦੇ ਨਾਲ- ਨਾਲ ਸੁੱਧਾ ਮਾਜਰਾ ਦੀ ਪੰਚਾਇਤ ਤੋਂ ਸਖਤ ਨਿਰਾਸ਼ ਹਨ ਅਤੇ ਭਵਿੱਖ ਵਿੱਚ ਕਿਸੇ ਵੀ ਸਿਆਸੀ ਪਾਰਟੀ ਦਾ ਕੋਈ ਸਮਰਥਨ ਨਹੀਂ ਕੀਤਾ ਜਾਵੇਗਾ ਕਿਉਂਕਿ ਸਿਆਸੀ ਆਗੂ ਉਹਨਾਂ ਦੀਆਂ ਵੋਟਾਂ ਬਟੋਰ ਕੇ ਫਿਰ ਸਾਰ ਤੱਕ ਨਹੀਂ ਲੈਂਦੇ। ਉਹਨਾਂ ਕਿਹਾ ਕਿ ਪਿੰਡ ਵਿੱਚ ਵਿਕਾਸ ਕਾਰਜਾਂ ਦੀ ਮਾੜੀ ਹਾਲਤ ਦੇਖ ਕੇ ਇੰਝ ਲੱਗਦਾ ਹੈ ਜਿਵੇਂ ਉਹਨਾਂ ਦਾ ਪਿੰਡ ਅਜੇ ਵੀ 50-60 ਸਾਲ ਪਿੱਛੇ ਹੀ ਹੋਵੇ। ਉਹਨਾਂ ਸਖਤ ਲਹਿਜੇ ਵਿੱਚ ਕਿਹਾ ਕਿ ਜਦੋਂ ਉਹਨਾਂ ਦੇ ਪਿੰਡ ਦਾ ਵਿਕਾਸ ਹੀ ਨਹੀਂ ਹੋਣਾ ਤਾਂ ਫਿਰ ਪੰਚਾਇਤ ਤੇ ਸਿਆਸੀ ਆਗੂਆਂ ਦੇ ਕੀ ਉਹਨਾਂ ਨੇ ਮੂੰਹ ਵੇਖਣੇ ਹਨ। ਇਸ ਕਰਕੇ ਪਿੰਡ ਵਾਸੀ ਭਵਿੱਖ ਵਿੱਚ ਸਿਆਸੀ ਆਗੂਆਂ ਤੇ ਪੰਚਾਇਤ ਦਾ ਮੁਕੰਮਲ ਬਾਈਕਾਟ ਕਰਨਗੇ।
**ਜਦੋਂ ਪਿੰਡ ਲੋਹਗੜ੍ਹ ਵਿੱਚ ਵਿਕਾਸ ਕਾਰਜ ਨਾ ਹੋਣ ਸਬੰਧੀ ਪਿੰਡ ਸੁੱਧਾਮਾਜਰਾ ਦੇ ਸਰਪੰਚ ਸ੍ਰੀਮਤੀ ਬਲਵੀਰ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ  ਅਜੇ ਉਨ੍ਹਾਂ ਕੋਲ ਕੋਈ ਵੀ ਗ੍ਰਾਟ ਨਹੀਂ ਹੈ ਪਰ ਜਦੋਂ ਸਰਕਾਰ ਵਲੋਂ ਕੋਈ ਵੀ ਗ੍ਰਾਟ ਆਉਂਦੀ ਹੈ ਤਾਂ ਸਭ ਤੋਂ ਪਹਿਲਾ ਪਿੰਡ ਲੋਹਗੜ੍ਹ ਦੇ ਪਏ ਅਧੂਰੇ ਵਿਕਾਸ ਕਾਰਜ ਸ਼ੁਰੂ ਕਰਵਾਏ ਜਾਣਗੇ* ਇਸ ਮੌਕੇ ਪਿੰਡ ਲੋਹਗੜ੍ਹ ਦੇ ਵਾਸੀਆਂ ਵਿੱਚ ਹਾਜ਼ਰ ਮਹਿੰਦਰ ਪਾਲ ਸਾਬਕਾ ਪੰਚ, ਬਲਵੀਰ ਸਿੰਘ ਸਾਬਕਾ ਪੰਚ,ਹਰਜਿੰਦਰ ਸਿੰਘ ਕੁਲਦੀਪ ਸਿੰਘ, ਹਰਦੀਪ ਸਿੰਘ, ਅਵਤਾਰ ਸਿੰਘ, ਅਮਰਜੀਤ ਸਿੰਘ, ਕੁਲਵਿੰਦਰ ਕੌਰ ਆਦਿ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਕੇਤਨ ਕਤਲ ਕੇਸ ਵਿੱਚ ਨਵਾਂ ਮੋੜ: ਸੀਆ ਦੇ ਵਕੀਲ ਨੇ ਉਸਦੇ ਭਰਾ ਸਾਹਿਲ ਨੂੰ 10 ਕਰੋੜ ਰੁਪਏ ਦਾ ਨੋਟਿਸ ਭੇਜਿਆ। ਪੂਰਾ ਵਿਵਾਦ ਕੀ ਹੈ?
Next articleਜਨਰਲ ਧੀਰਜ ਸੇਠ ਭਾਰਤੀ ਫੌਜ ਦੇ ਨਵੇਂ ਮੁਖੀ ਬਣੇ