ਸਰੀ/ ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)-ਹਰ ਵਰ੍ਹੇ ਦੀ ਤਰ੍ਹਾਂ ਇਸ ਵਾਰ ਵੀ ਮੇਲਾ ਪੰਜਾਬੀਆਂ ਦਾ ਕਨੇਡਾ ਐਡਮਿੰਟਨ ਦੀ ਧਰਤੀ ਤੇ 14 ਵੇਂ ਵਰੇ ਨੂੰ ਹੱਥ ਲਾਉਂਦਾ ਅਗਸਤ ਦੀ 15 ਤਰੀਕ ਨੂੰ ਪੂਸਾ ਦੀਆਂ ਗਰਾਉਂਡਾਂ ਵਿਖੇ ਕਰਵਾਉਣ ਦਾ ਫੈਸਲਾ ਕਨੇਡੀਅਨ ਮੌਜਾਇਕ ਆਰਟਿਸਟ ਐਸੋਸੀਏਸ਼ਨ ਆਫ ਐਡਮਿੰਟਨ, ਪੰਜਾਬ ਯੂਨਾਈਟਡ ਸਪੋਰਟਸ ਹੈਰੀਟੇਜ ਐਸੋਸੀਏਸ਼ਨ ਅਤੇ ਉਪਲ ਟਰੱਕਿੰਗ ਪ੍ਰੈਜੀਡੈਂਟੇਸ਼ਨ ਵਲੋਂ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ । ਜਿਸ ਦਾ ਹਾਲ ਹੀ ਵਿੱਚ ਪ੍ਰਸਿੱਧ ਗਾਇਕ ਅਤੇ ਮੇਲਾ ਪ੍ਰਬੰਧਕ ਉਪਿੰਦਰ ਮਠਾਰੂ ਵਲੋਂ ਪੋਸਟਰ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਗਿਆ। ਜਿਸ ਦੀ ਜਾਣਕਾਰੀ ਦਿੰਦਿਆਂ ਗਾਇਕ ਓਪਿੰਦਰ ਮਠਾਰੂ ਗੀਤਕਾਰ ਲਾਡੀ ਸੂਸਾਂ ਵਾਲਾ ਨੇ ਦੱਸਿਆ ਕਿ ਇਸ ਵਾਰ ਮੇਲਾ 15 ਅਗਸਤ ਵਾਲੇ ਦਿਨ ਮਰਹੂਮ ਉਸਤਾਦ ਪੂਰਨ ਸ਼ਾਹਕੋਟੀ ਕੀ ਮਰਹੂਮ ਜਸਵਿੰਦਰ ਭੱਲਾ ਜੀ ਅਤੇ ਰਾਜਵੀਰ ਜਵੰਦਾ ਜੀ ਨੂੰ ਸਮਰਪਿਤ ਕਰਕੇ ਕਰਵਾਇਆ ਜਾ ਰਿਹਾ ਹੈ ।ਜਿਸ ਵਿੱਚ ਹਰ ਵਰ੍ਹੇ ਦੀ ਤਰ੍ਹਾਂ ਪੰਜਾਬ ਦੇ ਨਾਮਵਰ ਕਲਾਕਾਰ ਆਪਣੀਆਂ ਭਰਵੀਆਂ ਹਾਜਰੀਆਂ ਲਗਵਾ ਰਹੇ ਹਨ। ਇਸ ਵਾਰ ਵਿਸ਼ੇਸ਼ ਤੌਰ ਤੇ ਗਾਇਕ ਓਪਿੰਦਰ ਮਠਾਰੂ ਤੋਂ ਇਲਾਵਾ ਬਲਬੀਰ ਬੋਪਾਰਾਏ , ਹਰਜੀਤ ਹਰਮਨ ਕਰਮਜੀਤ ਅਨਮੋਲ, ਸੁੱਚਾ ਰੰਗੀਲਾ -ਮਨਦੀਪ ਮੈਂਡੀ, ਹਰਦੀਪ ਗਿੱਲ, ਸਾਹਿਲ ਸੂਚ, ਸਿਮਰਨ ਸਹੋਤਾ, ਲਾਡੀ ਸੂਸਾਂ ਵਾਲਾ ਅਤੇ ਸਮਰਪਣ ਆਪਣੀ ਗਾਇਕੀ ਦੇ ਜੌਹਰ ਦਿਖਾਉਣਗੇ। ਇਹ ਮੇਲਾ ਬਾਅਦ ਦੁਪਹਿਰ 1 ਵਜੇ ਸ਼ੁਰੂ ਹੋ ਕੇ ਦੇਰ ਰਾਤ ਤੱਕ ਤਾਰਿਆਂ ਦੀ ਲੋਏ ਲੋਏ ਤੱਕ ਚੱਲੇਗਾ। ਮੇਲੇ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਸ਼ੁਰੂ ਕਰ ਦਿੱਤੀਆਂ ਗਈਆਂ ਹਨ । ਇਹ ਮੇਲਾ ਕਨੇਡਾ ਵਿੱਚ ਲੱਗਣ ਵਾਲੇ ਵੱਖ-ਵੱਖ ਸੱਭਿਆਚਾਰਕ ਮੇਲਿਆਂ ਵਿੱਚ ਆਪਣੀ ਵਿਲੱਖਣ ਪਹਿਚਾਣ ਰੱਖਦਾ ਹੈ ਅਤੇ ਹਰ ਵਰ੍ਹੇ ਇਸ ਮੇਲੇ ਵਿੱਚ ਸੈਂਕੜੇ ਪੰਜਾਬੀ ਸੰਗੀਤ ਦੇ ਦੀਵਾਨੇ ਹੁੰਮ ਹੁੰਮਾ ਕੇ ਪੁੱਜਦੇ ਹਨ ਅਤੇ ਪੰਜਾਬੀ ਗਾਇਕੀ ਦਾ ਆਨੰਦ ਮਾਣਦੇ ਹਨ। ਮੇਲੇ ਦੇ ਅਗਲੇ ਪ੍ਰਬੰਧਾਂ ਦੀ ਜਾਣਕਾਰੀ ਜਲਦ ਪ੍ਰੈਸ ਮੀਡੀਆ ਰਾਹੀਂ ਪ੍ਰਦਾਨ ਕਰਵਾ ਦਿੱਤੀ ਜਾਵੇਗੀ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly





