HOME ਪ੍ਰਮੋਟਰ ਬਿੱਲ ਬਸਰਾ ਕਨੇਡਾ ਡੇ ਤੇ ਕਰਵਾਉਣਗੇ ‘ਤੀਆਂ ਦਾ ਸੱਭਿਆਚਾਰਕ ਮੇਲਾ’ 4...

ਪ੍ਰਮੋਟਰ ਬਿੱਲ ਬਸਰਾ ਕਨੇਡਾ ਡੇ ਤੇ ਕਰਵਾਉਣਗੇ ‘ਤੀਆਂ ਦਾ ਸੱਭਿਆਚਾਰਕ ਮੇਲਾ’ 4 ਜੁਲਾਈ ਨੂੰ, ਲੱਗਣਗੀਆਂ ਰੌਣਕਾਂ

1

ਜਸਵੀਰ ਗੁਣਾਚੌਰੀਆ ਕਰਨਗੇ ਵੱਖ ਵੱਖ ਗਾਇਕਾਂ ਦੀ ਅਗਵਾਈ

ਸਰੀ/ ਵੈਨਕੂਵਰ  (ਸਮਾਜ ਵੀਕਲੀ)   (ਕੁਲਦੀਪ ਚੁੰਬਰ)- ਪ੍ਰਸਿੱਧ ਪ੍ਰਮੋਟਰ ਸਤਿਕਾਰਯੋਗ ਬਿੱਲ ਬਸਰਾ ਦੀ ਸਮੁੱਚੀ ਟੀਮ ਅਤੇ ਮੇਲਾ ਇੰਟਰਟੇਨਮੈਂਟ ਦੀ ਤਰਫੋਂ ਕਨੇਡਾ ਡੇ ਤੇ ਤੀਆਂ ਨੂੰ ਸੈਲੀਬ੍ਰੇਟ ਕਰਦਾ ਵਿਸ਼ੇਸ਼ ਰੰਗਾਂ ਰੰਗ ਪ੍ਰੋਗਰਾਮ 4 ਜੁਲਾਈ 2026 ਦਿਨ ਸ਼ਨੀਵਾਰ ਨੂੰ ਫਰੇਜ਼ਰ ਵਿਊ ਬੈਂਕੁੰਟ ਹਾਲ ਵਿੱਚ ਸ਼ਾਮ 7 ਵਜੇ ਤੋਂ ਦੇਰ ਰਾਤ ਤੱਕ ਕਰਵਾਇਆ ਜਾ ਰਿਹਾ ਹੈ । ਇਸ ਸੱਭਿਆਚਾਰਕ ਪ੍ਰੋਗਰਾਮ ਦੀ ਜਾਣਕਾਰੀ ਦਿੰਦਿਆਂ ਪ੍ਰਮੋਟਰ ਬਿੱਲ ਬਸਰਾ ਕਨੇਡਾ ਅਤੇ ਪ੍ਰਸਿੱਧ ਗੀਤਕਾਰ ਜਸਬੀਰ ਗੁਣਾਚੌਰੀਆ ਨੇ ਦੱਸਿਆ ਕਿ ਇਸ ਮੇਲੇ ਵਿੱਚ ਸੱਭਿਆਚਾਰ ਦੀਆਂ ਵੱਖ-ਵੱਖ ਵੰਨਗੀਆਂ  ਪੇਸ਼ ਕੀਤੀਆਂ ਜਾਣਗੀਆਂ। ਮੇਲੇ ਦਾ ਮੁੱਖ ਆਕਰਸ਼ਣ ਪ੍ਰਸਿੱਧ ਗਾਇਕ ਭੈਣਾਂ ਦੀ ਜੋੜੀ ਮਲਿਕਾ ਜੋਤੀ ਆਪਣੇ ਗੀਤਾਂ ਨਾਲ ਹਾਜ਼ਰੀਨ ਨੂੰ ਸ਼ਰਸ਼ਾਰ ਕਰਨਗੇ। ਇਹਨਾਂ ਤੋਂ ਇਲਾਵਾ ਗਾਇਕਾ ਰਿੰਪੀ ਗਰੇਵਾਲ, ਵਿੱਕੀ ਮੋਰਾਂਵਾਲੀਆ, ਹਰਦੀਪ ਬੱਲ, ਜੋਤੀ ਵਿਰਕ ਵੀ ਆਪਣਾ ਪ੍ਰੋਗਰਾਮ ਪੇਸ਼ ਕਰਨਗੇ। ਮੇਲੇ ਦੇ ਸਪੋਂਸਰ ਰਮੇਸ਼ ਅਵਾਨ ਅਤੇ ਮਨਜਿੰਦਰ ਕੌਰ ਤੋਂ ਇਲਾਵਾ ਰੂਪ ਇਲੈਕਟਰੀਕਲ ਕੰਪਨੀ, ਮੂਨ ਸਟਾਰ ਇਲੈਕਟਰੀਕਲ ਕੰਪਨੀ, ਪੈਨਲ ਇਲੈਕਟਰੀਕਲ ਕੰਪਨੀ, ਜੇ ਬੀ ਇੰਸ਼ੋਰੈਂਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਕੰਪਨੀਆਂ ਪ੍ਰੋਗਰਾਮ ਵਿੱਚ ਆਪਣਾ ਵਿਸ਼ੇਸ਼ ਸਹਿਯੋਗ ਦੇ ਰਹੀਆਂ ਹਨ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਕਨੇਡਾ ਦੇ ਐਡਮਿੰਟਨ ਸ਼ਹਿਰ ਵਿੱਚ ’14 ਵਾਂ ਮੇਲਾ ਪੰਜਾਬੀਆਂ ਦਾ’ ਕਰਵਾਉਣ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਤੇ – ਉਪਿੰਦਰ ਮਠਾਰੂ