HOME ਅੰਬੇਡਕਰ ਮਿਸ਼ਨ ਸੁਸਾਇਟੀ ਕਰਾਏਗੀ ਅੰਬੇਡਕਰੀ ਯੋਧੇ ਲਾਹੌਰੀ ਰਾਮ ਬਾਲੀ ਦੇ ਪ੍ਰਿਨਿਰਵਾਨ ਨੂੰ...

ਅੰਬੇਡਕਰ ਮਿਸ਼ਨ ਸੁਸਾਇਟੀ ਕਰਾਏਗੀ ਅੰਬੇਡਕਰੀ ਯੋਧੇ ਲਾਹੌਰੀ ਰਾਮ ਬਾਲੀ ਦੇ ਪ੍ਰਿਨਿਰਵਾਨ ਨੂੰ ਸਮਰਪਿਤ ਯਾਦਗਾਰੀ ਭਾਸ਼ਨ

2
फोटो कैप्शन: अंबेडकर मिशन सोसाइटी के नेता मीडिया को जानकारी प्रदान करते हुए।

ਜਲੰਧਰ   (ਸਮਾਜ ਵੀਕਲੀ)   ਅੰਬੇਡਕਰ ਮਿਸ਼ਨ ਸੁਸਾਇਟੀ (ਰਜਿ.), ਪੰਜਾਬ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਸੁਸਾਇਟੀ ਦੇ ਪ੍ਰਧਾਨ ਪ੍ਰੋਫੈਸਰ ਬਲਬੀਰ ਦੀ ਪ੍ਰਧਾਨਗੀ ਹੇਠ ਅੰਬੇਡਕਰ ਭਵਨ, ਡਾ. ਅੰਬੇਡਕਰ ਮਾਰਗ, ਜਲੰਧਰ ਵਿਖੇ ਹੋਈ। ਪ੍ਰਧਾਨ ਜੀ ਨੇ ਸਾਰੇ ਮੈਂਬਰਾਂ ਨੂੰ ਅਤੇ ਸਮੂਹ ਵਿਸ਼ਵ ਭਾਈਚਾਰੇ ਨੂੰ ਸਤਿਗੁਰੂ ਕਬੀਰ ਜੈਯੰਤੀ ਦੀਆਂ ਵਧਾਈਆਂ ਦਿੱਤੀਆਂ। ਮੀਟਿੰਗ ਵਿੱਚ ਸਰਬ ਸੰਮਤੀ ਨਾਲ ਅੰਬੇਡਕਰ ਮਿਸ਼ਨ ਸੁਸਾਇਟੀ ਦੇ ਸੰਸਥਾਪਕ, ਨਿਡਰ ਬੁਲਾਰੇ, ਪ੍ਰਸਿੱਧ ਅੰਬੇਡਕਰਵਾਦੀ ਯੋਧੇ , ਲੇਖਕ, ਸੰਪਾਦਕ ਭੀਮ ਪੱਤ੍ਰਿਕਾ ਮਰਹੂਮ ਸ਼੍ਰੀ ਲਾਹੌਰੀ ਰਾਮ ਬਾਲੀ ਦੇ ਪ੍ਰਿਨਿਰਵਾਣ 6 ਜੁਲਾਈ ਨੂੰ ਸਮਰਪਿਤ ਯਾਦਗਾਰੀ ਭਾਸ਼ਨ ਦਾ ਆਯੋਜਨ 11 ਜੁਲਾਈ, 2026 (ਸ਼ਨੀਵਾਰ) ਨੂੰ ਸ਼ਾਮ 4.00 ਵਜੇ ਇਤਿਹਾਸਿਕ ਸਥਾਨ, ਅੰਬੇਡਕਰ ਭਵਨ, ਡਾ. ਅੰਬੇਡਕਰ ਮਾਰਗ, ਜਲੰਧਰ ਵਿਖੇ ਕਰਨ ਦਾ ਫੈਸਲਾ ਕੀਤਾ ਗਿਆ।  ਬਾਲੀ ਜੀ  ਦਾ 6 ਜੁਲਾਈ, 2023 ਨੂੰ 93 ਸਾਲ ਦੀ ਉਮਰ ਵਿੱਚ ਪ੍ਰਿਨਿਰਵਾਨ ਹੋ ਗਿਆ ਸੀ। ਉਹ ਅੰਬੇਡਕਰ ਮਿਸ਼ਨ ਸੁਸਾਇਟੀ (ਰਜਿ.) ਪੰਜਾਬ, ਜਿਸ ਦਾ ਮੁੱਖ ਦਫਤਰ ਇਤਿਹਾਸਿਕ ਸਥਾਨ ਅੰਬੇਡਕਰ ਭਵਨ, ਡਾ. ਅੰਬੇਡਕਰ ਮਾਰਗ, ਜਲੰਧਰ ਵਿਖੇ ਹੈ ਅਤੇ ਸੁਸਾਇਟੀ ਲਗਭਗ ਪਿਛਲੇ 50 ਸਾਲਾਂ ਤੋਂ ਅੰਬੇਡਕਰ ਮਿਸ਼ਨ ਦੇ ਪ੍ਰਚਾਰ-ਪ੍ਰਸਾਰ ਦਾ ਕੰਮ ਕਰ ਰਹੀ ਹੈ, ਦੇ ਫਾਊਂਡਰ ਸਨ। ਸ੍ਰੀ ਲਾਹੌਰੀ ਰਾਮ ਬਾਲੀ ਨੇ ਆਪਣੇ ਸਾਥੀ ਕਰਮ ਚੰਦ ਬਾਠ ਦੇ ਸਹਿਯੋਗ ਨਾਲ ਇਕ-ਇਕ ਰੁਪਈਆ ਇਕੱਠਾ ਕਰਕੇ ਬਾਬਾ ਸਾਹਿਬ ਅੰਬੇਡਕਰ ਦੀ ਚਰਨ-ਛੋਹ ਪ੍ਰਾਪਤ ਭੂਮੀ ਸੰਨ 1963 ਵਿੱਚ ਖਰੀਦ ਕੇ, ਇਸ ਦੀ ਦੇਖ ਭਾਲ ਕਰਨ ਲਈ ਸੰਨ1972 ਵਿੱਚ ‘ਅੰਬੇਡਕਰ ਭਵਨ ਟਰੱਸਟ’ ਦੇ ਨਾਮ ਵਿੱਚ ਇੱਕ ਟਰੱਸਟ ਬਣਾ ਦਿੱਤਾ ਅਤੇ ਆਪਣੇ ਟਰੱਸਟੀ ਸਾਥੀਆਂ ਦੇ ਸਹਿਯੋਗ ਨਾਲ ਇਸ ਉੱਪਰ ਇੱਕ ਆਲੀਸ਼ਾਨ ਭਵਨ ਬਣਾ ਕੇ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਦੀ ਵਿਰਾਸਤ ਕਾਇਮ ਕਰ ਦਿੱਤੀ। ਬਾਲੀ ਜੀ ਅੰਬੇਡਕਰ ਭਵਨ ਟਰੱਸਟ ਦੇ ਸੰਸਥਾਪਕ ਟਰੱਸਟੀ ਸਨ ਅਤੇ ਉਹ ਆਲ ਇੰਡੀਆ ਸਮਤਾ ਸੈਨਿਕ ਦਲ ਪੰਜਾਬ ਯੂਨਿਟ ਦੇ ਵੀ ਸੰਸਥਾਪਕ ਸਨ। ਸਮਾਗਮ ਵਿੱਚ ਸ੍ਰੀ ਬਾਲੀ ਜੀ ਦੇ ਅੰਬੇਡਕਰ ਮਿਸ਼ਨ ਅਤੇ ਸਮਾਜਿਕ ਨਿਆਂ ਲਈ ਉਨ੍ਹਾਂ ਦੇ ਯੋਗਦਾਨ, ਨੌਜਵਾਨਾਂ ਨੂੰ  ਉਨ੍ਹਾਂ ਤੋਂ ਪ੍ਰੇਰਨਾ ਅਤੇ  ਉਨ੍ਹਾਂ ਦੁਆਰਾ ਲਿਖਿਤ ਸਾਹਿਤ ਦੀ ਸਮਾਜ ਅਤੇ ਦੇਸ਼ ਨੂੰ ਜਰੂਰਤ ਬਾਰੇ ਬੁੱਧੀਜੀਵੀ ਆਪਣੇ ਵਿਚਾਰ ਪੇਸ਼ ਕਰਨਗੇ।  ਇਸ ਮੌਕੇ ਡਾ. ਜੀ.ਸੀ. ਕੌਲ, ਚਰਨ ਦਾਸ ਸੰਧੂ, ਪਰਮਿੰਦਰ ਸਿੰਘ ਖੁਤਣ , ਬਲਦੇਵ ਰਾਜ ਭਾਰਦਵਾਜ,  ਤਿਲਕ ਰਾਜ, ਡਾ. ਮਹਿੰਦਰ ਸੰਧੂ, ਸੂਰਜ ਵਿਰਦੀ, ਐਡਵੋਕੇਟ ਹਰਭਜਨ ਸਾਂਪਲਾ,  ਪ੍ਰਿੰਸੀਪਲ ਪਰਮਜੀਤ ਜੱਸਲ, ਮਨਜੀਤ ਸਿੰਘ, ਜਸਵਿੰਦਰ ਵਰਿਆਣਾ, ਪਿਸ਼ੋਰੀ ਲਾਲ ਸੰਧੂ,  ਓਮ ਪ੍ਰਕਾਸ਼ , ਮਲਕੀਤ ਸਿੰਘ, ਨਿਰਮਲ ਬਿੰਜੀ ਅਤੇ ਨਿਰਮਲ ਮਹੇ ਹਾਜ਼ਰ ਸਨ। ਇਹ ਜਾਣਕਾਰੀ ਅੰਬੇਡਕਰ ਮਿਸ਼ਨ ਸੁਸਾਇਟੀ ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਰਾਹੀਂ ਦਿੱਤੀ।

ਬਲਦੇਵ ਰਾਜ ਭਾਰਦਵਾਜ, ਜਨਰਲ ਸਕੱਤਰ, ਅੰਬੇਡਕਰ ਮਿਸ਼ਨ ਸੁਸਾਇਟੀ (ਰਜਿ.), ਪੰਜਾਬ

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

 

Previous articleਸੱਚਾਈ, ਨਿਰਪੱਖਤਾ ਅਤੇ ਜ਼ਿੰਮੇਵਾਰੀ ਹੀ ਪੱਤਰਕਾਰਤਾ ਦੀ ਅਸਲੀ ਪਛਾਣ ਅਤੇ ਤਾਕਤ ਹੈ।
Next articleअंबेडकर मिशन सोसाइटी कराएगी अंबेडकर योद्धा लाहौरी राम बाली के परिनिर्वाण को समर्पित यादगारी भाषण