HOME ਪਲੱਸ ਪੋਲਿਓ ਮੁਹਿੰਮ ਤਹਿਤ ਇਲਾਕੇ ਦੇ 550 ਬੱਚਿਆਂ ਨੂੰ ‘ਪੋਲੀਓ ਬੂੰਦਾਂ’ ਪਿਲਾਈਆਂ

ਪਲੱਸ ਪੋਲਿਓ ਮੁਹਿੰਮ ਤਹਿਤ ਇਲਾਕੇ ਦੇ 550 ਬੱਚਿਆਂ ਨੂੰ ‘ਪੋਲੀਓ ਬੂੰਦਾਂ’ ਪਿਲਾਈਆਂ

5
ਫਿਲੌਰ/ਅੱਪਰਾ,   (ਸਮਾਜ ਵੀਕਲੀ)   (ਦੀਪਾ)- ਸਿਵਲ ਸਰਜਨ ਜਲੰਧਰ  ਦੇ ਦਿਸ਼ਾ ਨਿਰਦੇਸ਼ਾ ਅਨੁਸਾਰ, ਐਸ ਐਮ ਓ ਡਾਕਟਰ ਕਿਰਨ ਕੌਸ਼ਲ ਸੀ ਐਚ ਸੀ ਅੱਪਰਾ, ਐੱਸ ਐਮ ਓ ਡਾਕਟਰ ਪਰਮਜੀਤ ਸਿੰਘ ਬੜਾ ਪਿੰਡ ਦੀ ਅਗਵਾਈ ਵਿੱਚ ਪਲੱਸ ਪੋਲਿਓ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਜਿਸ ਦੌਰਾਨ ਡਾਕਟਰ ਪਰਮਜੀਤ ਸ਼ੇਰਗਿੱਲ ਅਤੇ ਗੁਰਨੇਕ ਲਾਲ ਹੈਲਥ ਸੁਪਰਵਾਈਜ਼ਰ ਦੀ ਸੁਪਰਵਿਜਨ ਵਿੱਚ 28 ਜੂਨ  ਪਹਿਲੇ ਦਿਨ ਬੂਥ ਲਗਾ ਕੇ ਪਿੰਡਾਂ ਵਿੱਚ ਲਗਭਗ 550 ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾ ਪਿਲਾਈਆਂ ਗਈਆਂ । ਅਗਲੇ ਦੋ ਦਿਨ ਹੋਰ ਘਰ ਘਰ ਜਾ ਕੇ ਪੋਲਿਓ ਬੂੰਦਾ ਪਿਲਾਈਆਂ ਜਾਣਗੀਆਂ। ਕੋਈ ਵੀ ਬੱਚਾ ਬੂੰਦਾ ਪੀਣ ਤੋਂ ਬਿਨਾਂ ਨਾ ਰਹੇ, ਇਸ ਦੇ ਲਈ ਉਹਨਾਂ ਨੇ ਗ੍ਰਾਮ ਪੰਚਾਇਤ, ਮੁਹਤਬਰ ਵਿਅਕਤੀਆਂ ਅਤੇ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਕੇ ਸਹਿਯੋਗ ਮੰਗਿਆ। ਇਸ ਮੌਕੇ ਕਮਲਜੀਤ ਕੌਰ ਏ ਐਨ ਐਮ, ਰਾਜਬੀਰ ਫੈਸਿਲਿਟੇਟਰ , ਸ਼ਿਖਾ, ਪਰਮਿੰਦਰ,  ਸੁਮਨ , ਸੁਖਵਿੰਦਰ, ਰੀਟਾ , ਲਵਪ੍ਰੀਤ ਅਤੇ ਪੂਰੇ ਅੱਪਰਾ ਸੈਕਟਰ ਦੀਆਂ ਆਸ਼ਾ, ਆਂਗਣਵਾੜੀ ਵਰਕਰਾਂ, ਹੈਲਪਰ, ਨਰਸਿੰਗ ਸਟੂਡੈਂਟਸ ਆਦਿ ਨੇ ਸੇਵਾਵਾਂ ਨਿਭਾਈਆਂ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪਾਥ ਆਫ ਜਸਟਿਸ ਹਿਊਮਨ ਰਾਈਟਸ ਫਾਊਂਡੇਸ਼ਨ ਵਲੋਂ ਅੱਪਰਾ ਵਿਖ਼ੇ ਕੀਤੀ ਗਈ ਵਿਸ਼ੇਸ਼ ਮੀਟਿੰਗ
Next articleਦਿਨ ਦਿਹਾੜੇ ਅਣਪਛਾਤੇ ਲੁਟੇਰੇ ਤੇਜ਼ਧਾਰ ਹਥਿਆਰਾਂ ਦੀ ਨੋਕ ‘ਤੇ ਦੋ ਔਰਤਾਂ ਤੋਂ ਸੋਨੇ ਦੀਆਂ ਵਾਲੀਆਂ ਲੁੱਟ ਕੇ ਫ਼ਰਾਰ