HOME ਪਾਥ ਆਫ ਜਸਟਿਸ ਹਿਊਮਨ ਰਾਈਟਸ ਫਾਊਂਡੇਸ਼ਨ ਵਲੋਂ ਅੱਪਰਾ ਵਿਖ਼ੇ ਕੀਤੀ ਗਈ ਵਿਸ਼ੇਸ਼...

ਪਾਥ ਆਫ ਜਸਟਿਸ ਹਿਊਮਨ ਰਾਈਟਸ ਫਾਊਂਡੇਸ਼ਨ ਵਲੋਂ ਅੱਪਰਾ ਵਿਖ਼ੇ ਕੀਤੀ ਗਈ ਵਿਸ਼ੇਸ਼ ਮੀਟਿੰਗ

2

ਫਿਲੌਰ/ਅੱਪਰਾ,  (ਸਮਾਜ ਵੀਕਲੀ)   (ਦੀਪਾ)-ਪਾਥ ਆਫ ਜਸਟਿਸ ਹਿਊਮਨ ਰਾਈਟਸ ਫਾਊਂਡੇਸ਼ਨ ਵਲੋਂ ਇੱਕ ਵਿਸ਼ੇਸ਼ ਮੀਟਿੰਗ ਕਸਬਾ ਅੱਪਰਾ ਵਿਖ਼ੇ ਕੀਤੀ ਗਈ | ਇਸ ਮੌਕੇ ਸੰਸਥਾ ਦੇ ਚੇਅਰਮੈਨ ਪ੍ਰੀਕਸ਼ਿਤ ਆਹਲੂਵਾਲੀਆ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਲਾਕਾ ਨਿਵਾਸੀਆਂ ਨੇ ਵੀ ਵੱਡੀ ਗਿਣਤੀ ’ਚ ਮੀਟਿੰਗ ਵਿਚ ਸ਼ਿਰਕਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪ੍ਰੀਕਸ਼ਿਤ ਆਹਲੂਵਾਲੀਆ ਨੇ ਦੱਸਿਆ ਕਿ ਉਹਨਾਂ ਦੀ ਇਸ ਗ਼ੈਰ ਰਾਜਨੀਤਿਕ ਸੰਸਥਾ ਵਲੋਂ ਲੋਕ ਭਲਾਈ ਦੇ ਅਨੇਕਾਂ ਕੰਮ ਕੀਤੇ ਜਾਂਦੇ ਹਨ ਅਤੇ ਮਨੁੱਖੀ ਹੱਕਾਂ ਦੀ ਰਾਖੀ ਲਈ ਹਮੇਸ਼ਾਂ ਅੱਗੇ ਹੋ ਕੇ ਤਨਦੇਹੀ ਨਾਲ਼ ਕੰਮ ਕੀਤੇ ਜਾਂਦੇ ਹਨ |  ਹਾਜ਼ਰ ਇਲਾਕਾ ਨਿਵਾਸੀਆਂ ਨੇ ਆਪਣੀਆਂ ਮੁਸ਼ਕਲਾਂ ਸੰਸਥਾ ਵਾਰੇ ਚੇਅਰਮੈਨ ਨੂੰ ਜਾਣੂੰ ਕਰਵਾਇਆ। ਇਸ ਮੌਕੇ ਸੰਸਥਾ ਨੇ ਮਨਜੀਤ ਕੌਰ ਅੱਪਰਾ ਨੂੰ ਜ਼ਿਲ੍ਹਾ ਲੁਧਿਆਣਾ ਦੀ ਮਹਿਲਾ ਵਿੰਗ ਦੀ ਇੰਚਾਰਜ ਨਿਯੁਕਤ ਕੀਤਾ | ਇਸ ਮੌਕੇ ਉੱਘੇ ਸਮਾਜ ਸੇਵਕ ਮਨਜੀਤ ਸਿੰਘ ਖਾਲਸਾ ਵਲੋਂ ਮੀਟਿੰਗ ਵਿੱਚ ਪਹੁੰਚਣ ਤੇ ਸਾਰੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਆਗੂਆਂ ਨੂੰ ਮੈਂਬਰ ਪੰਚਾਇਤ ਸਰਦਾਰ ਕੁਲਦੀਪ ਸਿੰਘ ਜੌਹਲ ਵਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ |ਇਸ ਮੌਕੇ ਸੰਸਥਾ ਦੇ ਚੇਅਰਮੈਨ ਪ੍ਰੀਕਸ਼ਿਤ ਆਹਲੂਵਾਲੀਆ, ਵਾਈਸ ਚੇਅਰਮੈਨ ਪ੍ਰਭਾ ਵਾਲੀਆ, ਪ੍ਰੈਸ ਸਕੱਤਰ ਡਿੰਪਲ ਕੁਮਾਰ, ਵਿਨੋਦ ਸਿੰਘ, ਪੰਚ ਕੁਲਦੀਪ ਸਿੰਘ ਜੌਹਲ, ਮਨਜੀਤ ਸਿੰਘ ਖਾਲਸਾ, ਅਵਤਾਰ ਸਿੰਘ ਛੋਕਰਾਂ, ਬਲਵਿੰਦਰ ਸਿੰਘ, ਚਰਨਜੀਤ ਕੁਮਾਰ, ਰਵਿੰਦਰ ਕੁਮਾਰ, ਬਿੰਦਰ ਲੋਹਟ, ਸੋਨੀ ਛੋਕਰਾਂ, ਸੁਰਿੰਦਰ ਸਿੰਘ, ਸੁਖਜੀਤ ਕੌਰ, ਪਰਮਜੀਤ ਕੌਰ ਪੰਮ, ਮਨਜੀਤ ਕੌਰ, ਤਨਵੀਰ ਕੰਦੋਲਾ, ਰਾਜਾ ਅੱਪਰਾ ਆਦਿ ਹਾਜ਼ਰ ਸਨ |

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleAd-Dharm Movement in Punjab: Its Socio-Religious, Political and Cultural Impact and Its Relevance Today
Next articleਪਲੱਸ ਪੋਲਿਓ ਮੁਹਿੰਮ ਤਹਿਤ ਇਲਾਕੇ ਦੇ 550 ਬੱਚਿਆਂ ਨੂੰ ‘ਪੋਲੀਓ ਬੂੰਦਾਂ’ ਪਿਲਾਈਆਂ