HOME ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਦੇ ਸਮੂਹ ਮੈਂਬਰਾਨ ਸਾਹਿਬਾਨਾਂ ਵੱਲੋਂ ਡਾ. ਕੁੰਵਰ...

ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਦੇ ਸਮੂਹ ਮੈਂਬਰਾਨ ਸਾਹਿਬਾਨਾਂ ਵੱਲੋਂ ਡਾ. ਕੁੰਵਰ ਓਂਕਾਰ ਸਿੰਘ ਨਰੂਲਾ ਨੂੰ ਜਿਲ੍ਹਾ ਪ੍ਰਧਾਨ ਦਾ ਨਿਯੁਕਤੀ ਪੱਤਰ ਦਿੱਤਾ ਗਿਆ

4
ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਲੁਧਿਆਣਾ ਕਲੱਬ ਵਿਖੇ ਡਾ: ਕੁੰਵਰ ਉਂਕਾਰ ਸਿੰਘ ਨਰੂਲਾ ਵੱਲੋਂ ਇਕ ਸਮਾਗਮ ਦਾ ਆਯੋਜਨ ਕਰਵਾਇਆ ਗਿਆ ਜਿਸ ਵਿੱਚ ਸ੍ਰ: ਰਾਜਿੰਦਰ ਸਿੰਘ ਮਰਵਾਹਾ, ਚੇਅਰਮੈਨ, ਡਬਲਿਊ ਐਸ ਸੀ  ਸੀ ਪੰਜਾਬ ਚੈਪਟਰ, ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਵਿੱਚ ਸ਼ੈੱਫ ਅਮਰਿੰਦਰ ਸਿੰਘ ਕੋਛੜ, ਚੀਫ਼ ਐਡਵਾਈਜ਼ਰ – ਟਰੇਡ, ਕਾਮਰਸ ਐਂਡ ਹਾਸਪਿਟੈਲਿਟੀ ਪੰਜਾਬ ਚੈਪਟਰ ਅਤੇ ਪ੍ਰਧਾਨ, ਚੰਡੀਗੜ੍ਹ ਚੈਪਟਰ ਅਤੇ ਸ੍ਰ: ਮਨਮੀਤ ਸਿੰਘ ਭੱਟੀ, ਡਾਇਰੈਕਟਰ ਮੈਂਟਰਸ਼ਿਪ ਅਤੇ ਸਕਿੱਲ ਡਿਵੈਲਪਮੈਂਟ, ਰਾਜਬੀਰ ਸਿੰਘ ਚਾਵਲਾ (ਪ੍ਰਧਾਨ ਦੋਆਬਾ ਜ਼ੋਨ) ਮਨਬੀਰ ਸਿੰਘ ਅਕਾਲੀ, ਸਕੱਤਰ ਜਨਰਲ ਦੋਆਬਾ ਜ਼ੋਨ ਅਤੇ ਜੋਤ ਜੀਵਨ ਸਿੰਘ ਜੀ ਨੇ ਵੀ ਹਾਜ਼ਰੀ ਲਗਾਈ। ਇਸ ਮੌਕੇ ਪੰਜਾਬ ਪ੍ਰਧਾਨ ਸ੍ਰ: ਰਜਿੰਦਰ ਸਿੰਘ ਮਰਵਾਹਾ ਜੀ ਨੇ ਦੱਸਿਆ ਕਿ ਵਰਲਡ ਸਿੱਖ ਚੈਂਬਰ ਆਫ਼ ਕਾਮਰਸ ਵੱਲੋਂ ਵਿਸ਼ੇਸ਼ ਤੌਰ ਤੇ ਸਿੱਖਾਂ ਲਈ ਪੜ੍ਹਾਈ ਦਾ ਲੰਗਰ, ਦਵਾਈ ਦਾ ਲੰਗਰ ਅਤੇ ਕਮਾਈ ਦਾ ਲੰਗਰ ਦੇ ਸਿਧਾਂਤ ਤੇ ਕੰਮ ਕਰ ਰਹੇ ਹਨ, ਜਿੱਥੇ ਸਮਾਜ ਲਈ ਕੰਮ ਕੀਤਾ ਜਾਂਦਾ ਹੈ ਉਥੇ ਹੀ ਸਿੱਖ ਨੌਜਵਾਨਾਂ ਦੇ ਭਵਿੱਖ ਲਈ ਉਹਨਾਂ ਨੂੰ ਵਪਾਰਕ ਤੌਰ ਤੇ ਮਜ਼ਬੂਤ ਕਰਨ ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਇਸ ਮੌਕੇ ਡਬਲਿਊਐਸਸੀਸੀ ਦੇ ਪੰਜਾਬ ਭਰ ਤੋਂ ਆਏ ਕੋਰ ਟੀਮ ਮੈਂਬਰਾਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਵਪਾਰ, ਉਦਯੋਗ, ਉਦਮੀਤਾ, ਨੈੱਟਵਰਕਿੰਗ, ਮੈਂਟਰਸ਼ਿਪ, ਸਕਿੱਲ ਡਿਵੈਲਪਮੈਂਟ ਅਤੇ ਸਿੱਖ ਭਾਈਚਾਰੇ ਦੇ ਸਰਵਪੱਖੀ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਡਬਲਿਊਐਸਸੀਸੀ ਦੇ ਵਿਜ਼ਨ ਨੂੰ ਹੋਰ ਮਜ਼ਬੂਤ ਕਰਨ ਦਾ ਸੰਕਲਪ ਦੁਹਰਾਇਆ ਗਿਆ। ਇਹ ਸਨਮਾਨ ਸਮਾਰੋਹ ਡਾ: ਕੁੰਵਰ ਓਂਕਾਰ ਸਿੰਘ ਨਰੂਲਾ ਜੀ ਦੀ ਅਗਵਾਈ ਹੇਠ ਲੁਧਿਆਣਾ ਚੈਪਟਰ ਦੀ ਇੱਕ ਨਵੀਂ ਅਤੇ ਪ੍ਰੇਰਣਾਦਾਇਕ ਸ਼ੁਰੂਆਤ ਦਾ ਪ੍ਰਤੀਕ ਬਣਿਆ। ਰਵਿੰਦਰਪਾਲ ਸਿੰਘ ਖਹਿਰਾ, ਕੁਲਵਿੰਦਰ ਸਿੰਘ (ਦੀਪ), ਜਗਦੀਪ ਸਿੰਘ ਆਦਿ ਹਾਜ਼ਰ ਰਹੇ। ਡਾ: ਨਰੂਲਾ ਦੀ ਅਗਵਾਈ ਵਿੱਚ ਪੁੱਜੇ ਸ੍ਰ: ਮੇਜਰ ਸਿੰਘ ਖਾਲਸਾ ਪ੍ਰੈਜੀਡੈਂਟ ਦੀ ਸਮੂਹ ਟੀਮ ਸਿੱਖ ਸਟੂਡੈਂਟ ਫੈਡਰੇਸ਼ਨ ਵੀ ਪਹੁੰਚੇ, ਸ਼੍ਰੀ ਰਜੇਸ਼ ਅਗਰਵਾਲ (ਪ੍ਰਧਾਨ ਅਗਰਵਾਲ )ਸ੍ਰ: ਜਸਪਾਲ ਸਿੰਘ ਜੀ ,  ਜਤਿੰਦਰ ਸਿੰਘ ਲਾਡੀ ਪੰਜਾਬ ਪ੍ਰਧਾਨ, ਸ਼੍ਰੀ ਸ਼ੁਭਾਸ਼ ਕੁੰਦਰ ਕੈਂਟੀ (ਹਿਊਮਨ ਰਾਈਟਸ ਪ੍ਰੋਟੈਕਸ਼ਨ ਕੌਂਸਲ), ਪੰਜਾਬ ਪ੍ਰੈਸ ਮੀਡੀਆ ਇੰਚਾਰਜ ਸੋਨੂੰ ਠਾਕੁਰ, ਦੀਪਕ ਪੁਰੀ, ਸ਼ੁਭਮ ਸ਼ੁਕਲਾ, ਅਮਨਪ੍ਰੀਤ ਸਿੰਘ (ਅਮਨ), ਸੰਦੀਪ ਸਿੰਘ, ਬੰਟੀ ਸਿੰਘ ਆਦਿ ਪੁੱਜੇ। ਆਏ ਹੋਏ ਸਭ ਮਹਿਮਾਨਾਂ ਦਾ ਡਾ: ਕੁੰਵਰ ਓਂਕਾਰ ਸਿੰਘ ਨਰੂਲਾ ਨੇ ਧੰਨਵਾਦ ਕੀਤਾ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਦਰਬਾਰ ਝੰਡੀ ਪੀਰ ਜੀ ਕਡਿਆਣਾ ਵਿਖੇ ਰਾਜਾ ਸਾਹਿਬ ਜੀ ਦੇ ਸੇਵਕਾਂ ਵਲੋਂ ਖ਼ੂਨਦਾਨ ਕੈਂਪ ਆਯੋਜਿਤ
Next articleਭਗਤ ਪੂਰਨ ਸਿੰਘ ਸਮਾਜ ਸੇਵਾ ਐਵਾਰਡ ਨਾਲ ਸਨਮਾਨਿਤ ਹੋਏ ਡਾ. ਸਵੈਮਾਨ ਸਿੰਘ ਪੱਖੋਕੇ, ਸਤਰੰਗੀ ਮੈਗਜ਼ੀਨ ਵੀ ਕੀਤੀ ਲੋਕ ਅਰਪਣ