HOME ਦਰਬਾਰ ਝੰਡੀ ਪੀਰ ਜੀ ਕਡਿਆਣਾ ਵਿਖੇ ਰਾਜਾ ਸਾਹਿਬ ਜੀ ਦੇ ਸੇਵਕਾਂ ਵਲੋਂ...

ਦਰਬਾਰ ਝੰਡੀ ਪੀਰ ਜੀ ਕਡਿਆਣਾ ਵਿਖੇ ਰਾਜਾ ਸਾਹਿਬ ਜੀ ਦੇ ਸੇਵਕਾਂ ਵਲੋਂ ਖ਼ੂਨਦਾਨ ਕੈਂਪ ਆਯੋਜਿਤ

3
*ਕੈਂਪ ਦੌਰਾਨ 25 ਯੂਨਿਟ ਖ਼ੂਨਦਾਨ*ਜੇ ਪੀ ਕਲੀਨਿਕਲ ਲੈਬਾਰਟੀ ਨਗਰ ਵਲੋਂ ਮੁਫ਼ਤ ਬਲੱਡ ਚੈੱਕਅਪ ਕੈਂਪ ਵੀ ਆਯੋਜਿਤ*
ਫਿਲੌਰ/ਅੱਪਰਾ   (ਸਮਾਜ ਵੀਕਲੀ)   (ਦੀਪਾ)-ਧੰਨ ਧੰਨ 108 ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਸੇਵਕਾਂ ਵਲੋਂ ਸ਼ਹੀਦ ਭਗਤ ਸਿੰਘ ਬਲੱਡ ਸੈਂਟਰ ਨਵਾਂਸ਼ਹਿਰ, ਸਮੂਹ ਗ੍ਰਾਮ ਪੰਚਾਇਤ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਦਰਬਾਰ ਝੰਡੀ ਪੀਰ ਕਡਿਆਣਾ ਵਿਖੇ ਖ਼ੂਨਦਾਨ ਕੈਂਪ ਆਯੋਜਿਤ ਕੀਤਾ ਗਿਆ। ਇਸ ਮੌਕੇ ਸਵੈ-ਇਛੁੱਕ ਖ਼ੂਨਦਾਨੀਆਂ ਨੇਂ 25 ਯੂਨਿਟ ਖ਼ੂਨਦਾਨ ਕੀਤਾ। ਇਸ ਮੌਕੇ ਜੇ ਪੀ ਕਲੀਨਿਕਲ ਲੈਬਾਰਟੀ ਨਗਰ ਵਲੋਂ ਮੁਫ਼ਤ ਬਲੱਡ ਚੈੱਕਅਪ ਕੈਂਪ ਵੀ ਲਗਾਇਆ ਗਿਆ। ਇਸ ਮੌਕੇ ਸਵੈਂ ਇਛੁੱਕ ਖ਼ੂਨਦਾਨੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਚੰਨੀ ਭਰੋਮਜਾਰਾ, ਜੱਗੀ ਔਜਲਾ, ਮਨਜਿੰਦਰ ਢਿੱਲੋਂ, ਜੱਗੀ ਗਰਚਾ, ਮੰਨਾ, ਬਿੰਦਾ ਅੱਪਰਾ, ਲਾਲੀ ਬਾਸੀ ਅੱਪਰਾ, ਪ੍ਰਿੰਸ, ਬਿੱਲਾ ਗੁਣਾਚੌਰ, ਹੈਪੀ ਵੀ ਹਾਜ਼ਰ ਸਨ। ਇਸ ਮੌਕੇ ਕੈਂਪ ਦੌਰਾਨ ਸਵੈ ਇਛੁੱਕ ਖ਼ੂਨਦਾਨੀਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਕਾਰਪੋਰੇਟ ਪੂੰਜੀਵਾਦ ਦੀਆਂ ਨੀਤੀਆਂ ਮਨੁੱਖੀ ਸਵੈ-ਮਾਣ ਲਈ ਘਾਤਕ: ਕਰਨ ਸਿੰਘ ਰਾਣਾ
Next articleਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਦੇ ਸਮੂਹ ਮੈਂਬਰਾਨ ਸਾਹਿਬਾਨਾਂ ਵੱਲੋਂ ਡਾ. ਕੁੰਵਰ ਓਂਕਾਰ ਸਿੰਘ ਨਰੂਲਾ ਨੂੰ ਜਿਲ੍ਹਾ ਪ੍ਰਧਾਨ ਦਾ ਨਿਯੁਕਤੀ ਪੱਤਰ ਦਿੱਤਾ ਗਿਆ