HOME ਨਹਿਰੀ ਪਾਣੀ ਤੋਂ ਵਾਂਝੇ ਪਿੰਡਾਂ ਦੇ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ...

ਨਹਿਰੀ ਪਾਣੀ ਤੋਂ ਵਾਂਝੇ ਪਿੰਡਾਂ ਦੇ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ ਲਾਲੀਪੌਪ: ਦੀਪਾ ਸਰਪੰਚ ਨਿੱਘੀ

3
ਦੀਪਾ ਸਰਪੰਚ ਨਿੱਘੀ
ਮੁੱਖ ਮੰਤਰੀ ਭਗਵੰਤ ਮਾਨ ਦੇ ਆਉਣ ‘ਤੇ ਕਾਲੀਆਂ ਝੰਡੀਆਂ ਦਿਖਾ ਕੇ ਕੀਤਾ ਜਾਵੇਗਾ ਤਿੱਖਾ ਵਿਰੋਧ
ਬਲਾਚੌਰ,  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ): ਹਲਕਾ ਬਲਾਚੌਰ ਦੇ ਕਿਸਾਨ ਸੈੱਲ ਕਾਂਗਰਸ ਦੇ ਪ੍ਰਧਾਨ ਦੀਪਾ ਸਰਪੰਚ ਨਿੱਘੀ ਨੇ ਮੌਜੂਦਾ ਸਰਕਾਰ  ਵਿਰੁੱਧ ਤਿੱਖੇ ਤੇਵਰ ਅਖਤਿਆਰ ਕਰਦਿਆਂ ਦੋਸ਼ ਲਾਇਆ ਹੈ ਕਿ ਨਹਿਰੀ ਪਾਣੀ ਤੋਂ ਵਾਂਝੇ ਰਹਿ ਗਏ ਇਲਾਕੇ ਦੇ ਪਿੰਡਾਂ ਨੂੰ ਸਿਰਫ਼ ‘ਲਾਲੀਪੌਪ’ (ਝੂਠੇ ਦਿਲਾਸੇ) ਦੇ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ।ਸਰਕਾਰ ਵੱਲੋਂ ਕੀਤੇ ਜਾ ਰਹੇ ਹਨ ਝੂਠੇ ਦਾਅਵੇ ਦੀਪਾ ਸਰਪੰਚ ਨਿੱਘੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਡੇ ਇਲਾਕੇ ਵਿੱਚੋਂ  ‘ਚੋ ਬਿਸਤ ਦੁਆਬ ਨਹਿਰ ਲੰਘ ਰਹੀ ਹੈ ਅਤੇ ਇਸ ਵੇਲੇ ਸਿੰਚਾਈ ਵਿਭਾਗ (ਇਰੀਗੇਸ਼ਨ ਡਿਪਾਰਟਮੈਂਟ) ਵਲੋਂ ਦੂਜੇ ਫੇਸ ਦਾ ਕੰਮ ਚੱਲ ਰਿਹਾ ਹੈ, ਜਿਸ ਤਹਿਤ ਪਾਈਪਲਾਈਨ ਰਾਹੀਂ ਪਾਣੀ ਪਾਇਆ ਜਾ ਰਿਹਾ ਹੈ। ਪਰ ਅਫ਼ਸੋਸ ਦੀ ਗੱਲ ਹੈ ਕਿ ਇਸ ਯੋਜਨਾ ਵਿੱਚੋਂ ਗੋਲੂ ਮਾਜਰਾ,ਬੇਹਰੜੀ ਟੁੰਡੇਵਾਲ, ਨਿੱਘੀ, ਮੋਹਣਮਾਜਰਾ ਵਰਗੇ ਕਈ ਪਿੰਡ ਪਾਣੀ ਤੋਂ ਬਿਲਕੁਲ ਵਾਂਝੇ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਨੁਮਾਇੰਦਿਆਂ ਵਲੋਂ ਇਨ੍ਹਾਂ ਪਿੰਡਾਂ ਵਿੱਚ ਆ ਕੇ ਲੋਕਾਂ ਨੂੰ ਵੱਡੇ-ਵੱਡੇ ਲਾਲੀਪੌਪ ਦੇ ਕੇ ਜਾਂਦੇ ਹਨ ਕਿ ਤੁਹਾਨੂੰ ਬਿਲਕੁਲ ਨਹਿਰੀ ਪਾਣੀ ਦਿੱਤਾ ਜਾਵੇਗਾ, ਜਦਕਿ ਅਸਲੀਅਤ ਇਹ ਹੈ ਕਿ ਇਸ ਯੋਜਨਾ ਵਿੱਚ ਇਨ੍ਹਾਂ ਪਿੰਡਾਂ ਲਈ ਕੋਈ  ਪ੍ਰਬੰਧ ਹੈ ਹੀ ਨਹੀਂ। ਉਨ੍ਹਾਂ ਦੱਸਿਆ ਕਿ ਅਸੀਂ ਖੁਦ ਸਬੰਧਤ ਮਹਿਕਮੇ ਤੋਂ ਇਸ ਬਾਰੇ ਪੂਰੀ ਜਾਣਕਾਰੀ ਲਈ ਹੈ, ਜਿਸ ਤੋਂ ਸਾਫ ਪਤਾ ਲੱਗਦਾ ਹੈ ਕਿ ਇਨ੍ਹਾਂ ਪਿੰਡਾਂ ਦੀ ਖੇਤੀਬਾੜੀ ਲਈ ਸਰਕਾਰ ਦੀ ਪਾਣੀ ਦੇਣ ਦੀ ਕੋਈ ਸਕੀਮ ਨਹੀਂ ਹੈ ਜਿਸ ਕਰਕੇ ਇਸ ਕੰਡੀ ਖੇਤਰ ਦੇ ਜ਼ਿਮੀਂਦਾਰਾਂ ਦੀਆਂ ਫਸਲਾਂ ਨੂੰ ਪਾਣੀ ਤੋਂ ਵਗੈਰ ਭਾਰੀ ਨੁਕਸਾਨ ਹੁੰਦਾ ਰਹੇਗਾ ਜਿਸ ਕਰਕੇ ਕਿਸਾਨਾਂ ਵਿੱਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ ਉਨ੍ਹਾਂ ਅੱਗੇ ਕਿਹਾ ਕਿ ਇਹ ਨਹਿਰੀ ਪਾਣੀ ਦਾ ਦੂਜਾ ਫੇਸ ਚੱਲ ਰਿਹਾ ਹੈ। ਇਸ ਯੋਜਨਾ ਕਾਰਨ ਇਲਾਕੇ ਦੇ ਜ਼ਿਮੀਂਦਾਰਾਂ ਦਾ ਬਹੁਤ ਵੱਡਾ ਆਰਥਿਕ ਨੁਕਸਾਨ ਹੋਇਆ ਹੈ ਕਿਉਂਕਿ ਉਨ੍ਹਾਂ ਦੀਆਂ ਹਰੀਆਂ-ਭਰੀਆਂ ਫਸਲਾਂ ਨੂੰ ਪੁੱਟ ਕੇ ਵਿੱਚੋਂ ਪਾਈਪਲਾਈਨ ਦੱਬੀ ਗਈ ਹੈ। ਪਰ ਸਭ ਤੋਂ ਵੱਡੀ ਹੈਰਾਨੀ ਅਤੇ ਦੁੱਖ ਦੀ ਗੱਲ ਇਹ ਹੈ ਕਿ ਜਿਨ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਵਿੱਚੋਂ ਪਾਈਪਾਂ ਲੰਘੀਆਂ ਹਨ ਅਤੇ ਜਿਨ੍ਹਾਂ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ ਹੀ ਇਸ ਪਾਣੀ ਦਾ ਕੋਈ ਲਾਭ ਨਹੀਂ ਮਿਲ ਰਿਹਾ। ਇੱਥੋਂ ਤੱਕ ਕਿ ਸੱਤਾਧਾਰੀ ਧਿਰ ਦੇ ਆਪਣੇ ਖੁਦ ਦੇ ਵਰਕਰ ਵੀ ਇਸ ਨਹਿਰੀ ਪਾਣੀ ਦੀ ਸਹੂਲਤ ਤੋਂ ਵਾਂਝੇ ਰਹਿ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਦੇ ਆਉਣ ‘ਤੇ ਘੇਰਾਓ ਕਰਨ ਦੀ ਚੇਤਾਵਨੀ ਦੀਪਾ ਸਰਪੰਚ ਨੇ ਸਰਕਾਰ ਨੂੰ ਸਿੱਧੀ ਚੇਤਾਵਨੀ ਦਿੰਦਿਆਂ ਕਿਹਾ ਕਿ ਹੁਣ ਜਦੋਂ ਵੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਇਲਾਕੇ ਦੇ ਦੌਰੇ ‘ਤੇ ਆਉਣਗੇ, ਤਾਂ ਉਨ੍ਹਾਂ ਨੂੰ ਇਨ੍ਹਾਂ ਵਾਂਝੇ ਰਹਿ ਗਏ ਪਿੰਡਾਂ ਦੇ ਹੱਕਾਂ ਲਈ ਜ਼ਰੂਰ ਸਿੱਧੇ ਸਵਾਲ ਪੁੱਛੇ ਜਾਣਗੇ। ਜੇਕਰ ਫਿਰ ਵੀ ਕੋਈ ਹੱਲ ਨਾ ਨਿਕਲਿਆ ਤਾਂ ਉਹ ਆਪਣੇ ਸਾਥੀਆਂ ਅਤੇ ਪੀੜਤ ਪਿੰਡਾਂ ਦੇ ਲੋਕਾਂ ਨੂੰ ਨਾਲ ਲੈ ਕੇ ਹੱਥਾਂ ਵਿੱਚ ਕਾਲੀਆਂ ਝੰਡੀਆਂ ਫੜ ਕੇ ਮੁੱਖ ਮੰਤਰੀ ਦਾ ਤਿੱਖਾ ਵਿਰੋਧ ਪ੍ਰਦਰਸ਼ਨ ਕਰਨਗੇ। ਉਨ੍ਹਾਂ ਕਿਹਾ ਕਿ ਭਾਵੇਂ ਅਜੇ ਮੁੱਖ ਮੰਤਰੀ ਦੇ ਆਉਣ ਦੀ ਤਰੀਕ ਤੈਅ ਨਹੀਂ ਹੋਈ ਹੈ, ਪਰ ਜਦੋਂ ਵੀ ਅਤੇ ਉਚ੍ਚਤਮ ਜਿੱਥੇ ਵੀ ਮੌਕਾ ਮਿਲਿਆ, ਸਰਕਾਰ ਦੇ ਇਸ ਧੱਕੇਸ਼ਾਹੀ ਰਵੱਈਏ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਜਾਵੇਗੀ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleDevika Rani, First Lady of Indian Cinema
Next articleਏਕ ਨੂਰ ਸਪੋਰਟਸ ਐਂਡ ਵੈਲਫੇਅਰ ਕਲੱਬ ਰਜਿ: ਪਿੰਡ ਬਖੋਪੀਰ ਵੱਲੋਂ ਪਿੰਡ ਦੇ ਖੇਡ ਗਰਾਊਂਡ ਵਿੱਚ ਚੱਲ ਰਹੇ 30 ਰੋਜ਼ਾ ਸਮਰ ਕੈਂਪ ਦੀ ਸਮਾਪਤੀ ਤੇ ਕੀਤਾ ਗਿਆ ਇਨਾਮ ਵੰਡ ਸਮਾਰੋਹ ਕੋਚ ਅਤੇ ਖਿਡਾਰੀਆਂ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ।