HOME ਸਤਿਗੁਰੂ ਕਬੀਰ ਮਹਾਰਾਜ ਜੀ

ਸਤਿਗੁਰੂ ਕਬੀਰ ਮਹਾਰਾਜ ਜੀ

4
ਸਤਿਗੁਰੂ ਕਬੀਰ ਮਹਾਰਾਜ ਜੀ

     (ਸਮਾਜ ਵੀਕਲੀ)   ਅੱਜ ਪੂਰੀ ਦੁਨੀਆਂ ਸਤਿਗੁਰੂ ਕਬੀਰ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਭਾਵਨਾ ਅਤੇ ਸਤਿਕਾਰ ਨਾਲ ਮਨਾ ਰਹੀ ਹੈ। ਭਾਰਤ ਦੇਸ਼ ਦੀ ਧਰਤੀ ‘ਤੇ ਆਰਥਿਕ, ਸਮਾਜਿਕ ਅਤੇ ਧਾਰਮਿਕ ਬਰਾਬਰੀ ਦਾ ਸੂਰਜ ਤਾਂ ਯੁੱਗ -ਯੁਗਾਂਤਰਾਂ ਤੋਂ ਡੁੱਬ ਗਿਆ ਸੀ।ਘੋਰ ਨਾਬਰਾਬਰੀ ਅਤੇ ਵਰਣ ਵਿਵਸਥਾ ਨੇ ਤਾਂ ਤ੍ਹਿਸਕਾਰੀ ਲੋਕਾਈ ਦੇ ਸਾਹ- ਸਤ ਹੀ ਸੂਤ ਲਏ ਸਨ।ਥਾਂ-ਥਾਂ ‘ਤੇ ਮੱਥੇ ਰਗੜ ਕੇ , ਭਾਗਹੀਣ ਲੋਕਾਂ ਦੇ ਕੇਵਲ ‘ਬਦਨਸੀਬੀ ‘ ਅਤੇ ‘ਜਿਲੱਤ ‘ ਪੱਲੇ ਪਾਈ ਗਈ। ਇਹਨਾਂ ਭਾਗਹੀਣ ਸ਼ੂਦਰਾਂ ਨੂੰ ਅਨੇਕਾਂ ਪਾਬੰਦੀਆਂ ਦਾ ਸਾਹਮਣਾ ਕਰਨਾ ਪਿਆ।ਜਿਵੇਂ ਇਹ ਪਿਤਾ ਪੁਰਖੀ ਕੰਮ ਧੰਦਾ ਨਹੀਂ ਬਦਲ ਸਕਦੇ,ਨਾ ਗਿਆਨ ਪ੍ਰਾਪਤ ਕਰ ਸਕਦੇ,ਨਾ ਹੀ ਆਪਣੇ ਸਿਰਜਕ ਦੇ ਪਾਵਨ ਨਾਮ ਦਾ ਸਿਮਰਨ ਕਰ ਸਕਦੇ ਸਨ। ਇਸ ਸੰਦਰਭ ਵਿੱਚ ਅਲੋਕਾਰੀ ਗੱਲ ਇਹ ਸੀ ਕਿ ਜਿਸ ਰੱਬ ਨੂੰ ਅਖੌਤੀ ਉੱਚਿਆਂ ਲੋਕਾਂ ਨੇ ਪਤਿਤ ਪਾਵਨ ਕ਼ਰਾਰ ਦਿੱਤਾ ਹੋਇਆ ਸੀ, ਉਹ ਰੱਬ ਵੀ ਅਖੌਤੀ ਨੀਵੇਂ ਲੋਕਾਂ ਦੇ ਪਰਛਾਵੇਂ ਨਾਲ ਭਿੱਟਿਆ ਜਾਂਦਾ ਸੀ। ਅਜਿਹੇ ਅਣਮਨੁੱਖੀ ਅਤੇ ਕਰਮਕਾਂਡਾਂ ਨਾਲ ਭਰਪੂਰ ਵਾਤਾਵਰਨ ‘ਚ ਬਾਲਕ ਕਬੀਰ ਜੀ ਦਾ ਪ੍ਰਕਾਸ਼ ਸੰਨ 1398 ਈਸਵੀ,ਦਿਨ ਸੋਮਵਾਰ, ਕਾਂਸ਼ੀ (ਬਨਾਰਸ),ਲਹਿਰਤਾਰਾ ਤਲਾਬ ਦੇ ਨੇੜੇ ਹੋਇਆ। ਇਹ ਅਸਥਾਨ “ਕਬੀਰ ਚੌਰਾ ” ਨਾਂ ਨਾਲ ਜਾਣਿਆ ਜਾਂਦਾ ਹੈ।ਆਪ ਜੀ ਦੀ ਪਾਲਣ -ਪੋਸ਼ਣਾ ,ਮਾਤਾ- ਪਿਤਾ ਨੀਰੂ ਅਤੇ ਨੀਮਾ ਜੁਲਾਹੇ ਨੇ ਕੀਤੀ। ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਮਾਤਾ ਪਿਤਾ ਜੀ ਕਬੀਰ ਸਾਹਿਬ ਜੀ ਨੂੰ ਮੰਨਦੇ ਸਨ। ‘ਕਬੀਰ ‘ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸਦਾ ਅਰਥ ‘ਮਹਾਨ’ ਅਤੇ ਵੱਡਾ ਹੈ। ਆਪ ਜੀ ਦੀ ਪਤਨੀ ਬੀਬੀ ‘ਲੋਈ’ ਜੀ ਸਨ ।ਜੋ ਸਰਲ ਸੁਭਾਅ, ਮੇਹਨਤੀ , ਮਿੱਠਬੋਲੜੇ ਅਤੇ ਮਿਲਣਸਾਰ ਸਨ। ਆਪ ਜੀ ਦੇ ਦੋ ਬੱਚੇ ਕਮਾਲ ਤੇ ਕਮਾਲੀ ਸਨ। ਆਪ ਜੀ ਦੀ ਬਾਣੀ 17 ਰਾਗਾਂ ‘ਚ,228 ਸ਼ਬਦ,243 ਸ਼ਲੋਕ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਰਜ਼ ਹਨ ,ਜੋ ਇੱਕ ਕ੍ਰਾਂਤੀਕਾਰੀ ਬਾਣੀ ਹੈ। ਸਤਿਗੁਰੂ ਕਬੀਰ ਜੀ ਦੇ ਦੋਹੇ ਵਿਸ਼ਵ ਭਰ ਵਿੱਚ ਮਸ਼ਹੂਰ ਹਨ । ਆਪ ਜੀ ਦੀ ਮੂਲ ਰਚਨਾ ‘ਬੀਜਕ ਗ੍ਰੰਥ ‘ ਹੈ । ਜਿਸ ਦੇ ਤਿੰਨ ਭਾਗ ਹਨ – ਰਮੈਨੀ, ਸ਼ਬਦ ਅਤੇ ਸਾਖੀ । ਆਪ ਜੀ ਦੀ ਬਾਣੀ ਵਿਚ ਅਵਧੀ, ਭੋਜਪੁਰੀ, ਬ੍ਰਿਜ,ਮਾਰਵਾੜੀ, ਪੰਜਾਬੀ, ਅਰਬੀ, ਫ਼ਾਰਸੀ ਆਦਿ ਭਾਸ਼ਾਵਾਂ ਦੀ ਸ਼ਬਦਾਵਲੀ ਮਿਲਦੀ ਹੈ। ਸਤਿਗੁਰੂ ਕਬੀਰ ਸਾਹਿਬ ਜੀ ਮੱਧਕਾਲ ਦੇ ਕ੍ਰਾਂਤੀਕਾਰੀ ਅੰਦੋਲਨ ਨਾਲ ਜੁੜੇ ਇਕ ਮਹਾਨ ਕਰਮਯੋਗੀ ਅਤੇ ਵਿਦਰੋਹੀ ਸੰਤ ਸਨ। ਜਿਹਨਾਂ ਨੇ ਸਮਕਾਲ ਦੀਆਂ ਘਿਨਾਉਣੀਆਂ ਪ੍ਰਸਥਿਤੀਆਂ ਦੇ ਵਿਰੁੱਧ ਬਗਾਵਤ ਕੀਤੀ। ਉਹਨਾਂ ਦਾ ਵਿਰੋਧ ਅਮਾਨਵੀ ਸੱਤਾ ਦੇ ਖਿਲਾਫ ਸੀ। ਲੋਕਾਂ ਨੂੰ ਸਮਾਜਿਕ ਨਾਬਰਾਬਰੀ,ਉੱਚੇ ਅਤੇ ਨੀਵੇਂ ਦੇ ਭਰਮ ਜਾਲਾਂ ‘ਚੋਂ ਬਾਹਰ ਨਿਕਲਣ ਲਈ ਸਤਿਗੁਰੂ ਕਬੀਰ ਜੀ ਨੇ ਫੁਰਮਾਇਆ ਹੈ ਕਿ ਸਾਰੀ ਮਨੁੱਖਤਾ ਇੱਕੋਂ -ਇੱਕ ਇਲਾਹੀ ਨੂਰ ਤੋਂ ਪੈਦਾ ਹੋਈ ਹੈ।ਸਭ ਦਾ ਇਕੋ ਸਿਰਜਣਹਾਰ ਹੈ।ਇਸ ਕਾਰਣ ਸਾਰੇ ਮਨੁੱਖ ਬਰਾਬਰ ਹਨ ਤੇ ਭਾਈ -ਭਾਈ ਹਨ ਜਿਵੇਂ ;– “ਅਵਲਿ ਅਲਹ ਨੂਰ ਉਪਾਇਆ, ਕੁਦਰਤਿ ਕੇ ਸਭ ਬੰਦੇ। ਏਕ ਨੂਰ ਤੇ ਸਭੁ ਜਗੁ ਉਪਜਿਆ,ਕਾਉਨ ਭਲੇ ਕੋ ਮੰਦੇ।।” ਸਤਿਗੁਰੂ ਕਬੀਰ ਜੀ ਪੂਰੀੇ ਨਿਡਰਤਾ ਨਾਲ ਜਾਤ -ਪਾਤ ਪ੍ਰਣਾਲੀ ‘ਤੇ ਤਿੱਖਾ ਹਮਲਾ ਕਰਦੇ ਹੋਏ ਬ੍ਰਾਹਮਣਾਂ ਨੂੰ ਪੁੱਛਦੇ ਹਨ ਕਿ ਤੁਸੀਂ ਬ੍ਰਾਹਮਣ ਅਤੇ ਅਸੀਂ ਸ਼ੂਦਰ ਕਿਵੇਂ ਹੋ ਗਏ ? ਕੀ ਸਾਡੀਆਂ ਰਗਾਂ ‘ਚ ਲਹੂ ਅਤੇ ਤੁਹਾਡੀਆਂ ਨਾੜੀਆਂ ‘ਚ ਦੁੱਧ ਲੱਗਦਾ ਹੈ? “ਤੁਮ ਕਤ ਬ੍ਰਾਹਮਣ,ਹਮ ਕਤ ਸੂਦ।। ਹਮ ਕਤ ਲੋਹੂ,ਤੁਮ ਕਤ ਦੂਧ । ” ਅੰਤ ਵਿਚ ਅਸੀਂ ਇਸ ਨਤੀਜੇ ‘ਤੇ ਪਹੁੰਚਦੇ ਹਾਂ ਕਿ ਜੇਕਰ ਅੱਜ ਦਾ ਭਾਰਤ ਸਤਿਗੁਰੂ ਕਬੀਰ ਸਾਹਿਬ ਜੀ ਦੇ ਦੱਸੇ ਹੋਏ ਮਾਰਗ ਨੂੰ ਅਪਣਾਉਂਦਾ ਹੈ ਤਾਂ ਨਿਸ਼ਚੇ ਹੀ ਵਿਸ਼ਵ ਗੁਰੂ ਵਜੋਂ ਆਪਣਾ ਖੁਸਿਆ ਹੋਇਆ ਮਾਣ ਦੁਬਾਰਾ ਹਾਸਿਲ ਕਰ ਸਕਦਾ ਹੈ।ਸਭ ਨੂੰ ਆਪਣੇ ਦੂਸ਼ਿਤ ਮਨਾਂ ‘ਚੋਂ ਈਰਖਾ,ਸਾੜਾ,ਦਵੈਸ਼ ਅਤੇ ਨਸ਼ੇ ਆਦਿ ਵਰਗੀਆਂ ਬੁਰਾਈਆਂ ਨੂੰ ਖਤਮ ਕਰਕੇ ਆਪਣੇ ਦਿਲਾਂ ਨੂੰ ਨਿਰਮਲ ਬਣਾ ਕੇ ਮਨੁੱਖਤਾ ਦੀ ਭਲਾਈ ਵਿੱਚ ਕਦਮ ਵਧਾਉਣੇ ਚਾਹੀਦੇ ਹਨ।

ਪ੍ਰਿੰਸੀਪਲ ਪਰਮਜੀਤ ਜੱਸਲ ਡਾ ਬੀ ਆਰ ਅੰਬੇਡਕਰ ਪਬਲਿਕ ਸਕੂਲ, ਬੁਲੰਦਪੁਰ, ਜਲੰਧਰ। 

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleCNFF-2026: Awaiting filmy experiences with nationalism
Next articlePunjabi Likhari Sabha Calgary’s thirteenth event of Punjabi speaking skills among children was successfully completed.