HOME ਇਕ ਦਿਨ ‘ਚ ਕਿਸਾਨਾਂ ਲਈ 200 ਲੀਟਰ ਡੀਜ਼ਲ ਤੇਲ ਦੀ ਰੱਖੀ ਸ਼ਰਤ...

ਇਕ ਦਿਨ ‘ਚ ਕਿਸਾਨਾਂ ਲਈ 200 ਲੀਟਰ ਡੀਜ਼ਲ ਤੇਲ ਦੀ ਰੱਖੀ ਸ਼ਰਤ ਨਿੰਦਣਯੋਗ

3
ਅੰਮ੍ਰਿਤ ਪਾਲ ਭੌਂਸਲੇ
ਫਿਲੌਰ/ਅੱਪਰਾ   (ਸਮਾਜ ਵੀਕਲੀ)   (ਦੀਪਾ)-ਸਰਕਾਰ ਵਲੋਂ ਇਕ ਦਿਨ ‘ਚ 200 ਲੀਟਰ ਡੀਜ਼ਲ ਤੇਲ ਦੀ ਲਗਾਈ ਸ਼ਰਤ ਰੱਖਕੇ ਕਿਸਾਨ ਨੂੰ ਹੋਰ ਪ੍ਰੇਸ਼ਾਨੀ ਵੱਲ ਧੱਕ ਦਿੱਤਾ ਗਿਆ ਜੋ ਇਸ ਸਬੰਧੀ ਉਨ੍ਹਾਂ ਕਿਹਾ ਕਿ ਇਹ ਕਿਸਾਨਾਂ ਨਾਲ ਸਰਕਾਰ ਦੀ ਧੱਕੇਸ਼ਾਹੀ ਹੈ । ਸਰਕਾਰ ਦਾ ਇਹ ਨਿੰਦਣਯੋਗ ਫ਼ੈਸਲਾ ਹੈ ਕਿਉਂਕਿ ਝੋਨੇ ਦੀ ਲਵਾਈ ਦਾ ਸੀਜਨ ਚੱਲਣ ਕਰਕੇ ਕਿਸਾਨਾਂ ਨੂੰ ਰੋਜ਼ਾਨਾਂ ਪੈਟਰੋਲ ਪੰਪਾਂ ਦੇ ਚੱਕਰ ਕੱਟਣ ਲਈ ਮਜ਼ਬੂਰ ਹੋਣਾ ਪਵੇਗਾ । ਇਹ ਪ੍ਰਗਟਾਵਾ ਕਾਂਗਰਸੀ ਆਗੂ ਅੰਮ੍ਰਿਤ ਪਾਲ ਭੌਂਸਲੇ ਨੇ ਸਰਕਾਰ ਨੂੰ ਝੋਨੇ ਦੇ ਲਵਾਈ ਦੇ ਚੱਲ ਰਹੇ ਸੀਜਨ ਨੂੰ ਦੇਖਦਿਆਂ ਉਕਤ ਸ਼ਰਤ ਨੂੰ ਖ਼ਤਮ ਕਰਨ ਦੀ ਅਪੀਲ ਕਰਦਿਆਂ ਕੀਤਾ । ਭੌਂਸਲੇ ਨੇ ਅੱਗੇ ਕਿਹਾ ਕਿ ਉਹ ਖੁਦ ਪੈਟਰੋਲ ਪੰਪ ਚਲਾ ਰਹੇ ਹਨ ਤੇ ਦੇਖਦੇ ਹਨ ਕਿ ਕਿਸਾਨ ਤਾਂ ਇਨ੍ਹਾਂ ਦਿਨਾਂ ‘ਚ ਝੋਨੇ ਦੇ ਸੀਜਨ ਕਾਰਨ ਪਹਿਲਾਂ ਹੀ ਪ੍ਰੇਸ਼ਾਨ ਹੁੰਦਾ ਹੈ ਤੇ ਦੂਸਰੇ ਪਾਸੇ ਸਰਕਾਰ ਵਲੋਂ 200 ਲੀਟਰ ਡੀਜ਼ਲ ਤੇਲ ਦੀ ਸਖ਼ਤ ਜ਼ਰੂਰਤ ਹੈ ਤੇ ਉਸ ਸਮੇਂ ਸਰਕਾਰ ਦਾ ਇਹ ਫ਼ੈਸਲਾ ਕਿਸਾਨਾਂ ਲਈ ਮਾਰੂ ਸਾਬਤ ਹੋਵੇਗਾ । ਜਿਸ ਨਾਲ ਪਹਿਲਾਂ ਹੀ ਫ਼ਸਲਾਂ ਦੇ ਸਹੀ ਮੁੱਲ ਨਾ ਮਿਲਣ ਕਾਰਨ ਕਿਸਾਨ ਮੰਦੇ ਦੀ ਮਾਰ ਝੱਲ ਰਿਹਾ ਹੈ। ਦੂਸਰੇ ਪਾਸੇ ਸਰਕਾਰ ਦੇ ਕਿਸਾਨ ਮਾਰੂ ਫ਼ੈਸਲੇ ਕਿਸਾਨਾਂ ਲਈ ਨਵੀਂ ਸਿਰਦਰਦੀ ਪੈਦਾ ਕਰਦੇ ਨਜ਼ਰ ਆ ਰਹੇ ਹਨ । ਉਨ੍ਹਾਂ  ਸਰਕਾਰ ਨੂੰ ਕਿਸਾਨਾਂ ਦੀਆਂ ਮੁਸ਼ਕਿਲਾਂ ਦੇਖਦੇ ਹੋਏ ਤੇ ਚੱਲ ਰਹੇ ਝੋਨੇ ਦੀ ਲਵਾਈ ਦੇ ਸੀਜਨ ਕਾਰਨ ਇਕ ਦਿਨ ਚ 200 ਲੀਟਰ ਡੀਜ਼ਲ ਤੇਲ ਦੀ ਰੱਖੀ ਸ਼ਰਤ ਵਾਪਿਸ ਲੈਣ ਦੀ ਅਪੀਲ ਕੀਤੀ ਤਾਂ ਜ਼ੋ  ਕਿਸਾਨਾਂ ਨੂੰ ਰਾਹਤ ਮਿਲੇ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਫ਼ਗਵਾੜਾ-ਰੋਪੜ੍ਹ ਨੈਸ਼ਨਲ ਹਾਈਵੇ ਬਣਿਆ ‘ਮੌਤ ਦਾ ਖੂਨੀ ਰੋਡ’, ਟੋਲ ਕੰਪਨੀ ਤੇ ਐਨ ਐਚ ਏ ਆਈ ਖਿਲਾਫ ਭੜਕਿਆ ਇਲਾਕੇ ਦਾ ਗੁੱਸਾ, ਸੰਘਰਸ਼ ਦੀ ਚੇਤਾਵਨੀ
Next articleA Cycle of Broken Promises: Why Peace Fails in the Middle East