HOME ਪਿੰਡ ਬੇਲਾ ਤਾਜੋਵਾਲ ਵਿੱਚ ਪਿਛਲੇ ਸਾਢੇ ਚਾਰ ਸਾਲ ਤੋਂ ਕੋਈ ਵਿਕਾਸ ਕਾਰਜ...

ਪਿੰਡ ਬੇਲਾ ਤਾਜੋਵਾਲ ਵਿੱਚ ਪਿਛਲੇ ਸਾਢੇ ਚਾਰ ਸਾਲ ਤੋਂ ਕੋਈ ਵਿਕਾਸ ਕਾਰਜ ਨਹੀਂ ਹੋਇਆ ਅਤੇ ਨਾ ਹੀ ਕੋਈ ਵੀ ਗ੍ਰਾਂਟ ਆਈ – ਰੰਧਾਵਾ

1
ਜਗਦੀਸ਼ ਸਿੰਘ ਰੰਧਾਵਾ
ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਸਾਡੇ ਪਿੰਡ ਬੇਲਾ ਤਾਜੋਵਾਲ ਵਿੱਚ ਪਿੱਛਲੇ ਸਾਢੇ ਚਾਰ ਸਾਲ ਤੋਂ ਕੋਈ ਵਿਕਾਸ ਕਾਰਜ ਨਹੀਂ ਹੋਇਆ ਅਤੇ ਨਾ ਹੀ ਕੋਈ ਵੀ ਗ੍ਰਾਂਟ ਆਈ ਇਸ ਦਾ ਖੁਲਾਸਾ ਸਾਬਕਾ ਸਰਪੰਚ ਜਗਦੀਸ਼ ਸਿੰਘ ਰੰਧਾਵਾ ਨੇ ਕੀਤਾ। ਉਨ੍ਹਾਂ ਨੇ ਕਿਹਾ ਕਿ ਇੱਕ ਰੁਪਏ ਦੀ ਗ੍ਰਾਂਟ ਨਹੀਂ ਆਈ, ਪਿੱਛਲੀਆਂ ਸਰਕਾਰਾਂ ਦੇ ਪੈਸੇ ਦਿੱਤੇ ਹੋਏ ਉਹੀ ਖਰਚੇ।ਰਸਤਿਆਂ ਦਾ ਮੰਦਾ ਹਾਲ ਹੈ ਉਹ ਵੀ ਪਿੱਛਲੀਆਂ ਸਰਕਾਰਾਂ ਦੇ ਬਣੇ ਹਨ।ਕੋਈ ਡਿਸਪੈਂਸਰੀ ਨਹੀ ਬਣੀ ਅਤੇ ਨਾ ਹੀ ਕੋਈ ਵੈਟਰਨਰੀ ਡਿਸਪੈਂਸਰੀ ਨਹੀ ਬਣੀ।ਕੋਈ ਸਕੂਲ ਨਹੀਂ ਬਣਿਆ।ਆਂਗਨਵਾੜੀ ਸਕੂਲ ਦੀ ਬਿਲਡਿੰਗ ਨਹੀਂ ਬਣੀ। ਪਿੱਛਲੀਆਂ ਸਰਕਾਰਾਂ ਨੇ ਟੀਚਰ ਦੀ ਸੀਟ ਮਨਜ਼ੂਰ ਕਰਵਾ ਕੇ ਟੀਚਰ ਦਿੱਤਾ ਹੈ।ਪੀਣ ਵਾਲੇ ਪਾਣੀ ਦੀ ਗੁਣਵੰਤਾ ਠੀਕ ਨਹੀਂ, ਪਾਣੀ ਗੰਦਾ ਹੈ, ਕੋਈ ਸਾਫ ਕਰਨ ਜਾਂ ਟੈਸਟ ਕਰਨ ਦਾ ਪ੍ਰਬੰਧ ਨਹੀਂ ਕੀਤਾ। ਪਿਛਲੀਆਂ ਸਰਕਾਰਾਂ ਨੇ ਟਿਉਬਵੈੱਲ ਲਾਇਆ ਅਤੇ ਪਾਣੀ ਘਰ ਘਰ ਪਹੁੰਚਾਇਆ, ਪਰ ਇਹ ਸਰਕਾਰ ਉਸ ਲੱਗੇ ਹੋਏ ਸਿਸਟਮ ਨੂੰ ਚਾਲੂ ਰੱਖਣ ਵਿੱਚ ਅਸਮਰਥ ਹਨ। ਕੋਈ ਨਵਾਂ ਟਿਉਬਵੈੱਲ ਨਹੀਂ ਲਾਇਆ।ਕੋਈ ਕਿਸੇ ਨੂੰ ਨੌਕਰੀ ਨਹੀਂ ਦਿੱਤੀ ਗਈ। ਸਭ ਪਿੱਛਲੀਆਂ ਸਰਕਾਰਾਂ ਨੇ ਦਿੱਤੀਆਂ। ਦਰਿਆ ਸਤਲੁਜ ਦੇ ਬੰਨ੍ਹ ਦੀ ਕੋਈ ਰਿਪੇਅਰ ਨਹੀ ਹੋਈ, ਪਿਛਲੀਆਂ ਸਰਕਾਰਾਂ ਨੇ ਜੋ ਕੀਤਾ ਉਹ ਹੀ ਹੈ।ਨਰੇਗਾ ਦਾ ਕੰਮ ਬੰਦ ਹੈ, ਪਿਛਲੀਆਂ ਸਰਕਾਰਾਂ ਵਿੱਚ ਕਦੀ ਕੰਮ ਬੰਦ ਨਹੀਂ ਹੋਇਆ ਸੀ।ਸਾਰਾ ਪਿੰਡ ਰਾਤ ਵੇਲੇ ਹਨੇਰਾ ਵਿੱਚ ਡੁੱਬਿਆ ਰਹਿੰਦਾ ਹੈ, ਸਟਰੀਟ ਲਾਈਟਾਂ ਨਹੀਂ ਦਿੱਤੀਆਂ।ਬਿਜਲੀ ਦਾ ਮੰਦਾ ਹਾਲ, ਪਿੱਛਲੀਆਂ ਸਰਕਾਰਾਂ ਵਿੱਚ ਚੌਵੀ ਘੰਟੇ ਬਿਜਲੀ ਆਉਂਦੀ ਸੀ, ਹੁਣ 24 ਘੰਟੇ ਕੱਟ ਰਹਿੰਦਾ ਹੈ।ਕੋਈ ਮੋਟਰ ਕੁਨੈਕਸ਼ਨ ਨਹੀਂ ਦਿੱਤਾ, ਪਿਛਲੀਆਂ ਸਰਕਾਰਾਂ ਵਲੋਂ ਜੋ ਮੋਟਰਾਂ ਲਾਈਆਂ ਸਨ ਉਹ ਹੀ ਹਨ।ਕੋਈ ਨਵੀਂ ਬਿਜਲੀ ਦੀ ਲਾਈਨ ਨਹੀਂ ਪਾਈ, ਪਿਛਲੀਆਂ ਸਰਕਾਰਾਂ ਦੀਆਂ ਹੀ ਹਨ।ਸੜਕ ਜੋ ਮੇਨ ਹਾਈਵੇਅ ਫਤਿਹਪੁਰ ਤੋਂ ਬੇਲਾ ਤਾਜੋਵਾਲ ਦੀ ਲਿੰਕ ਸੜਕ ਹੈ, ਉਸ ਦਾ ਬਹੁਤ ਮੰਦਾ ਹਾਲ ਹੈ, ਉਸ ਦੀ ਰਿਪੇਅਰ ਨਹੀਂ ਹੋਈ। ਬੇਲਾ ਤਾਜੋਵਾਲ ‘ਤੇ ਫਤਿਹਪੁਰ ਵਾਸੀ ਬਹੁਤ ਤੰਗ ਪਰੇਸ਼ਾਨ ਹਨ।ਇਕ ਪਾਸੇ ਸਰਕਾਰ ਕਹਿੰਦੀ ਹੈ ਕਿ ਅਸੀ ਬਲਾਚੌਰ ਹਲਕੇ ਦਾ ਬਹੁਤ ਵਿਕਾਸ ਕੀਤਾ ਹੈ, ਪਰ ਦਿਖਾਈ ਨਹੀਂ ਦਿੰਦਾ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleAFTER DROPPING THE BHAUKAAL TEASER, MAKERS OF MIRZAPUR: THE MOVIE UNVEIL INTENSE CHARACTER POSTERS OF JITENDRA KUMAR, ABHISHEK BANERJEE & RAVI KISHAN
Next articleਪਿੰਡ ਸਿੰਘ ਪੁਰ ਦੇ ਹੋਣਹਾਰ ਵਿਦਿਆਰਥੀਆਂ ਦਾ ਪੰਚਾਇਤ, ਨੌਜਵਾਨਾਂ ਅਤੇ ਫ਼ੌਜੀ ਗਰੁੱਪ ਵੱਲੋਂ ਵਿਸ਼ੇਸ਼ ਸਨਮਾਨ