ਵੈਨਕੂਵਰ (ਸਮਾਜ ਵੀਕਲੀ) (ਮਲਕੀਤ ਸਿੰਘ)– ਕੈਨੇਡਾ- ਇੰਡੀਆ ਫਰੈਂਡਸ਼ਿਪ ਫਾਉਂਡੇਸ਼ਨ ਵੱਲੋਂ ਸਥਾਨਕ ਭਾਈਚਾਰੇ ਦੇ ਸਹਿਯੋਗ ਨਾਲ ਭਾਰਤ ਤੋਂ ਕਨੇਡਾ ਦੌਰੇ ਤੇ ਆਏ ਰਾਜ ਸਭਾ ਮੈਂਬਰ ਅਤੇ ਭਾਜਪਾ ਆਗੂ ਸਤਨਾਮ ਸਿੰਘ ਸੰਧੂ ਦਾ ਸਰੀ ‘ਚ ਆਯੋਜਿਤ ਇੱਕ ਸਮਾਗਮ ਦੌਰਾਨ ਸਨਮਾਨ ਕੀਤਾ ਗਿਆ ਸਮਾਗਮ ਦੇ ਸ਼ੁਰੂ ਵਿੱਚ 1985 ਚ ਵਾਪਰੇ ਏਅਰ ਇੰਡੀਆ ਦੇ ਕਨਿਸ਼ਕ ਕਾਂਡ ਦੌਰਾਨ ਮਾਰੇ ਗਏ 329 ਯਾਤੂਰਆਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਇਕ ਮਿੰਟ ਦਾ ਮੌਨ ਧਾਰਿਆ ਗਿਆ ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਵੱਲੋਂ ਸ ਸੰਧੂ ਨੂੰ ਜੀ ਆਇਆ ਕਿਹਾ ਗਿਆ ਇਸ ਮੌਕੇ ਤੇ ਆਪਣੀ ਸੰਖੇਪ ਤਕਰੀਰ ਦੌਰਾਨ ਬੋਲਦਿਆਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਪ੍ਰਵਾਸੀ ਭਾਰਤੀਆਂ ਵੱਲੋਂ ਵਿਦੇਸ਼ਾਂ ਚ ਸਖਤ ਮਿਹਨਤ ਕਰਕੇ ਹਾਸਿਲ ਕੀਤੀ ਕਾਮਯਾਬੀ ਦੀ ਸ਼ਲਾਘਾ ਕਰਦਿਆਂ ਭਾਰਤ ਅਤੇ ਕੈਨੇਡਾ ਦੇ ਦੁਵੱਲੇ ਰਿਸ਼ਤਿਆਂ ਚ ਹੋ ਰਹੀ ਪ੍ਰਗਤੀ ਤੇ ਤਸੱਲੀ ਪ੍ਰਗਟਾਵਾ ਕੀਤਾ ਇਸ ਮੌਕੇ ਕੈਨੇਡਾ- ਇੰਡੀਆ ਫਰੈਂਡਸ਼ਿਪ ਫਾਉਂਡੇਸ਼ਨ ਵਲੋਂ ਸ ਸਤਨਾਮ ਸਿੰਘ ਸੰਧੂ ਨੂੰ ਇਕ ਯਾਦਗਾਰੀ ਚਿੰਨ ਨਾਲ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਫਾਊਂਡੇਸ਼ਨ ਦੇ ਪ੍ਰਧਾਨ ਮਨਿੰਦਰ ਗਿੱਲ, ਗੁਲਜਾਰ ਸਿੰਘ ਚੀਮਾ, ਜਗਰੂਪ ਸਿੰਘ ਖੇੜਾ, ਸ ਕੁਲਵੰਤ ਸਿੰਘ ਢੇਸੀ, ਸਾਬਕਾ ਸਾਂਸਦ ਗੁਰਮੰਤ ਗਰੇਵਾਲ , ਬੂਟਾ ਸਿੰਘ ਢਿੱਲੋਂ, ਐਡਵੋਕੇਟ ਲਵਲੀਨ ਗਿੱਲ, ਸਤੀਸ਼ ਕੁਮਾਰ , ਵਨੀਤ ਅਗਰਵਾਲ, ਪਰਮਜੀਤ ਸਿੰਘ, ਹੈਰੀ ਕੂਨਰ, ਬਲਦੇਵ ਸਿੰਘ ਭੰਮ, ਪ੍ਰੋ ਗੁਰਦੇਵ ਸਿੰਘ,ਦਵਿੰਦਰ ਬੈਨੀਪਾਲ, ਹਰਜੀਤ ਸਿੰਘ ਗਿੱਲ, ਹਰਪ੍ਰੀਤ ਸਿੰਘ, ਡਾ ਹਾਕਮ ਭੁੱਲਰ, ਡਾ ਜਸਵੀਰ ਰੋਮਾਣਾ, ਡਾ ਰਮਿੰਦਰ ਸਿੰਘ ਕੰਗ, ਜੁਗਰਾਜ ਸਿੰਘ ਗਰਚਾ, ਐਡਵੋਕੇਟ ਜਗਮੋਹਣ ਸਿੰਘ, ਤ੍ਰਿਪਤ ਅਟਵਾਲ, ਨਰਿੰਦਰ ਸਿੰਘ ਖੱਖ, ਬਿੱਲਾ ਸੰਧੂ, ਹਰਪ੍ਰੀਤ ਧਾਲੀਵਾਲ, ਗੁਰਪਾਲ ਲਿੱਟ, ਕ੍ਰਿਪਾਲ ਮਾਂਗਟ, ਜੋਧਾ ਚੱਕਰ, ਸਤਵਿੰਦਰ ਸਿੰਘ ਗਾਖਲ, ਹਰਦੇਵ ਸਿੰਘ ਗਰੇਵਾਲ, ਜਰਨੈਲ ਸਿੰਘ ਖੰਡੋਲੀ, ਪੱਤਰਕਾਰ ਰਾਜੀਵ ਭਾਸਕਰ ਆਦ ਮੌਜੂਦ ਸਨ
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly





