ਕਪੂਰਥਲਾ (ਸਮਾਜ ਵੀਕਲੀ) (ਕੌੜਾ )-ਬੀਤੇ ਦਿਨੀ ਗ੍ਰਾਮ ਪੰਚਾਇਤ ਤਲਵੰਡੀ ਚੌਧਰੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਸਰਪੰਚ ਬਲਵਿੰਦਰ ਸਿੰਘ ਲੱਡੂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪੰਚਾਇਤੀ ਜ਼ਮੀਨ ਤੇ ਕੀਤੇ ਨਾਜਾਇਜ਼ ਕਬਜਿਆ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਬਲਵਿੰਦਰ ਸਿੰਘ ਲੱਡੂ ਤਲਵੰਡੀ ਚੌਧਰੀਆਂ ਨੇ ਦੱਸਿਆ ਕਿ ਜਿਨਾਂ ਕਿਸਾਨਾਂ ਦਾ ਪਿੰਡ ਦੀ ਪੰਚਾਇਤੀ ਜ਼ਮੀਨ ਤੇ ਕਬਜ਼ਾ ਹੈ ਉਹਨਾਂ ਕਿਸਾਨਾਂ ਨੇ ਪੰਚਾਇਤ ਪਾਸੋਂ ਰਸੀਦਾਂ ਕਟਾ ਲਈਆਂ ਹਨ l ਪਰ ਪਿੰਡ ਸਵਾਲ, ਪਮਣ, ਨੂਰਪੁਰ , ਮਹਿਜੀਤਪੁਰ, ਉੱਚਾ ਬੋਹੜ ਵਾਲਾ , ਮਹਿਤਮਾ ਵਾਲ , ਨੂਰੋਵਾਲ , ਸਾਲਾਪੁਰ ਕੋਠੇ, ਸ਼ਾਲਾਪੁਰ ਬੇਟ ਆਦਿ ਪਿੰਡਾਂ ਵਿੱਚ ਪੰਚਾਇਤੀ ਜ਼ਮੀਨ ਤੋਂ ਇਲਾਵਾ ਛੱਪੜ , ਹਡਾ ਰੋੜੀ ਤੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ। ਉਹਨਾਂ ਅਪੀਲ ਕੀਤੀ ਜਿਨਾਂ ਕਿਸਾਨਾਂ ਪਾਸ ਪੰਚਾਇਤੀ ਜ਼ਮੀਨ ਹੈ ਉਹ ਪੰਚਾਇਤ ਪਾਸੋਂ ਰਸੀਦ ਕਟਵਾ ਲੈਣ। ਪਿੰਡ ਉੱਚਾ ਬੋਹੜ ਵਾਲਾ ਵਿਖੇ ਡੇਢ ਏਕੜ ਦਾ ਇੱਕ ਗੰਦੇ ਪਾਣੀ ਵਾਲਾ ਛੱਪੜ ਹੈ ਜਿਸ ਨੂੰ ਕਥਿਤ ਤੌਰ ਤੇ ਕਿਸਾਨ ਪੱਧਰਾ ਕਰਕੇ ਫਸਲ ਉਗਾ ਰਹੇ ਹਨ। ਉਸ ਤੋਂ ਵੀ ਨਜਾਇਜ਼ ਕਬਜ਼ਾ ਛਡਾਇਆ ਜਾਵੇਗਾ। ਜੇਕਰ ਕਿਸੇ ਵੀ ਕਿਸਾਨ ਵੀਰ ਨੇ ਨਜਾਇਜ਼ ਕਬਜ਼ਾ ਨਾ ਛੱਡਿਆ ਜਾਂ ਜਮੀਨ ਦਾ ਬਣਦਾ ਠੇਕਾ ਪੰਚਾਇਤ ਨੂੰ ਨਾ ਦਿੱਤਾ ਤਾਂ ਪ੍ਰਸ਼ਾਸਨ ਦੇ ਸਹਿਯੋਗ ਨਾਲ ਨਜਾਇਜ਼ ਕਬਜ਼ਾ ਛੁਡਾਇਆ ਜਾਵੇਗਾ ਅਤੇ ਪਿਛਲੀ ਫਸਲ ਦਾ ਬਣਦਾ ਮੁਆਵਜਾ ਵੀ ਉਗਰਾਇਆ ਜਾਵੇਗਾ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly





