HOME ਪ੍ਰਸਿੱਧ ਕੱਪੜਾ ਵਪਾਰੀ ਕੈਲਾਸ਼ ਸ਼ਰਮਾ ਨੂੰ ਸਦਮਾ, ਪਤਨੀ ਸੰਤੋਸ਼ ਸ਼ਰਮਾ ਦਾ ਦੇਹਾਂਤ

ਪ੍ਰਸਿੱਧ ਕੱਪੜਾ ਵਪਾਰੀ ਕੈਲਾਸ਼ ਸ਼ਰਮਾ ਨੂੰ ਸਦਮਾ, ਪਤਨੀ ਸੰਤੋਸ਼ ਸ਼ਰਮਾ ਦਾ ਦੇਹਾਂਤ

2
ਨਵਾਂਸ਼ਹਿਰ /ਕਾਠਗੜ੍ਹ,  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ) : ਮਾਰਕੀਟ ਕਾਠਗੜ੍ਹ ਦੇ ਪ੍ਰਸਿੱਧ ਕੱਪੜਾ ਵਪਾਰੀ ਅਤੇ ਸਨਾਤਨ ਧਰਮ ਸਭਾ ਦੇ ਸਾਬਕਾ ਪ੍ਰਧਾਨ ਕੈਲਾਸ਼ ਸ਼ਰਮਾ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਿਆ, ਜਦੋਂ ਉਨ੍ਹਾਂ ਦੀ ਧਰਮਪਤਨੀ ਸ੍ਰੀਮਤੀ ਸੰਤੋਸ਼ ਸ਼ਰਮਾ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ। ਇਸ ਦੁਖਦਾਈ ਖ਼ਬਰ ਨਾਲ ਨਗਰ ਕਾਠਗੜ੍ਹ ਅਤੇ ਇਲਾਕੇ ਦੇ ਦੁਕਾਨਦਾਰਾਂ ਵਿੱਚ ਸ਼ੋਕ ਦੀ ਲਹਿਰ ਦੌੜ ਗਈ। ਸ੍ਰੀਮਤੀ ਸੰਤੋਸ਼ ਸ਼ਰਮਾ ਦੇ ਅਕਾਲ ਚਲਾਣੇ ‘ਤੇ ਸਮੁੱਚੇ ਇਲਾਕੇ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਅੱਜ ਸਵੇਰੇ 11 ਵਜੇ  ਕਾਠਗੜ੍ਹ ਦੇ ਸ਼ਮਸ਼ਾਨ ਘਾਟ ਵਿਖੇ ਉਨ੍ਹਾਂ ਦਾ ਅੰਤਿਮ ਸੰਸਕਾਰ ਪੂਰੀਆਂ ਧਾਰਮਿਕ ਰੀਤੀ-ਰਿਵਾਜਾਂ ਨਾਲ ਕਰ ਦਿੱਤਾ ਗਿਆ, ਜਿੱਥੇ ਉਨ੍ਹਾਂ ਦੀ ਚਿਤਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਅਭਿਸ਼ੇਕ ਸ਼ਰਮਾ ਨੇ ਵਿਖਾਈ। ਇਸ ਮੌਕੇ ਹੋਈ ਅੰਤਿਮ ਯਾਤਰਾ ਵਿੱਚ ਸੈਂਕੜੇ ਨਮ ਅੱਖਾਂ ਨਾਲ ਲੋਕਾਂ ਨੇ ਸ਼ਾਮਿਲ ਹੋ ਕੇ ਸਵ. ਸੰਤੋਸ਼ ਸ਼ਰਮਾ ਨੂੰ ਆਪਣੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਅਤੇ ਅੰਤਿਮ ਸੰਸਕਾਰ ਵਿੱਚ ਸ਼ਾਮਿਲ ਹੋਣ ਲਈ ਇਲਾਕੇ ਦੀਆਂ ਕਈ ਪ੍ਰਮੁੱਖ ਸ਼ਖਸੀਅਤਾਂ ਪਹੁੰਚੀਆਂ। ਇਨ੍ਹਾਂ ਵਿੱਚ ਮਾਰਕੀਟ ਪ੍ਰਧਾਨ ਰਾਜਕੁਮਾਰ ਆਨੰਦ, ਪ੍ਰਿੰਸੀਪਲ ਪ੍ਰੇਮ ਪ੍ਰਕਾਸ਼ ਸ਼ਰਮਾ, ਬੈਂਕ ਮੈਨੇਜਰ ਰਾਮ ਕੁਮਾਰ ਸ਼ਰਮਾ, ਤੇਜਪਾਲ ਵਰਮਾ, ਰਜਿੰਦਰ ਸ਼ਰਮਾ, ਰਕੇਸ਼ ਸ਼ਰਮਾ, ਸਤਿੰਦਰ ਸ਼ਰਮਾ, ਕਮਲ ਅਨੰਦ, ਸੋਨੂ ਆਨੰਦ, ਅਨਿਲ ਦੱਤਾ, ਵਿਜੇ ਸ਼ਰਮਾ, ਇੰਸਪੈਕਟਰ ਰਾਜੇਸ਼ ਸ਼ਰਮਾ, ਸਿੰਘ ਰਾਮ ਸ਼ਰਮਾ, ਰਾਘਵ ਭਾਰਦਵਾਜ, ਨਰੇਸ਼ ਵਰਮਾ, ਰਵੀ ਕੁਮਾਰ, ਸੁਰੇਸ਼ ਕੁਮਾਰ, ਰਾਜੇਸ਼ ਆਨੰਦ, ਸਨੀ ਸ਼ਰਮਾ, ਪੰਕਜ ਸ਼ਰਮਾ, ਸੁਭਾਸ਼ ਆਨੰਦ, ਬਖਸ਼ੀ ਰਾਮ, ਜੀਤ ਰਾਮ ਫੌਜੀ, ਵਿਨੋਦ ਸ਼ਰਮਾ, ਡਾਕਟਰ ਰਕੇਸ਼ ਜੋਸ਼ੀ, ਅੰਕੁਰ ਸ਼ਰਮਾ, ਸੌਰਵ ਸ਼ਰਮਾ, ਰਮੇਸ਼ ਸ਼ਰਮਾ, ਅਨੂ ਜੋਸ਼ੀ, ਜੀਵਨਪਾਲ ਜੋਸ਼ੀ, ਕਮਲ ਜੋਸ਼ੀ, ਲਖਵਿੰਦਰ ਸਿੰਘ ਅਤੇ ਪਾਲ ਫੌਜੀ ਸਮੇਤ ਵੱਡੀ ਗਿਣਤੀ ਵਿੱਚ ਸਥਾਨਕ ਪਤਵੰਤੇ ਸੱਜਣ ਅਤੇ ਸ਼ਹਿਰ ਨਿਵਾਸੀ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪ੍ਰਸਿੱਧ ਸੂਫੀ ਗਾਇਕ ਪਵਨ ਭਾਟੀਆ ਕਾਠਗੜ੍ਹ ਵਿਖੇ ਅੱਜ
Next articleਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਮੌਕੇ ਮੱਟਨ ਵਿਖੇ ਰਾਸ਼ਟਰੀ ਪੱਧਰੀ ਸੈਮੀਨਾਰ ਅਤੇ ਪ੍ਰਦਰਸ਼ਨੀ ਦਾ ਆਯੋਜਨ