ਤਵੀਤ

(ਸਮਾਜ ਵੀਕਲੀ)

ਵਿਆਹ ਤੋਂ ਬਾਅਦ ਸੁਨੀਤਾ ਜਦ ਦੂਜੀ ਵਾਰ ਆਪਣੇ ਸਹੁਰੇ ਘਰ ਆਈ ਤਾਂ ਉਸਦੀ ਸੱਸ ਨੇ ਉਸਦੇ ਗਲ਼ ਵਿੱਚ ਤਵੀਤ ਪਾ ਦਿੱਤਾ ਸੀ।ਉਹ ਕੁਝ ਬੋਲਦੀ ਉਸ ਤੋਂ ਪਹਿਲਾਂ ਹੀ ਉਸ ਦੀ ਸੱਸ ਨੇ ਕਿਹਾ, ਪੁੱਤ ਜ਼ਮਾਨਾ ਬਹੁਤ ਖ਼ਰਾਬ ਏ, ਅੱਜਕੱਲ੍ਹ ਕਿਸੇ ਦਾ ਕੋਈ ਪਤਾ ਨਹੀਂ ਕਦੋਂ ਕੀ ਕਰ ਜਾਵੇ। ਉੱਤੋਂ ਪੁੱਤ ਆਪਣਾ ਤਾਂ ਆਂਢ ਗੁਆਂਢ ਵੀ ਬੜਾ ਚੰਦਰਾ ਹੈ ਆਹ ਤੀਵੀਂਆਂ ਟੂਣਾ ਟਾਮਣ ਕਰਨ ਲੱਗੀਆਂ ਬਿੰਦ ਲਾਉਂਦੀਆਂ ਹਨ। ਤੂੰ ਇਸ ਤਵੀਤ ਨੂੰ ਆਪਣੇ ਗਲੇ ਵਿੱਚ ਪਾ ਕੇ ਰੱਖੀ ਇਹ ਤੇਰੀ ਓਪਰੀ ਸ਼ੈਅ ਤੇ ਬਦਰੂਹਾਂ ਤੋਂ ਰਾਖੀ ਕਰੇਗਾ। ਸੁਨੀਤਾ ਨੇ ਆਪਣੀ ਸੱਸ ਅੱਗੇ ਨਾ ਬੋਲਣ ਵਿੱਚ ਹੀ ਭਲਾਈ ਸਮਝੀ ਤੇ ਚੁੱਪ ਕਰਕੇ ਤਵੀਤ ਗਲ਼ ਵਿੱਚ ਪਾ ਲਿਆ ਸੀ।ਪਰ ਤਵੀਤ ਪਾਏ ਨੂੰ ਅਜੇ ਹਫ਼ਤਾ ਕੁ ਹੋਇਆ ਸੀ ਕਿ ਇੱਕ ਦਿਨ ਰਾਤ ਨੂੰ ਸ਼ਰਾਬ ਦੇ ਰੱਜੇ ਉਸਦੇ ਪਤੀ ਨੇ ਸਬਜ਼ੀ ਵਿੱਚ ਲੂਣ ਘੱਟ ਹੋਣ ਕਰਕੇ ਉਸਨੂੰ ਕੁੱਟ ਸੁਟਿਆ ਸੀ।ਉਹ ਕਮਰੇ ਅੰਦਰ ਬੈਠੀ ਹੱਥ ‘ਚ ਤਵੀਤ ਫ਼ੜੀ ਡੁਸਕ ਰਹੀ ਸੀ।

ਮਨਜੀਤ ਮਾਨ
ਪਿੰਡ ਸਾਹਨੇਵਾਲੀ (ਮਾਨਸਾ)
ਮੋਬਾਈਲ 7009898044

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਿਉਰ ਦਾ ਵਿਆਹ
Next articleਦੂਸਰਾ ਜਨਮ ..