HOME 27-28 ਜੂਨ ਨੂੰ ਰਾਏਕੋਟ ਦੇ ਕੁਝ ਮੈਡੀਕਲ ਸਟੋਰ ਗਰਮੀਆਂ ਦੀਆਂ ਛੁੱਟੀਆਂ ਕਾਰਨ...

27-28 ਜੂਨ ਨੂੰ ਰਾਏਕੋਟ ਦੇ ਕੁਝ ਮੈਡੀਕਲ ਸਟੋਰ ਗਰਮੀਆਂ ਦੀਆਂ ਛੁੱਟੀਆਂ ਕਾਰਨ ਰਹਿਣਗੇ ਬੰਦ

3
ਫੋਟੋ ਕੈਪਸ਼ਨ: ਮੈਡੀਕਲ ਐਸੋਸੀਏਸ਼ਨ ਦੇ ਅਹੁਦੇਦਾਰ ਅਤੇ ਮੈਂਬਰ ਦੋ ਦਿਨਾਂ ਲਈ ਆੰਸ਼ਿਕ ਦੁਕਾਨਾਂ ਬੰਦ ਰੱਖਣ ਦੇ ਫ਼ੈਸਲੇ ਦਾ ਐਲਾਨ ਕਰਦੇ ਹੋਏ।
ਰਾਏਕੋਟ   (ਸਮਾਜ ਵੀਕਲੀ)   (ਗੁਰਭਿੰਦਰ ਗੁਰੀ): ਰਾਏਕੋਟ ਮੈਡੀਕਲ ਐਸੋਸੀਏਸ਼ਨ ਦੀ ਇੱਕ ਵਿਸ਼ੇਸ਼ ਮੀਟਿੰਗ ਸਥਾਨਕ ਹੋਟਲ ਵਿੱਚ ਆਯੋਜਿਤ ਕੀਤੀ ਗਈ। ਮੀਟਿੰਗ ਦੌਰਾਨ ਫ਼ੈਸਲਾ ਲਿਆ ਗਿਆ ਕਿ 27 ਅਤੇ 28 ਜੂਨ (ਸ਼ਨੀਵਾਰ ਅਤੇ ਐਤਵਾਰ) ਨੂੰ ਸ਼ਹਿਰ ਦੇ ਕੁਝ ਮੈਡੀਕਲ ਸਟੋਰ ਗਰਮੀਆਂ ਦੀਆਂ ਛੁੱਟੀਆਂ ਦੇ ਮੱਦੇਨਜ਼ਰ ਬੰਦ ਰਹਿਣਗੇ। ਰਾਏਕੋਟ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਬਲਦੇਵ ਕ੍ਰਿਸ਼ਨ ਖੁਰਾਨਾ,ਉਪ ਪ੍ਰਧਾਨ ਅਮਿਤ ਪਾਸੀ , ਸਕੱਤਰ ਸੰਜੀਵ ਨਾਰੰਗ ਅਤੇ ਖਜ਼ਾਨਚੀ ਭੂਪਿੰਦਰ ਗੋਇਲ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਐਸੋਸੀਏਸ਼ਨ ਦੇ ਕੁਝ ਮੈਡੀਕਲ ਸਟੋਰ ਦੋ ਦਿਨਾਂ ਲਈ ਬੰਦ ਰਹਿਣਗੇ। ਉਨ੍ਹਾਂ ਕਿਹਾ ਕਿ ਮਰੀਜ਼ਾਂ ਨੂੰ ਕਿਸੇ ਕਿਸਮ ਦੀ ਅਸੁਵਿਧਾ ਨਾ ਆਵੇ, ਇਸ ਲਈ ਸੰਸਥਾ ਵੱਲੋਂ ਯੂਵੀਐਸ ਡਰੱਗ ਸਟੋਰ, ਸਿਮਰਤ ਡਰੱਗ ਸਟੋਰ, ਲਾਈਫ ਕੇਅਰ ਡਰੱਗ ਸਟੋਰ, ਦਰਸ਼ਨ ਡਰੱਗ ਸਟੋਰ, ਅਗਰਵਾਲ ਆਈ ਡਰੱਗ ਸਟੋਰ, ਗਿੱਲ ਡਰੱਗ ਸਟੋਰ ਸਮੇਤ ਕੁਝ ਪ੍ਰਮੁੱਖ ਡਾਕਟਰਾਂ ਦੇ ਕਲੀਨਿਕਾਂ ਵਿੱਚ ਦਵਾਈਆਂ ਦੀ ਵਿਸ਼ੇਸ਼ ਵਿਵਸਥਾ ਕੀਤੀ ਗਈ ਹੈ, ਤਾਂ ਜੋ ਮਰੀਜ਼ਾਂ ਨੂੰ ਦਵਾਈਆਂ ਨਿਰੰਤਰ ਮਿਲਦੀਆਂ ਰਹਿਣ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਲਿਖਤੀ ਸੂਚਨਾ ਜੋਨਲ ਲਾਇਸੈਂਸ ਅਥਾਰਟੀ ਲੁਧਿਆਣਾ, ਡਰੱਗ ਇੰਸਪੈਕਟਰ ਜਗਰਾਉਂ, ਐੱਸ.ਡੀ.ਐੱਮ. ਰਾਏਕੋਟ, ਡੀ.ਐੱਸ.ਪੀ. ਰਾਏਕੋਟ ਅਤੇ ਐੱਸ.ਐੱਮ.ਓ. ਰਾਏਕੋਟ ਨੂੰ ਵੀ ਭੇਜ ਦਿੱਤੀ ਗਈ ਹੈ ਅਤੇ ਮਰੀਜ਼ਾਂ ਲਈ ਕੀਤੇ ਗਏ ਪ੍ਰਬੰਧਾਂ ਬਾਰੇ ਜਾਣੂ ਕਰਵਾ ਦਿੱਤਾ ਗਿਆ ਹੈ। ਇਸ ਮੌਕੇ ਮੈਡੀਕਲ ਐਸੋਸੀਏਸ਼ਨ ਦੇ ਸੀਨੀਅਰ ਮੈਂਬਰ ਸੁਸ਼ੀਲ ਨਾਰੰਗ ਨੇ ਦੱਸਿਆ ਕਿ 26, 27 ਅਤੇ 28 ਜੂਨ ਨੂੰ ਆਲ ਟਰੇਡ ਯੂਨੀਅਨ ਵੱਲੋਂ ਵੀ ਗਰਮੀਆਂ ਦੀਆਂ ਛੁੱਟੀਆਂ ਕਾਰਨ ਬੰਦ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰਾਏਕੋਟ ਮੈਡੀਕਲ ਐਸੋਸੀਏਸ਼ਨ ਵੱਲੋਂ ਸਿਰਫ਼ ਦੋ ਦਿਨਾਂ ਲਈ ਕੁਝ ਦੁਕਾਨਾਂ ਬੰਦ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦਿਨਾਂ ਦੌਰਾਨ ਰਾਏਕੋਟ ਸ਼ਹਿਰ ਲਗਭਗ ਸੁੰਨਸਾਨ ਹੋ ਜਾਂਦਾ ਹੈ ਕਿਉਂਕਿ ਇਲੈਕਟ੍ਰਾਨਿਕਸ, ਬਰਤਨ, ਮਨਿਆਰੀ, ਕਰਿਆਨਾ, ਕੱਪੜਾ, ਜੁੱਤੇ ਅਤੇ ਹੋਰ ਵਪਾਰਕ ਯੂਨੀਅਨਾਂ ਨਾਲ ਸਬੰਧਤ ਲਗਭਗ 95 ਫ਼ੀਸਦੀ ਦੁਕਾਨਾਂ ਤਿੰਨ ਦਿਨਾਂ ਲਈ ਬੰਦ ਰਹਿੰਦੀਆਂ ਹਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

 

Previous articleਸੰਸਥਾ ਪੰਜਾਬੀ ਲਿਸਨਰਜ਼ ਕਲੱਬ ਬਜ਼ੁਰਗ ਪੰਜਾਬੀਆਂ ਲਈ ਲੰਚ ਕਲੱਬ ਸ਼ੁਰੂ ਕਰਨ ਵਿੱਚ ਆਪਣਾ ਯੋਗਦਾਨ ਪਾ ਰਹੀ ਹੈ
Next articleਮਹਰੰਗ ਬਲੋਚ ਸੰਘਰਸ਼, ਸਿਆਸਤ ਅਤੇ ਬਲੋਚਿਸਤਾਨ ਦੀ ਆਵਾਜ਼