HOME *ਬੰਦਾ ਜੇਕਰ ਚਾਹੇ ਤਾਂ*

*ਬੰਦਾ ਜੇਕਰ ਚਾਹੇ ਤਾਂ*

1
ਮੂਲ ਚੰਦ ਸ਼ਰਮਾ

 (ਸਮਾਜ ਵੀਕਲੀ) 

ਤੂੰ ਚਾਹੇਂ ਕੁਮਲਾਏ ਫੁੱਲ ਮੁੜ
ਟਹਿ ਟਹਿ ਕਰ ਸਕਦੇ ਨੇ।

ਹੰਝੂਆਂ ਨਾਲ਼ ਭਰੀ ਝੋਲ਼ ਨੂੰ ,
ਖ਼ੁਸ਼ੀਆਂ ਨਾਲ਼ ਭਰ ਸਕਦੇ ਨੇ।

ਸ਼ੇਰ ਦਿਲਾਂ ਦੇ ਮਾਲਕ ਲੋਕੀ
ਕਦ ਡਰਦੇ ਨੇ ਗਿੱਦੜਾਂ ਤੋਂ ;

ਬਿਨਾਂ ਬਾਹਾਂ ਤੋਂ ਬੰਦੇ ਵੀ
ਭਵ-ਸਾਗਰ ਤਰ ਸਕਦੇ ਨੇ।

ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜ਼ਿਲ੍ਹਾ ਸੰਗਰੂਰ ।

Previous articleਫਾਸ਼ੀ ਹਮਲਿਆਂ ਦੇ ਵਿਰੋਧ ਵਿੱਚ ਨਵਾਂਸ਼ਹਿਰ ਵਿਖੇ ਜਿਲਾ ਪੱਧਰੀ ਰੈਲੀ ਅਤੇ ਮੁਜਾਹਰਾ