HOME ਬਲਾਚੌਰ ਇਲਾਕੇ ਦੀਆਂ ਵੇਰਕਾ ਸੁਸਾਇਟੀਆਂ ਨੂੰ ਮਿਲੇਗਾ ਮੈਂਬਰਸ਼ਿਪ ਤੇ ਵੋਟ ਦਾ ਅਧਿਕਾਰ,...

ਬਲਾਚੌਰ ਇਲਾਕੇ ਦੀਆਂ ਵੇਰਕਾ ਸੁਸਾਇਟੀਆਂ ਨੂੰ ਮਿਲੇਗਾ ਮੈਂਬਰਸ਼ਿਪ ਤੇ ਵੋਟ ਦਾ ਅਧਿਕਾਰ, ਅਹਿਮ ਇਕੱਤਰਤਾ ‘ਚ ਹੋਇਆ ਫੈਸਲਾ

3
ਨਵਾਂਸ਼ਹਿਰ /ਕਾਠਗੜ੍ਹ,  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ) : ਕਾਠਗੜ੍ਹ ਦੇ ਨੇੜੇ ਸਥਿਤ ਸਾਹਿਬ ਢਾਬੇ ‘ਤੇ ਵੇਰਕਾ ਦੁੱਧ ਉਤਪਾਦਕ ਸਹਿਕਾਰੀ ਸੁਸਾਇਟੀਆਂ ਦੇ ਸੈਕਟਰੀਆਂ ਦੀ ਇੱਕ ਵਿਸ਼ੇਸ਼ ਇਕੱਤਰਤਾ ਹੋਈ। ਇਸ ਸਬੰਧੀ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਐਡਵੋਕੇਟ ਸੰਜੀਵ ਚੌਧਰੀ ਚੇਚੀ ਨੇ ਦੱਸਿਆ ਕਿ ਬਲਾਚੌਰ ਇਲਾਕੇ ਵਿੱਚ ਵੇਰਕਾ ਦੀਆਂ ਕਰੀਬ 150 ਤੋਂ ਪੌਣੇ 200 ਸੁਸਾਇਟੀਆਂ ਕੰਮ ਕਰ ਰਹੀਆਂ ਹਨ। ਸਭ ਤੋਂ ਵੱਧ ਦੁੱਧ ਉਤਪਾਦਕ ਖੇਤਰ ਹੋਣ ਦੇ ਨਾਤੇ ਇੱਥੋਂ ਰੋਜ਼ਾਨਾ ਸਵਾ ਲੱਖ ਤੋਂ ਡੇਢ ਲੱਖ ਲੀਟਰ ਦੁੱਧ ਵੇਰਕਾ ਨੂੰ ਜਾਂਦਾ ਹੈ, ਪਰ ਇਸ ਦੇ ਬਾਵਜੂਦ ਇੰਨੇ ਲੰਮੇ ਸਮੇਂ ਤੋਂ ਇਨ੍ਹਾਂ ਸੁਸਾਇਟੀਆਂ ਕੋਲ ਨਾ ਤਾਂ ਕੋਈ ਅਧਿਕਾਰਿਕ ਹੱਕ ਸੀ, ਨਾ ਮੈਂਬਰਸ਼ਿਪ ਸੀ, ਨਾ ਵੋਟ ਦਾ ਅਧਿਕਾਰ ਸੀ ਅਤੇ ਨਾ ਹੀ ਇਲਾਕੇ ਦਾ ਕੋਈ ਆਪਣਾ ਡਾਇਰੈਕਟਰ ਸੀ। ਐਡਵੋਕੇਟ ਸੰਜੀਵ ਚੋਧਰੀ ਚੇਚੀ ਨੇ ਦੱਸਿਆ ਕਿ ਬਲਾਚੌਰ ਦੇ ਇਤਿਹਾਸ ਵਿੱਚ ਪਹਿਲੀ ਵਾਰ ਵੇਰਕਾ ਦਾ ਸਥਾਨਕ ਡਾਇਰੈਕਟਰ ਲਿਆਉਣ ਲਈ ਉਹ ਕਾਫੀ ਸਮੇਂ ਤੋਂ ਨਿਰੰਤਰ ਮਿਹਨਤ ਕਰ ਰਹੇ ਸਨ। ਇਸੇ ਮੰਤਵ ਲਈ ਅੱਜ ਸਾਰੀਆਂ ਸੁਸਾਇਟੀਆਂ ਦੇ ਸੈਕਟਰੀਆਂ ਨੂੰ ਬੁਲਾ ਕੇ ਮਤੇ ਪਾਉਣ ਦੀ ਪ੍ਰਕਿਰਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ। ਇਹ ਮਤੇ ਵੇਰਕਾ ਦੇ ਹੈੱਡ ਆਫਿਸ ਵਿੱਚ ਜਮ੍ਹਾਂ ਕਰਵਾਏ ਜਾਣਗੇ, ਜਿਸ ਤੋਂ ਬਾਅਦ ਸੁਸਾਇਟੀਆਂ ਨੂੰ ਮੈਂਬਰਸ਼ਿਪ ਅਤੇ ਅਧਿਕਾਰੀ ਹੱਕ ਮਿਲ ਜਾਣਗੇ। ਇਸ ਉਪਰਾਲੇ ਨਾਲ ਆਉਣ ਵਾਲੀਆਂ ਚੋਣਾਂ ਵਿੱਚ ਇਲਾਕੇ ਦੇ ਆਪਣੇ ਸਥਾਨਕ ਡਾਇਰੈਕਟਰ ਚੁਣੇ ਜਾਣਗੇ ਅਤੇ ਹੋ ਸਕਦਾ ਹੈ ਕਿ ਇਲਾਕੇ ਨੂੰ ਦੋ ਡਾਇਰੈਕਟਰ ਮਿਲ ਜਾਣ। ਇਸ ਮਸਲੇ ਦੇ ਹੱਲ ਲਈ ਕੀਤੇ ਗਏ ਉਪਰਾਲਿਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਸਭ ਤੋਂ ਪਹਿਲਾਂ ਪਸ਼ੂ ਪਾਲਣ ਮੰਤਰੀ ਨਾਲ ਮੁਲਾਕਾਤ ਕੀਤੀ ਸੀ। ਇਸ ਤੋਂ ਬਾਅਦ ਅਗਲੇਰੀ ਕਾਰਵਾਈ ਲਈ ਵੇਰਕਾ ਦੇ ਐਮ.ਡੀ. ਰਾਹੁਲ ਗੁਪਤਾ, ਜੀ.ਐਮ. ਅਤੇ ਪੰਜਾਬ ਸਰਕਾਰ ਵੱਲੋਂ ਸਾਰਾ ਪ੍ਰਬੰਧ ਦੇਖਣ ਵਾਲੇ ਐਮ.ਐਮ.ਪੀ. ਗੁਰਦੇਵ  ਸਮੇਤ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਇਸ ਗੰਭੀਰ ਮਸਲੇ ‘ਤੇ ਕੰਮ ਕੀਤਾ ਗਿਆ, ਜਿਸ ਸਦਕਾ ਅੱਜ ਇਸ ਲੰਮੀ ਮਿਹਨਤ ਨੂੰ ਬੂਰ ਪਿਆ ਹੈ। ਇਸ ਮੌਕੇ ਰਾਮਪਾਲ ਸਰਪੰਚ ਹਸਨਪੁਰ ਕਲਾਂ, ਰਵਿੰਦਰ ਪਾਲ ਏ.ਡੀ.ਬੀ., ਬੇਲਾ ਤਾਜੋਵਾਲ, ਲਾਲ ਚੇਚੀ ਦੁਭਾਲੀ, ਡਾਕਟਰ ਵਿਜੇ ਹਸਨਪੁਰ ਕਲਾਂ ਸਭਾ ਸਕੱਤਰ, ਵਿਜੇ ਦੋਭਾਲੀ, ਮਲਕੀਤ ਮੰਡੇਰ ਬੀ.ਐਮ.ਸੀ., ਗਗਨ ਕੁਹਾਰ, ਲੱਕੀ ਰਾਜੂਮਾਜਰਾ, ਅਵਤਾਰ ਗੁੱਲਪੁਰ, ਗੱਗੀ ਨਿੱਘੀ, ਸ਼ਨੀ ਟਕਾਰਲਾ, ਲਲਿਤ ਕਾਠਗੜ, ਮੋਹਿਤ ਮਾਲੇਵਾਲ ਕੋਹਲੀ, ਕਾਕੂ ਮਝੋਟ, ਵਿੱਕੀ ਗਰਲੋ ਬੇਟ, ਪੰਮਾ ਉਲੱਦਣੀ , ਪੰਮਾ ਫਿਰਨੀਮਜਾਰਾ, ਬਲਵੀਰ ਜਗਤਪੁਰ, ਜਸ਼ਨ ਬੀੜ ਕਾਠਗੜ੍ਹ , ਜਸ਼ਨ ਮਹਿੰਦੀਪੁਰ, ਜਸਵਿੰਦਰ ਬਾਗੋਵਾਲ, ਵਿਵੇਕ ਜੰਡੀ, ਸੰਦੀਪ ਨਵਾਂ ਪਿੰਡ ਰੱਤੇਵਾਲ, ਮੋਹਿਤ ਖਟਾਣਾ ਬਸਤ, ਧੀਰਜ ਬਸਤੀ ਕਸਾਨਾਂ , ਲੱਕੀ ਆਦੋਆਣਾ, ਰਮਨ ਸੁੱਧਾਮਾਜਰਾ, ਲਾਡੀ ਮਾਜਰਾ ਜੱਟਾਂ ਆਦਿ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article*ਸਿਹਤਮੰਦ ਸਰੀਰ ਦੇ ਨਾਲ ਸਿਹਤਮੰਦ ਵਾਤਾਵਰਣ ਦਾ ਸੰਦੇਸ਼, ਬਾਰਾਦਰੀ ਬਾਗ ਵਿਖੇ ਲਗਾਏ ਬੂਟੇ*
Next articleਬਲਾਚੌਰ ਨੂੰ ਕਦੋ ਮਿਲੇਗਾ ਪੜ੍ਹਿਆ ਲਿਖਿਆ ਇਮਾਨਦਾਰ ਐਮ. ਐਲ. ਏ