(ਸਮਾਜ ਵੀਕਲੀ)
ਤੂੰ ਚਾਹੇਂ ਕੁਮਲਾਏ ਫੁੱਲ ਮੁੜ
ਟਹਿ ਟਹਿ ਕਰ ਸਕਦੇ ਨੇ।
ਹੰਝੂਆਂ ਨਾਲ਼ ਭਰੀ ਝੋਲ਼ ਨੂੰ ,
ਖ਼ੁਸ਼ੀਆਂ ਨਾਲ਼ ਭਰ ਸਕਦੇ ਨੇ।
ਸ਼ੇਰ ਦਿਲਾਂ ਦੇ ਮਾਲਕ ਲੋਕੀ
ਕਦ ਡਰਦੇ ਨੇ ਗਿੱਦੜਾਂ ਤੋਂ ;
ਬਿਨਾਂ ਬਾਹਾਂ ਤੋਂ ਬੰਦੇ ਵੀ
ਭਵ-ਸਾਗਰ ਤਰ ਸਕਦੇ ਨੇ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜ਼ਿਲ੍ਹਾ ਸੰਗਰੂਰ ।





