ਪ੍ਰਦੂਸ਼ਣ ਕੰਟਰੋਲ ਬੋਰਡ ਪਟਿਆਲਾ ਵਲੋਂ ਵੱਡੀ ਕਾਰਵਾਈ
ਨਵਾਂਸ਼ਹਿਰ /ਕਾਠਗੜ੍ਹ, (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਹਲਕੇ ਵਿੱਚ ਪੈਂਦੇ ਸਨਅਤੀ ਖੇਤਰ ਬਣਾਂ ਅਤੇ ਨਾਲ ਲੱਗਦੇ ਪਿੰਡਾਂ ਵਿੱਚ ਹਵਾ ਪਾਣੀ ਦੇ ਪ੍ਰਦੂਸ਼ਣ ਦੀ ਮਾਰ ਝੱਲ ਰਹੇ ਲੋਕਾਂ ਨੂੰ ਉਦੋਂ ਕੁੱਝ ਰਾਹਤ ਦੀ ਉਮੀਦ ਜਾਗੀ ਜਦੋਂ ਪਰਦੂਸ਼ਣ ਕੰਟਰੋਲ ਬੋਰਡ ਪਟਿਆਲਾ ਦੀ ਟੀਮ ਵੱਲੋਂ ਹਲਕੇ ਵਿੱਚੋਂ ਵੱਖ ਵੱਖ ਜਗ੍ਹਾ ਤੋਂ ਪਾਣੀ ਦੇ ਸੈਂਪਲ ਗਏ। ਵਰਨਣਯੋਗ ਹੈ ਕਿ ਹਲਕੇ ਵਿੱਚ ਕੁੱਝ ਸਨਤੀ ਇਕਾਈਆਂ ਅਜਿਹੀਆਂ ਹਨ ਜਿਨਾਂ ਵੱਲੋਂ ਨਿਯਮਾਂ ਨੂੰ ਛਿੱਕੇ ਟੰਗ ਕੇ ਹਵਾ ਪਾਣੀ ਨੂੰ ਬੁਰੀ ਤਰ੍ਹਾਂ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ ਜਿਸ ਨਾਲ ਲੋਕਾਂ ਨੂੰ ਭਿਆਨਕ ਬਿਮਾਰੀਆਂ ਲਪੇਟ ਵਿੱਚ ਲੈ ਰਹੀਆਂ ਹਨ। ਇਸ ਖੇਤਰ ਵਿੱਚ ਪਹੁੰਚਦੇ ਹੀ ਹਵਾ ਵਿੱਚੋਂ ਕਈ ਤਰ੍ਹਾਂ ਦੀਆਂ ਗੰਦੀਆਂ ਗੈਸਾਂ ਸਾਹ ਲੈਣ ਨਾਲ ਪਤਾ ਪਤਾ ਲੱਗਣ ਲੱਗ ਪੈਂਦੀਆਂ ਹਨ ਜਦਕਿ ਪ੍ਰਦੂਸ਼ਿਤ ਪਾਣੀ ਮਨੁੱਖੀ ਜ਼ਿੰਦਗੀ, ਪਸ਼ੂਆਂ ਅਤੇ ਫਸਲਾਂ ਲਈ ਬਹੁਤ ਹੀ ਘਾਤਕ ਸਾਬਤ ਹੋ ਰਿਹਾ ਹੈ। ਬੀਤੇ ਲੰਬੇ ਸਮੇਂ ਤੋਂ ਇਸ ਹਲਕੇ ਦੇ ਲੋਕ ਹਵਾ, ਪਾਣੀ ਦੇ ਪ੍ਰਦੂਸ਼ਣ ਤੋਂ ਨਿਜਾਤ ਪਾਉਣ ਲਈ ਵੱਡੇ ਸੰਘਰਸ਼ ਕਰਦੇ ਆ ਰਹੇ ਹਨ ਪ੍ਰੰਤੂ ਇਸ ਸਮੱਸਿਆ ਦਾ ਪੱਕਾ ਹੱਲ ਅਜੇ ਤੱਕ ਨਹੀਂ ਹੋਇਆ। ਇਸ ਖੇਤਰ ਵਿੱਚ ਹਵਾ ਪਾਣੀ ਦੇ ਪ੍ਰਦੂਸ਼ਣ ਦੀ ਮਾਰ ਝੱਲ ਰਹੇ ਲੋਕਾਂ ਦੀ ਇਸ ਅਹਿਮ ਸਮੱਸਿਆ ਨੂੰ ਅਦਾਰੇ ਵੱਲੋਂ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਗਿਆ ਜਿਸ ਤੋਂ ਬਾਅਦ ਪ੍ਰਦੂਸ਼ਣ ਕੰਟਰੋਲ ਬੋਰਡ ਪਟਿਆਲਾ ਵੱਲੋਂ ਚੇਅਰਪਰਸਨ ਮੈਡਮ ਰੀਨਾ ਗੁੱਪਤਾ ਦੀ ਅਗਵਾਈ ਵਿੱਚ ਟੀਮ ਵੱਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ਫਤਿਹਪੁਰ, ਤਾਜੋਵਾਲ, ਟੌਂਸਾ, ਬਣਾਂ ਆਦਿ ਤੋਂ ਇਲਾਵਾ ਫੈਕਟਰੀਆਂ ਵਿੱਚੋਂ ਪਾਣੀ ਦੇ ਸੈਂਪਲ ਲਏ ਜਾ ਰਹੇ। ਸੂਤਰਾਂ ਮੁਤਾਬਿਕ ਪ੍ਰਦੂਸ਼ਣ ਕੰਟਰੋਲ ਬੋਰਡ ਇਸ ਵਾਰ ਪੂਰੀ ਸਖਤੀ ਦੇ ਮੂਡ ਵਿੱਚ ਹੈ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ‘ਤੇ ਸਖਤ ਕਾਰਵਾਈ ਹੋਵੇਗੀ। ਪ੍ਰਦੂਸ਼ਣ ਨੂੰ ਲੈ ਕੇ ਹਰਕਤ ਵਿੱਚ ਆਈ ਵਿਭਾਗ ਦੀ ਇਸ ਟੀਮ ਨਾਲ ਖੇਤਰ ਦੇ ਲੋਕਾਂ ਵਿੱਚ ਰਾਹਤ ਦੀ ਉਮੀਦ ਜਾਗੀ ਹੈ ਬਾਕੀ ਅੱਗੇ ਸਮਾਂ ਹੀ ਦੱਸੇਗਾ ਕਿ ਹਵਾ, ਪਾਣੀ ਦੇ ਪ੍ਰਦੂਸ਼ਣ ਵਿੱਚ ਕਿੰਨਾ ਕੁ ਸੁਧਾਰ ਹੁੰਦਾ ਹੈ। ਟੋਂਸਾਂ ਖੇਤਰ ਵਿੱਚ ਸਿੰਚਾਈ ਵਾਲੇ ਸਾਧਨ ਪੈਦਾ ਕਰੇ ਸਰਕਾਰ ਸਨਅਤੀ ਖੇਤਰ ਟੌਂਸਾ ਅਧੀਨ ਪੈਂਦੇ ਕਿਸਾਨਾਂ ਦੀਆਂ ਫਸਲਾਂ ਨੂੰ ਪਾਣੀ ਲਾਉਣ ਲਈ ਕੋਈ ਵੀ ਸਰਕਾਰੀ ਟਿਊਬਵੈੱਲ ਆਦਿ ਨਹੀਂ ਹੈ ਲੋਕਾਂ ਵੱਲੋਂ ਸਰਕਾਰ ਤੋਂ ਮੰਗ ਕੀਤੇ ਜਾਣ ਦੇ ਬਾਵਜੂਦ ਵੀ ਇਸ ਖੇਤਰ ਵਿੱਚ ਕੋਈ ਸਰਕਾਰੀ ਟਿਊਬਵੈੱਲ ਨਹੀਂ ਲਗਾਇਆ ਜਾ ਰਿਹਾ ਅਤੇ ਨਾ ਹੀ ਨਹਿਰੀ ਪਾਣੀ ਦੀ ਸਪਲਾਈ ਦਿੱਤੀ ਜਾ ਰਹੀ ਹੈ। ਸਿੰਚਾਈ ਸਾਧਨਾਂ ਦੀ ਘਾਟ ਕਾਰਨ ਛੋਟੇ ਕਿਸਾਨ ਬਹੁਤ ਪਰੇਸ਼ਾਨ ਹਨ ਅਤੇ ਉਹਨਾਂ ਨੂੰ ਮਜਬੂਰੀ ਵਿੱਚ ਫੈਕਟਰੀਆਂ ਦਾ ਪ੍ਰਦੂਸ਼ਣ ਯੁਕਤ ਵੇਸਟੇਜ ਪਾਣੀ ਫਸਲਾਂ ਨੂੰ ਲਾਉਣਾ ਪੈ ਰਿਹਾ ਹੈ ਜਦਕਿ ਇਸ ਪਾਣੀ ਨੂੰ ਪੀ ਕੇ ਬੇਸਹਾਰਾ ਪਸ਼ੂ ਵੀ ਮਰ ਚੁੱਕੇ ਹਨ। ਪਤਾ ਲੱਗਾ ਹੈ ਕਿ ਕਿਸਾਨਾਂ ਨੇ ਖੇਤਰ ਵਿੱਚ ਸਰਕਾਰੀ ਟਿਊਬਲ ਲਗਵਾਉਣ ਲਈ ਮੰਗ ਪੱਤਰ ਦਿੱਤਾ ਸੀ ਪ੍ਰੰਤੂ ਵਿਭਾਗ ਵੱਲੋਂ ਟਿਊਬਵਵਲ ਦੀ ਮਨਜੂਰੀ ਮਿਲਣ ਤੋਂ ਬਾਅਦ ਉਹ ਟਿਊਬਵੈਲ ਕਿਧਰੇ ਹੋਰ ਲਗਾ ਦਿੱਤਾ ਗਿਆ ਜਿਸ ਨਾਲ ਕੋਸ਼ਿਸ਼ ਦੇ ਬਾਵਜੂਦ ਵੀ ਇਸ ਸਹੂਲਤ ਤੋਂ ਲੋਕ ਵਾਂਝੇ ਰਹਿ ਗਏ। ਖੇਤਰ ਦੇ ਲੋਕਾਂ ਨੇ ਮੰਗ ਕੀਤੀ ਹੈ ਹਲਕੇ ਵਿੱਚ ਸਰਕਾਰੀ ਸੰਚਾਈ ਸਾਧਨਾਂ ਦਾ ਇੰਤਜ਼ਾਮ ਕੀਤਾ ਜਾਵੇ ਤਾਂ ਜੋ ਉਹ ਪ੍ਰਦੂਸ਼ਿਤ ਪਾਣੀ ਫਸਲਾਂ ਨੂੰ ਲਾਉਣ ਲਈ ਮਜਬੂਰ ਨਾ ਹੋਣ।ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly





