HOME ਗੰਭੀਰ ਤੋ ਗੰਭੀਰ ਬੀਮਾਰੀਆਾਂ ਦਾ ਹਲ ਯੋਗ ਨਾਲ ਹੋਇਆ ਹੈ-ਮਨੀਸ਼ਾ

ਗੰਭੀਰ ਤੋ ਗੰਭੀਰ ਬੀਮਾਰੀਆਾਂ ਦਾ ਹਲ ਯੋਗ ਨਾਲ ਹੋਇਆ ਹੈ-ਮਨੀਸ਼ਾ

17
ਫੋਟੋ ਮਨੀਸ਼ਾ ਰਾਨੀ ਯੋਗਾ ਦੌਰਾਨ ਸਟਾਫ ਨੂੰ ਯੋਗਾ ਕਰਵਾਉਂਦੇ ਹੋਏ। ਕੇਸੀ ਸਕੂਲ ਦਾ ਸਟਾਫ ਅਤੇ ਸੀਈਓ ਅਸ਼ਵਨੀ ਦੱਤਾ ਅਤੇ ਹੋਰ ਸਟਾਫ ਯੋਗ ਕਰਦੇ ਹੋਏ

 12ਵੇਂ ਅੰਤਰਰਾਸ਼ਟਰੀ ਯੋਗ ਦਿਵਸ ’ਤੇ ਕੇਸੀ ਸਕੂਲ ’ਚ ਯੋਗ ਕੈਂਪ ਲਗਾਇਆ

ਨਵਾਂਸ਼ਹਿਰ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਕਰਿਆਮ ਰੋਡ ਤੇ ਸਥਿਤ ਕੇਸੀ ਪਬਲਿਕ ਸਕੂਲ ਵਿਖੇ ਕੇਸੀ ਗਰੁੱਪ ਦੇ ਚੇਅਰਮੈਨ ਪ੍ਰੇਮ ਪਾਲ ਗਾਂਧੀ ਦੀ ਦੇਖਰੇਖ ’ਚ 12ਵੇਂ ਅੰਤਰਰਾਸ਼ਟਰੀ ਯੋਗ ਦਿਵਸ ’ਤੇ ਇੱਕ ਯੋਗ ਕੈਂਪ ਲਗਾਇਆ ਗਿਆ। ਕੈਂਪ ’ਚ ਸਕੂਲ ਦੇ ਸਟਾਫ ਨੇ ਯੋਗ ਅਤੇ ਪ੍ਰਾਣਾਯਾਮ ਕੀਤਾ ਅਤੇ ਅੰਤ ’ਚ ਰੋਜ਼ਾਨਾ ਯੋਗਾ ਕਰਨ ਦਾ ਪ੍ਰਣ ਵੀ ਲਿਆ। ਯੋਗ ਕੈਂਪ ’ਚ ਡੀਪੀਈ ਮਨੀਸ਼ਾ ਰਾਣੀ ਵਲੋਂ ਯੋਗ ਕਰਵਾਇਆ ਗਿਆ। ਸੱਭ ਤੋਂ ਪਹਿਲਾਂ ਸੀਈਓ (ਗਰੁੱਪ ਕੈਪਟਨ) ਅਸ਼ਵਨੀ ਦੱਤਾ ਨੇ ਕਿਹਾ ਕਿ ਯੋਗ ਭਾਰਤ ਦੀ ਪ੍ਰਾਚੀਨ ਪਰੰਪਰਾ ਦਾ ਇੱਕ ਅਨਮੋਲ ਤੋਹਫ਼ਾ ਹੈ, ਇਹ ਮਨ ਅਤੇ ਸਰੀਰ ਦੀ ਏਕਤਾ ਦਾ ਪ੍ਰਤੀਕ ਹੈ। ਯੋਗ ਸਾਡੀ ਸੰਸਕ੍ਰਿਤੀ ਅਤੇ ਜੀਵਨ ਦਾ ਇੱਕ ਹਿੱਸਾ ਹੈ। ਸਾਨੂੰ ਇਸਨੂੰ ਹਰ ਰੋਜ਼ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ ਡੀਪੀਈ  ਨੇ ਪ੍ਰੋਟੋਕੋਲ ਦੇ ਅਨੁਸਾਰ ਅਤੇ ਇਸ ਸਾਲ ਦੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਥੀਮ ’ਸਿਹਤਮੰਦ ਉਮਰ ਲਈ ਯੋਗ  ਦੇ ਤਹਿਤ ਯੋਗਾ ਕਰਵਾਉਂਦੇ ਹੋਏ ਪ੍ਰਾਰਥਨਾ,  ਸ਼ਿਥਲੀਕਰਣ ਦੇ ਅਭਿਆਸ, ਤਾੜਾਸਨ, ਵ੍ਰਿਕਸ਼ਾਸਨ, ਅਰਧ ਚੱਕਰਾਸਨ, ਤ੍ਰਿਕੋਣਾਸਨ, ਭਦ੍ਰਾਸਨ, ਵਜਰਾਸਨ, ਅਰਧ ਉਸ਼ਤਰਾਸਨ, ਸ਼ਸ਼ਾਕਾਸਨ, ਉਤਕ ਮੰਡੁਕਾਸਨ, ਵਕ੍ਰਾਸਨ, ਸੇਤੂ ਆਸਣ, ਪੇਟ ਦੇ ਭਾਰ ਲੇਟਣ ਲਈ ਆਸਣ, ਪਵਨ ਮੁਕਤਾਸਨ, ਸ਼ਵਾਸਨ, ਕਪਾਲਭਾਤੀ, ਅਨੁਲੋਮ-ਵਿਲੋਮ, ਸ਼ੀਤਲੀ ਪ੍ਰਾਣਾਯਾਮ, ਭਰਾਮਰੀ, ਸੂਰਜ ਪ੍ਰਾਣਾਯਾਮ, ਧਿਆਨ ਦੇ ਨਾਲ-ਨਾਲ ਸੰਕਲਪ ਪਾਠ (ਬੰਦ ਅੱਖਾਂ ਨਾਲ) ਅਤੇ ਫਿਰ ਸ਼ਾਂਤੀ ਪਾਠ ਕੀਤਾ ਗਿਆ। ਉਹਨਾਂ ਦੱਸਿਆ ਕਿ ਯੋਗ ਕਰਨ ਦੇ ਨਾਲ ਮਨੁੱਖ ਦੀਆਂ ਗੰਭੀਰ ਬੀਮਾਰੀਆਂ  ਠੀਕ ਹੋ ਰਹੀਆਂ ਹਨ।  ਸਾਨੂੰ ਹਮੇਸ਼ਾ ਸਕਾਰਾਤਮਕ ਸੋਚਣਾ ਚਾਹੀਦਾ ਹੈ। ਮੌਕੇ ਹੈੱਡਮਾਸਟਰ ਤੇ ਗੁਰਪ੍ਰੀਤ ਸਿੰਘ, ਪ੍ਰਿੰਸੀਪਲ ਰੰਜਨਾ ਖੰਨਾ, ਰਾਜਵੀਰ ਕੌਰ ਅਤੇ ਮੋਨਿਕਾ ਰਾਣੀ ਸਹਿਤ ਸਾਰਾ ਸਟਾਫ਼ ਮੌਜੂਦ ਰਿਹਾ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਭਾਰਤ ਵਿਕਾਸ ਪ੍ਰੀਸ਼ਦ, ਬਲਾਚੌਰ ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ
Next articleਸਨਅਤੀ ਖੇਤਰ ਰੈਲਮਾਜਰਾ ਅਤੇ ਟੌਂਸਾ ਦੀਆਂ ਫੈਕਟਰੀਆਂ ਵਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਵਿਰੁੱਧ ਆਖਰੀ ਸਾਹ ਤੱਕ ਸੰਘਰਸ਼ ਕਰਾਂਗੇ: ਸਾਂਝਾ ਕਿਸਾਨ ਮਜ਼ਦੂਰ ਮੋਰਚਾ