HOME ਸਾਂਝਾ ਅਧਿਆਪਕ ਮੋਰਚਾ ਤੇ ਸਮੂਹ ਅਧਿਆਪਕ ਜਥਬੰਦੀਆਂ ਜਿਲ੍ਹਾ ਜਲੰਧਰ ਵਲੋਂ ਡਰੱਗ ਜਨਗਣਨਾ...

ਸਾਂਝਾ ਅਧਿਆਪਕ ਮੋਰਚਾ ਤੇ ਸਮੂਹ ਅਧਿਆਪਕ ਜਥਬੰਦੀਆਂ ਜਿਲ੍ਹਾ ਜਲੰਧਰ ਵਲੋਂ ਡਰੱਗ ਜਨਗਣਨਾ ਵਿੱਚ ਜਬਰੀ ਲਾਈਆਂ ਦੋਹਰੀਆਂ ਡਿਊਟੀਆਂ ਕਟਵਾਉਣ ਅਤੇ ਕਾਰਨ ਦੱਸੋ ਨੋਟਿਸ ਵਾਪਿਸ ਕਰਵਾਉਣ ਲਈ ਡੀ ਸੀ ਦਫਤਰ ਜੰਲਧਰ ਵਿੱਚ ਜ਼ਬਰਦਸਤ ਪ੍ਰਦਰਸ਼ਨ

16
*ਡੀ ਸੀ ਜਲੰਧਰ ਦੀ ਗੈਰ ਹਾਜ਼ਰੀ ਵਿੱਚ ਜੀ ਏ ਟੂ ਡੀ ਸੀ ਨੂੰ ਦਿੱਤਾ ਮੰਗ ਪੱਤਰ*ਜ਼ਬਰੀ ਲਾਈਆਂ ਡਿਊਟੀਆਂ ਤੇ ਕਾਰਨ ਦੱਸੋ ਨੋਟਿਸ ਵਾਪਿਸ ਨਾਂ ਹੋਏ ਤਾਂ ਹੋਵੇਗਾ ਜ਼ਬਰਦਸਤ ਪ੍ਰਦਰਸ਼ਨ:- ਸਾਂਝਾ ਅਧਿਆਪਕ ਮੋਰਚਾ*
ਫਿਲੌਰ/ਅੱਪਰਾ   (ਸਮਾਜ ਵੀਕਲੀ)   (ਦੀਪਾ)-ਸਾਂਝਾ ਅਧਿਆਪਕ ਮੋਰਚਾ ਅਤੇ ਸਮੂਹ ਅਧਿਆਪਕ ਜਥਬੰਦੀਆਂ ਜਿਲ੍ਹਾ ਜਲੰਧਰ ਵਲੋਂ ਪੰਜਾਬ ਸਰਕਾਰ ਵੱਲੋਂ ਆਪਣੀ ਮਸ਼ਹੂਰੀ ਲਈ ਕੀਤੇ ਜਾ ਰਹੇ ਡਰੱਗ ਸਰਵੇ ਵਿੱਚ ਅਧਿਆਪਕਾਂ ਦੀਆਂ ਜ਼ਬਰੀ ਤੇ ਦੋਹਰੀਆਂ ਡਿਊਟੀਆਂ ਲਗਵਾਉਣ ਅਤੇ ਡਿਊਟੀ ਤੇ ਹਾਜ਼ਰ ਨਾ ਹੋਣ ਵਾਲ਼ੇ ਮੁਲਾਜਮਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਾਰਨ ਵਿਰੁੱਧ ਜ਼ਬਰਦਸਤ ਪ੍ਰਦਰਸ਼ਨ ਕੀਤਾ ਅਤੇ ਕੰਪਲੈਕਸ ਵਿੱਚ ਭਾਰੀ ਨਾਅਰੇਬਾਜ਼ੀ ਕੀਤੀ ਗਈ  ਜਿਸ ਦੀ ਅਗਵਾਈ ਕਰਨੈਲ ਫਿਲੌਰ, ਨਵਪ੍ਰੀਤ ਸਿੰਘ ਬੱਲੀ, ਮੰਗਤ ਸਿੰਘ ਅਤੇ ਰਿਸ਼ੀ ਕੁਮਾਰ ਨੇ ਕੀਤੀ। ਇਸ ਮੌਕੇ ਅਧਿਆਪਕਾਂ ਵਲੋਂ ਡਿਪਟੀ ਕਮਿਸ਼ਨਰ ਜਲੰਧਰ ਦੀ ਗੈਰ ਹਾਜ਼ਰੀ ਵਿੱਚ ਮੰਗ ਪੱਤਰ ਜੀ ਏ ਟੁ ਡੀ ਸੀ ਜਲੰਧਰ ਨੂੰ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿ ਪਹਿਲਾਂ ਅਧਿਆਪਕਾਂ ਨੇ ਜਨਗਣਨਾ ਵਿੱਚ ਡਿਊਟੀਆਂ ਦਿਤੀਆਂ ਅਤੇ ਨਾਲ਼ ਹੀ ਪੰਜਾਬ ਸਰਕਾਰ ਵਲੋਂ ਡਰੱਗ ਜਨਗਣਨਾ ਵਿੱਚ ਧੱਕੇ ਨਾਲ ਦੋਹਰੀਆਂ ਡਿਊਟੀਆਂ ਲਾਈਆਂ ਜਾ ਰਹੀਆਂ ਹਨ ਅਤੇ ਡਿਊਟੀ ਨਾ ਜੁਆਇੰਨ ਕਰਨ ਤੇ ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾ ਰਹੇ ਹਨ ਤੇ ਉਨ੍ਹਾਂ ਨੂੰ ਤਨਖ਼ਾਹ ਰੋਕਣ ਅਤੇ ਕਾਰਵਾਈ ਕਰਨ ਲਈ ਧਮਕਾਇਆ ਜਾ ਰਿਹਾ ਹੈ। ਇਸ ਮੌਕੇ ਤੀਰਥ ਸਿੰਘ ਬਾਸੀ, ਸੰਦੀਪ ਕੰਬੋਜ਼, ਸੁੱਖਵਿੰਦਰ ਸਿੰਘ ਮੱਕੜ, ਜਵਸੀਰ ਸਿੰਘ, ਵਿਨੋਦ ਭੱਟੀ, ਦੀਪਕ ਕੁਮਾਰ, ਅਮਰੀਕ ਸਿੰਘ, ਬਲਜੀਤ ਸਿੰਘ ਕੁਲਾਰ, ਗੁਰਿੰਦਰ ਸਿੰਘ, ਵਿਜੇ ਚੋਲਾਂਗ, ਵੇਦ ਰਾਜ ਸੁਖਚਰਨ ਆਦਿ ਆਗੂਆਂ ਨੇ ਮੰਗ ਕੀਤੀ ਕਿ , ਡਰੱਗ ਜਨਗਣਨਾ ਵਿੱਚ ਡਿਊਟੀਆਂ ਮੁਲਾਜਮਾਂ ਦੀ ਸਹਿਮਤੀ ਨਾਲ ਲਗਾਈਆਂ ਜਾਣ ਅਤੇ ਜ਼ਬਰੀ ਲਾਈਆਂ ਡਿਊਟੀਆਂ ਤੇ ਹਾਜ਼ਰ ਨਾ ਹੋਣ ਵਾਲ਼ੇ ਮੁਲਾਜਮਾਂ ਨੂੰ ਜਾਰੀ ਕਾਰਨ ਦੱਸੋ ਨੋਟਿਸ ਵਾਪਿਸ ਲਏ ਜਾਣ, ਜਨਗਣਨਾ ਵਿੱਚ ਪਹਿਲਾਂ ਡਿਊਟੀ ਕਰ ਚੁੱਕੇ ਅਧਿਆਪਕਾਂ ਅਤੇ BLO ਦੀ ਸੇਵਾ ਨਿਭਾਅ ਰਹੇ ਮੁਲਾਜਮਾਂ ਦੀ ਦੁਬਾਰਾ ਡਿਊਟੀ ਨਾਂ ਲਗਾਈ ਜਾਵੇ, ਸਿੱਖਿਆ ਵਿਭਾਗ ਤੋਂ ਇਲਾਵਾ ਬਾਕੀ ਵਿਭਾਗਾਂ ਦੇ ਮੁਲਾਜ਼ਮਾਂ ਦੀਆਂ ਡਿਊਟੀਆਂ ਵੀ ਅਨੁਪਾਤ ਅਨੁਸਾਰ ਲਗਾਈਆਂ ਜਾਣ, ਅੰਮ੍ਰਿਤਸਰ ਵਾਂਗ ਬੇਰੁਜ਼ਗਾਰ ਤੋਂ ਮਿਹਨਤਾਨੇ ਤੇ ਕੰਮ ਕਰਵਾਇਆ ਜਾਵੇ।ਇਸ ਮੌਕੇ ਅਗੁਆਂ ਨੇ ਚੇਤਾਵਨੀ ਦਿੱਤੀ ਕਿ ਅਗਰ ਕਾਰਨ ਦੱਸੋ ਨੋਟਿਸ ਵਾਪਿਸ ਨਾ ਹੋਏ ਤਾਂ ਹੋਵੇਗਾ ਵੱਡਾ ਅੰਦੋਲਨ। ਇਸ ਮੌਕੇ ਰੁਪੇਸ਼ਨਾਰ, ਸੰਦੀਪ ਕੁਮਾਰ , ਆਸੀਸ ਅਗਰਵਾਲ, ਕਸ਼ਮੀਰ ਸਿੰਘ, ਪ੍ਰਮਿੰਦਰ ਸਿੰਘ, ਸੰਦੀਪ ਸਿੰਘ, ਹਰਕਿੰਦਰ ਸਿੰਘ , ਅਮਰਦੀਪ ਜਖ਼ੂ, ਅਨਿਲ ਕੁਮਾਰ ਭਗਤ, ਅਜੇ ਕੁਮਾਰ, ਨਵਨੀਤ ਕੌਰ,  ਜਸਕੀਰਤ ਕੌਰ, ਮੀਨਾ ਕਪੂਰ, ਸ਼ਰਮੀਲਾ ਸ਼ਰਮਾਂ, ਰਜਨੀ, ਵੰਦਨਾ ਭਾਟੀਆ, ਰਾਜਪ੍ਰੀਤ ਕੌਰ, ਅਨਾਮਿਕਾ, ਵੀਰਪਾਲ ਕੌਰ, ਹਰਪ੍ਰੀਤ ਕੌਰ, ਵਿਜੇ ਰੋਨੀ, ਆਦਿ ਹਾਜਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleSAMAJ WEEKLY = 17/06/2026
Next article*ਜ਼ਿਲ੍ਹੇ ‘ਚ ਹਥਿਆਰਾਂ ਦੇ ਜਨਤਕ ਅਤੇ ਸੋਸ਼ਲ ਮੀਡੀਆ ’ਤੇ ਪ੍ਰਦਰਸ਼ਨ ’ਤੇ ਪਾਬੰਦੀ*