ਸਫਲਤਾ ਦਾ ਰਾਜ਼ ਹੈ : ਸਵੇਰੇ ਜਲਦੀ ਉੱਠਣਾ

(ਸਮਾਜ ਵੀਕਲੀ)

ਹਰ ਮਨੁੱਖ ਆਪਣੀ ਜ਼ਿੰਦਗੀ ਵਿੱਚ ਸਫ਼ਲਤਾ ਪ੍ਰਾਪਤ ਕਰਨਾ ਚਾਹੁੰਦਾ ਹੈ। ਮਨੁੱਖ ਦੀ ਸ਼ੁਰੂ ਤੋਂ ਹੀ ਇੱਛਾ ਰਹੀ ਹੈ ਕਿ ਉਸ ਨੂੰ ਸੁੱਖ ਸਾਧਨ , ਸ਼ਾਂਤੀ , ਖੁਸ਼ੀ , ਕਾਮਯਾਬੀ , ਧਨ – ਦੌਲਤ , ਤੰਦਰੁਸਤੀ ਅਤੇ ਯਸ਼ ਮਾਣ ਪ੍ਰਾਪਤ ਹੋਵੇ। ਇਸ ਸਭ ਦੇ ਲਈ ਹਰ ਮਨੁੱਖ ਜੀਅ ਤੋੜ ਕੋਸ਼ਿਸ਼ ਵੀ ਕਰਦਾ ਹੈ ; ਮਿਹਨਤ ਕਰਦਾ ਹੈ ਜੋ ਕਿ ਬਹੁਤ ਜ਼ਰੂਰੀ ਵੀ ਹੈ। ਪਰ ਸਭ ਤੋਂ ਵੱਧ ਜ਼ਰੂਰੀ ਹੈ ਸਫ਼ਲਤਾ ਦੀ ਪਹਿਲੀ ਪੌੜੀ ਚੜ੍ਹਨਾ ਜੋ ਹੈ : ਸਵੇਰੇ ਜਲਦੀ ਉੱਠਣਾ। ਸਾਡੇ ਰਿਸ਼ੀਆਂ – ਮੁਨੀਆਂ ਨੇ ਅਤੇ ਧਾਰਮਿਕ ਗ੍ਰੰਥਾਂ ਵਿੱਚ ਸਵੇਰੇ ਜਲਦੀ ਉੱਠਣ ਦੀ ਬਹੁਤ ਮਹਿਮਾ ਦੱਸੀ ਗਈ ਹੈ।

ਹਰ ਮਨੁੱਖ ਨੂੰ ਚਾਹੀਦਾ ਹੈ ਕਿ ਜੀਵਨ ਵਿੱਚ ਕਾਮਯਾਬ ਹੋਣ ਦੇ ਲਈ ਸੂਰਜ ਚੜ੍ਹਨ ਤੋਂ ਪਹਿਲਾਂ ਜ਼ਰੂਰ ਉੱਠ ਜਾਵੇ ਅਤੇ ਆਪਣੇ ਕੰਮਾਂ ਨੂੰ ਯੋਜਨਾਬੱਧ ਢੰਗ ਤਰੀਕੇ ਨਾਲ ਕਰੇ। ਸਵੇਰੇ ਜਲਦੀ ਉੱਠਣਾ ਸਾਡੇ ਜੀਵਨ ਦੀ ਖੁਸ਼ਹਾਲੀ , ਸਾਡੀ ਸਫ਼ਲਤਾ , ਸਾਡੀ ਤਰੱਕੀ ਦਾ ਮੂਲ ਆਧਾਰ ਹੁੰਦਾ ਹੈ। ਜਲਦੀ ਉੱਠ ਕੇ ਸਵੇਰ ਦੀ ਸੈਰ ਕਰਨਾ , ਇਸ਼ਨਾਨ ਕਰਨਾ , ਬਜ਼ੁਰਗਾਂ ਦਾ ਸਤਿਕਾਰ ਕਰਨਾ ਇਹ ਜ਼ਿੰਦਗੀ ਦੇ ਉਹ ਅਹਿਮ ਹਿੱਸੇ ਹਨ ਜੋ ਸਾਨੂੰ ਜੀਵਨ ਵਿੱਚ ਬਹੁਤ ਉਚਾਈਆਂ ਤੱਕ ਲੈ ਜਾਂਦੇ ਹਨ।

ਇਹ ਛੋਟੀ ਜਿਹੀ ਲੱਗਣ ਵਾਲੀ ਗੱਲ ਸਫਲਤਾ ਦੇ ਲਈ ਬਹੁਤ ਹੀ ਅਹਿਮ ਹੈ। ਹਰ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਸੂਰਜ ਚੜ੍ਹਨ ਤੋਂ ਪਹਿਲਾਂ ਸੁਵੱਖਤੇ ਉੱਠ ਜਾਇਆ ਕਰੇ ਅਤੇ ਆਪਣੇ ਦਿਨ ਦੀ ਸ਼ੁਰੂਆਤ ਕਰੇ ਤਾਂ ਜੋ ਸੁਖ – ਸ਼ਾਂਤੀ , ਤੰਦਰੁਸਤੀ ਉਸਦੇ ਜੀਵਨ ਵਿੱਚ ਵਧਦੀ – ਫੁਲਦੀ ਰਹੇ। ਜੀਵਨ ਵਿੱਚ ਸਫ਼ਲਤਾ ਪ੍ਰਾਪਤ ਕਰਨ ਲਈ ਅਜਿਹੀਆਂ ਛੋਟੀਆਂ – ਛੋਟੀਆਂ ਗੱਲਾਂ ਆਪਣਾ ਬਹੁਤ ਅਹਿਮ ਰੋਲ ਅਦਾ ਕਰ ਜਾਂਦੀਆਂ ਹਨ।

ਸਾਨੂੰ ਤਾਂ ਜ਼ਰੂਰਤ ਹੁੰਦੀ ਹੈ ਇਨ੍ਹਾਂ ਛੋਟੀਆਂ ਪਰ ਚੰਗੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ ਦੀ , ਉਨ੍ਹਾਂ ਨੂੰ ਅਪਨਾਉਣ ਦੀ ਇਨ੍ਹਾਂ ‘ਤੇ ਅਮਲ ਕਰਨ ਦੀ। ਆਓ ! ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰੀਏ…

ਮੈਡਮ ਰਜਨੀ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਝੋਨੇ ਦੇ ਨਾੜ ਨੂੰ ਖੇਤ ਵਿੱਚ ਵਹਾਉਣ ਵਾਲੇ ਕਿਸਾਨ ਵੀਰਾਂ ਦੀ ਖੇਤੀਬਾੜੀ ਵਿਭਾਗ ਕੀਤੀ ਪ੍ਰਸੰਸਾ: ਸਨਦੀਪ ਸਿੰਘ ਏ ਡੀ ਓ
Next articleਏਹੁ ਹਮਾਰਾ ਜੀਵਣਾ ਹੈ -104