ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਨੇੜੇ ਪਿੰਡ ਫਤਹਿਪੁਰ ਕੋਲ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਐਸ ਐਸ ਐਫ ਟੀਮ ਦੇ ਇੰਚਾਰਜ ਏ ਐਸ ਆਈ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਹਗੀਰ ਤੋਂ ਸੂਚਨਾ ਮਿਲੀ , ਕਿ ਨੇੜੇ ਸੈਣੀ ਢਾਬਾ, ਫਤਿਹਪੁਰ ਕੋਲ ਇੱਕ ਬਲੈਰੋ ਪਿੱਕਅਪ ਗੱਡੀ ਡਿਵਾਈਡਰ ਉਪਰ ਚੜ੍ਹ ਗਈ ਹੈ। ਤਾਂ ਉਨ੍ਹਾਂ ਨੇ ਤਰੁੰਤ ਮੌਕੇ ਤੇ ਜਾ ਕੇ ਦੇਖਿਆ ਕਿ ਇੱਕ ਮਹਿੰਦਰਾ ਬਲੈਰੋ ਪਿਕਅਪ ਗੱਡੀ ਜਿਸ ਦਾ ਨੰਬਰ (ਪੀ ਬੀ 32 ਏ ਈ 3270 )। ਜਿਸ ਨੂੰ ਉਦੇਪਾਲ ਪੁੱਤਰ ਰਾਜਪਾਲ, ਵਾਸੀ ਨਵਾਂ ਸ਼ਹਿਰ, ਚਲਾ ਰਿਹਾ ਸੀ । ਜੋ ਕਿ ਨਵਾਂਸ਼ਹਿਰ ਤੋਂ ਰੋਪੜ੍ਹ ਜਾ ਰਿਹਾ ਸੀ । ਜਦੋਂ ਇਹ ਗੱਡੀ ਉਪਰੋਕਤ ਸਥਾਨ ਤੇ ਪਹੁੰਚੀ ਤਾਂ ਅਚਾਨਕ ਬਲੈਰੋ ਪਿੱਕਅਪ ਗੱਡੀ ਦਾ ਸੰਤੁਲਨ ਵਿਗੜ ਗਿਆ ਜਿਸ ਨਾਲ ਗੱਡੀ ਬੈਕਾਬੂ ਹੋ ਕੇ ਡਿਵਾਈਡਰ ਤੇ ਜਾ ਚੜ੍ਹੀ ਜਿਸ ਨਾਲ ਗੱਡੀ ਨੁਕਸਾਨੀ ਗਈ ਅਤੇ ਜਾਨੀ ਨੁਕਸਾਨ ਦਾ ਬਚਾਅ ਹੋ ਗਿਆ ਐਸ ਐਸ ਐਫ ਟੀਮ ਵੱਲੋਂ ਨੈਸ਼ਨਲ ਹਾਈਵੇ ਅਥਾਰਟੀ ਰਿਕਵਰੀ ਵੈਨ ਦੀ ਮਦਦ ਨਾਲ ਗੱਡੀ ਨੂੰ ਬਾਹਰ ਕੱਢ ਕੇ ਸਾਈਡ ਤੇ ਕਰਵਾਇਆ ਗਿਆ ਗਿਆ ਅਤੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਇਆ ਗਿਆ । ਇਸ ਮੌਕੇ ਐਸ ਐਸ ਐਫ ਟੀਮ ਦੇ ਸੀ ਟੀ ਲਕਸ਼ਦੀਪ ਸਿੰਘ ਅਤੇ ਸੀ ਟੀ ਸਾਹਿਲ ਕੁਮਾਰ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



