ਹੰਕਾਰ ਨਾ ਹੋਵੇ…

(ਸਮਾਜ ਵੀਕਲੀ) 

ਨਾ ਰੋਵੇ ਅੱਖ ਕਿਸੇ ਧੀ ਦੀ, ਤੇ ਨਾ ਹੀ ਵੱਖ ਹੋਵੇ।
ਤੜਪੇ ਨਾ ਕੋਈ ਵੀਰ- ਸਖਾ, ਬੰਧਪੁ ਵੀ ਨਾ ਰੋਵੇ।

ਬੋਲੀ ਤੋਂ ਪਛਾਣੀ ਜਾਵੇ, ਨਾਰ ਭਲੇ ਮਾਂ ਹੀ ਹੋਵੇ।
ਪੁਆੜੇ ਪਵਾਏ ਬੁਰੇ-ਬੋਲ, ਭਲੇ ਕੋਈ ਪ੍ਰਾਣੀ ਹੋਵੇ।

ਮਾਤਾ ਰੱਬ ਰੂਪ ਏ, ਧੀ-ਭੈਣ “ਚ ਹੈਂਕੜ ਨਾ ਹੋਵੇ।
ਇਸ ਹੈਂਕੜ ਵਿੱਚ ਹੀ, ਪਹਿਲ ਰਾਵਣ ਤੋਂ ਹੀ ਹੋਵੇ।

ਚੱਲੀ ਨਾ ਜੇ ਵਾਹ ਉਸ ਦੀ, ਕਿਉੰ ਭੈਣ ਅੱਗੇ ਹੋਵੇ!
ਕਿਉੰ ਸੀਤਾ ਵਰਗਿਆਂ ਦਾ,ਧੋਖੇ ਨਾਲ ਹਰਣ ਹੋਵੇ।

ਸੱਚ ਨੂੰ ਆਂਚ ਨਾ ਲੱਗੀ, ਨਿਰਣਾ ਸਤਯੁਗ ਦੇਵੇ।
ਐਸੀ ਕਿਹੜੀ ਭੈਣ ਏ,ਅੱਜ ਵੀ ਮਾਪੇ ਬਾਹਰੀ ਹੋਵੇ।

ਮਤਾ ਬਣਾ ਕੇ ਰਾਵਣ,ਵਰਗਿਆਂ ਤੌਂ ਦੁੱਖ ਵੀ ਹੋਵੇ।
ਅੱਜ ਵੀ ਅਨੇਕਾਂ ਲੁੱਟ ਭੱਜਣ, ਇੱਕ ਮਾਂ ਹੀ ਰੋਵੇ।

ਹਾਂ ਰੀਤ ਪੁਰਾਣੀ ਨਾਮੰਜੂਰ ਹੈ, ਪਰਖ਼ ਝੂਠੀ ਹੋਵੇ।
ਅਣਗਿਣਤ ਸੀਤਾ ਨੇ ਪਾਕ, ਜੱਗ ਵਸਣ ਨਾ ਦੇਵੇ।

ਦੇਖੋ ਪੜ੍ਹ ਇਤਿਹਾਸ, ਕਿਉੰ ਏ ਦੋਹਰਾਇਆ ਹੋਵੇ ?
ਲੱਖਾਂ ਅੱਜ ਆਪੇ ਦਾ, ਮਤਾ ਮਿੱਥਿਆ ਪੱਕਾ ਹੋਵੇ !

ਜੇ ਹੋਣ ਨਾ ਵਿਤਕਰੋ , ਬੰਨ੍ਹੀ ਰੇਖਾ ਪਾਰ ਨਾ ਹੋਵੇ
ਪਹਿਲ ਕਰੋ ਨਾ ਐਵੇਂ ਕੋਝੀ, ਹਾਂ ਹੰਕਾਰ ਨਾ ਹੋਵੇ।

– ਸ਼ਮਿੰਦਰ ਕੌਰ ਭੁਮੱਦੀ 

Previous articleਮਾਸਟਰ ਕੇਡਰ ਯੂਨੀਅਨ ਪੰਜਾਬ ਵਲੋਂ ਯੂਨੀਅਨ ਦੀਆਂ ਮੰਗਾਂ ਨੂੰ ਲੈ ਕੇ ਸਿੱਖਿਆ ਮੰਤਰੀ ਨਾਲ ਹੋਈ ਮੀਟਿੰਗ
Next articleबोद्धिसत्व स्कूल के सोसायटी मेंबर श्री हरबलास मल्ल जी ने अपनी रिटायरमेंट पर स्कूल को दिया दान