ਟੀਚਰ ਫੈਸਟ 2022 ਅਧਿਆਪਕਾਂ ਦੀ ਛੁਪੀ ਪ੍ਰਤਿਭਾ ਨੂੰ ਉਜਾਗਰ ਕਰਨ ਵਿੱਚ ਸਹਾਈ ਹੋਇਆ – ਬਿਕਰਮਜੀਤ ਥਿੰਦ
ਕਪੂਰਥਲਾ (ਸਮਾਜ ਵੀਕਲੀ) ( ਕੌੜਾ )– ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਧਿਆਪਕਾਂ ਦੇ ਪੜ੍ਹਾਉਣ-ਤਰੀਕੇ ਦੌਰਾਨ ਵਰਤਨਯੋਗ ਸਹਾਇਕ ਸਮੱਗਰੀ ਦੀ ਜਮੀਨੀ ਪੱਧਰ ਤੇ ਵਰਤੋ ਅਤੇ ਇਸਦੀ ਸਾਰਥਿਕਤਾ ਪਰਖਣ ਲਈ ਜ਼ਿਲਾ ਪੱਧਰੀ “ ਟੀਚਰ ਫੈਸਟ 2022” ਦਾ ਆਯੋਜਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੁਸੈਨਪੁਰ (ਆਰ ਸੀ ਐਫ) ਵਿਖੇ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਹਰਭਗਵੰਤ ਸਿੰਘ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਕਰਦੇ ਉਪ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਬਿਕਰਮਜੀਤ ਸਿੰਘ ਥਿੰਦ ਸਟੇਟ ਅਵਾਰਡੀ ਨੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਜਿਥੇ ਅਧਿਆਪਕਾਂ ਦੇ ਮਿਹਨਤ ਨਾਲ ਬਨਾਏ ਟੀਚਿੰਗ ਏਡ ਦੀ ਪ੍ਰੰਸ਼ਸਾਂ ਕੀਤੀ ਉਥੇ ਭਵਿੱਖ ਵਿੱਚ ਵੀ ਸਿੱਖਣ- ਸਿਖਾਉਣ ਦੀਆਂ ਤਕਨਾਲੋਜੀ ਨਾਲ ਸਬੰਧਿਤ ਹੋਰ ਤਰਕੀਬਾਂ ਵਰਤਣ ਦੀ ਪ੍ਰੇਰਣਾ ਦਿੱਤੀ।
ਪ੍ਰਿੰਸੀਪਲ ਅਮਰੀਕ ਸਿੰਘ ਨੰਢਾ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਆਖਦਿਆਂ ਪੜ੍ਹਾਉਣ ਦੌਰਾਨ ਟੀਚਿੰਗ ਏਡ ਦੀ ਮਹੱਤਤਾ ਦੇ ਚਾਨਣਾ ਪਾਇਆ।ਸਮਾਗਮ ਦੇ ਕੋਆਰਡੀਨੇਟਰ ਦਵਿੰਦਰ ਪੱਬੀ ਡੀ ਐਮ ਸਾਇੰਸ, ਦਵਿੰਦਰ ਸ਼ਰਮਾ ਡੀਐਮ ਅੰਗਰੇਜ਼ੀ ਅਤੇ ਅਰੁਣ ਸ਼ਰਮਾ ਡੀਐਮ ਮੈਥ ਨੇ ਜਾਣਕਾਰੀ ਦਿੱਤੀ ਕਿ ਤਹਿਸੀਲ ਪੱਧਰ ਤੇ 10 ਵਿਸ਼ਿਆਂ „ਚ ਪਹਿਲਾਂ ਸਥਾਨ ਪ੍ਰਾਪਤ ਅਧਿਆਪਕਾਂ ਦੇ 70 ਮਾਡਲਾਂ ਦੀ ਹੀ ਜ਼ਿਲਾ ਪੱਧਰ ਤੇ ਜਜਮੈਂਟ ਹੋਈ ਹੈ। ਜ਼ਿਲਾ ਕੋਆਰਡੀਨੇਟਰ ਐਕਟੀਵਿਟੀਜ਼ ਸੁਨੀਲ ਬਜਾਜ ਅਤੇ ਸੁਖਵਿੰਦਰ ਢਿੱਲੋਂ ਗੋਲਡੀ ਨੇ ਦੱਸਿਆ ਕਿ ਅਧਿਆਪਕਾਂ ਦੇ ਨਾਲ ਨਾਲ ਵਿਦਿਆਰਥੀਆਂ „ਚ ਛੁੱਪੀ ਪ੍ਰਤਿਭਾ ਨੂੰ ਉਜਾਗਰ ਕਰਨ ਹਿੱਤ ਜ਼ਿਲਾ ਪੱਧਰੀ ਕਲਾ ਉਤਸਵ ਦਾ ਆਯੋਜਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਦੋਵਾਲ ਵਿਖੇ 18 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਸਾਇੰਸ ਵਿਸ਼ੇ ਦੀ ਜਜਮੈਂਟ ਲੈਕਚਰਾਰ ਹੇਮ ਰਾਜ, ਵਰਿੰਦਰ ਸ਼ਰਮਾ ਅਤੇ ਰੁਪਿੰਦਰਜੀਤ ਕੌਰ ਨੇ ਕਰਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਲਾ ਸੰਘਿਆ ਦੇ ਲੈਕਚਰਾਰ ਸੰਦੀਪ ਕਮਾਰ ਨੂੰ ਪਹਿਲਾਂ ਸਥਾਨ, ਕਿਰਨਦੀਪ ਕੌਰ ਖਜੂਰਲਾ ਸਕੂਲ ਨੇ ਦੂਸਰਾ ਅਤੇ ਧੀਰਜ ਸ਼ਰਮਾ ਭਾਨੋਕੀ ਸਕੂਲ ਨੇ ਤੀਸਰਾ ਸਥਾਨ
ਦਿੱਤਾ।
ਗਣਿਤ ਵਿਸ਼ੇ ਦੇ ਮਾਡਲਾਂ ਦਾ ਮੁਲਾਂਕਣ ਲੈਕਚਰਾਰ ਇੰਦਰਜੀਤ ਸਿੰਘ ਸ਼ਾਹਵਾਲਾ, ਲੈਕਚਰਾਰ ਸਤਵੀਰ ਸਿੰਘ ਨੰਗਲ ਲੁਬਾਣਾ ਅਤੇ ਜਸਵੰਤ ਸਿੰਘ ਮੈਥ ਮਾਸਟਰ ਹੁਸੈਨਪੁਰ ਨੇ ਕੀਤਾ ਅਤੇ ਸੁਖਰਾਜ ਕੌਰ ਮੋਠਾਵਾਲ ਸਕੂਲ ਨੇ ਪਹਿਲਾ ਸਥਾਨ, ਸੁਮਨ ਸ਼ਰਮਾ ਮਹਿਮਦਵਾਾਲ ਸਕੂਲ ਨੇ ਦੂਸਰਾ ਤੇ ਕੰਵਲਜੀਤ ਕੌਰ ਖਜੂਰਲਾ ਸਕੂਲ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਅੰਗਰੇਜ਼ੀ ਵਿਸ਼ੇ ਦੀ ਜੱਜਮੈਂਟ ਲੈਕਚਰਾਰ ਸੁਨੀਤਾ ਜੁਲਕਾ ਹੁਸੈਨਪੁਰ ਤੇ ਵਨੀਸ਼ ਸ਼ਰਮਾ ਦਿਆਲਪੁਰ ਨੇ ਕਰਦਿਆਂ ਸੋਨਪ੍ਰੀਤ ਕੌਰ ਨੂੰ ਪਹਿਲਾਂ ਸਥਾਨ,ਪ੍ਰਭਜੋਤ ਕੌਰ ਦਾਊਦਪੁਰ ਨੇ ਦੂਸਰਾ ਅਤੇ ਸੁਨੀਤਾ ਸਿੰਘ ਸਟੇਟ ਅਵਾਰਡੀ ਮੰਸੂਰਵਾਲ ਨੇ ਤੀਸਰਾ ਸਥਾਨ ਦਿੱਤਾ।ਇਸੇ ਤਰਾਂ ਸੋਸ਼ਲ ਸਾਇੰਸ ਦੀ ਜਜਮੈਂਟ ਦਵਿੰਦਰ ਸ਼ਰਮਾ, ਵਿਜੈ ਕੁਮਾਰ ਅਤੇ ਅਪਾਰ ਸਿੰਘ , ਹਿੰਦੀ ਵਿਸ਼ੇ ਦੀ ਜਜਮੈਂਟ ਯੋਗਿਤਾ ਪਾਸੀ, ਸੰਧਿਆ ਸ਼ਰਮਾ, ਗੁਰਜੀਤ ਕੌਰ, ਪੰਜਾਬੀ ਵਿਸ਼ੇ ਦੀ ਜਜਮੈਂਟ ਲੈਕਚਰਾਰ ਸੰਦੀਪ ਕੌਰ ਅਤੇ ਕਵਿਤਾ, ਕੰਪਿਊਟਰ ਵਿਸ਼ੇ ਦੀ ਜਜਮੈਂਟ ਸ਼ਰਵਨ ਯਾਦਵ ਸਟੇਟ ਅਵਾਰਡੀ ਅਤੇ ਤਜਿੰਦਰ ਸਿੰਘ ਭਵਾਨੀਪੁਰ , ਸਰੀਰਕ ਸਿੱਖਿਆ ਦੀ ਜਜਮੈਂਟ ਸੁਖਵਿੰਦਰ ਸਿੰਘ ਜੰਮੂ ਡੀਐਮ, ਡਰਾਇੰਗ ਵਿਸ਼ੇ ਅਤੇ ਹੋਰ ਮਾਡਲਾਂ ਦੀ ਜਜਮੈਂਟ ਮੋਹਨ ਲਾਲ ਜੱਬੋਵਾਲ ਅਤੇ ਲੈਕਚਰਾਰ ਸਾਰਿਕਾ ਸੂਰੀ ਨੇ ਬਾਖੂਬੀ ਨਿਭਾਈ।ਮੁੱਖ ਮਹਿਮਾਨ ਨੇ ਜਿਥੇ ਪੁਜੀਸ਼ਨ ਹਾਸਿਲ ਕਰਨ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ। ਉਥੇ ਸਕੂਲ ਅਤੇ ਸਮਾਗਮ ਦੇ ਪ੍ਰਬੰਧ ਵਿੱਚ ਯੋਗਦਾਨ ਲਈ ਲੈਕਚਰਾਰ ਪਲਵਿੰਦਰ ਕੌਰ, ਕਰਮਜੀਤ ਕੌਰ, ਸੁਰਜੀਤ ਕੌਰ, ਕਪਿਲ ਲੂੰਬਾ, ਤਰੁਨਜੀਤ ਸਿੰਘ, ਰਮਨਦੀਪ ਕੌਰ,ਸੁਨੀਤਾ ਜੁਲਕਾ, ਸੁਖਵਿੰਦਰ ਗੋਲਡੀ, ਜਸਵੰਤ ਸਿੰਘ ਅਤੇ ਅਨੀਤਾ ਨੂੰ ਸਨਮਾਨਿਤ ਕੀਤਾ।
ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਪਲਵਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਅਤੇ ਸਮਾਗਮ ਦੇ ਸਫਲ ਆਯੋਜਨ ਵਿੱਚ ਯੋਗਦਾਨ ਲਈ ਦਵਿੰਦਰ ਸਾਇੰਸ ਮਾਸਟਰ,ਦੀਪਕ ਕੁਮਾਰ,ਦਲਜੀਤ ਕੌਰ,ਅਮਨਦੀਪ ਕੌਰ,ਰਮਨਪ੍ਰੀਤ ਕੌਰ, ਸੰਗੀਤਾ ਰਾਣੀ, ਐਸ.ਐਲ.ਏ. ਸੱਤਪਾਲ, ਪਾਲ ਸਿੰਘ ਅਤੇ ਸੋਢੀ ਦਾ ਧੰਨਵਾਦ ਕੀਤਾ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly