HOME ਗੁੰਮਸ਼ੁਦਾ ਬੱਚੇ ਦੇ ਮਾਪਿਆਂ ਨੂੰ ਗੈਰ ਸਰਕਾਰੀ ਸੰਸਥਾ ਵਲੋ ਇੱਕ ਲੱਖ ਰੁਪਏ...

ਗੁੰਮਸ਼ੁਦਾ ਬੱਚੇ ਦੇ ਮਾਪਿਆਂ ਨੂੰ ਗੈਰ ਸਰਕਾਰੀ ਸੰਸਥਾ ਵਲੋ ਇੱਕ ਲੱਖ ਰੁਪਏ ਦੀ ਵਿੱਤੀ ਸਹਾਇਤਾ

ਨਵਾਂਸ਼ਹਿਰ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਬੇਸਹਾਰ ਅਤੇ ਲੋੜਵੰਧ ਬੱਚਿਆ ਦੀ ਸੁਰੱਖਿਆ ਅਤੇ ਸੰਭਾਲ ਲਈ ਮਿਸ਼ਨ ਵਾਤਸਲਿਆ ਸਕੀਮ ਅਧੀਨ ਸਰਕਾਰੀ ਚਿਲਡਰਨ ਹੋਮ ਚਲਾਏ ਜਾ ਰਹੇ ਹਨ ਜਿੱਥੇ ਵੱਖ ਵੱਖ ਤਰ੍ਹਾ ਦੇ ਬੱਚਿਆਂ (ਜਿਵੇਂ ਕਿ ਗੁੰਮਸ਼ੁਦਾ ਬੱਚੇ, ਬੇਸਹਾਰਾ ਬੱਚੇ, ਕਿਸੀ ਵੀ ਤਰਾ ਦੇ ਸ਼ੋਸ਼ਣ ਦਾ ਸ਼ਿਕਾਰ ਹੋਏ ਬੱਚੇ, ਘਰ ਤੋ ਕਿਸੀ ਵੀ ਕਾਰਨ ਕਰ ਕੇ ਭੱਜੇ ਹੋਏ ਬੱਚੇ ਜਾਂ ਫਿਰ ਮਾਂ ਪਿਓ ਤੋ ਵੱਖ ਹੋਏ ਸੜਕਾ ਤੇ ਮਿਲਣ ਵਾਲੇ ਬੇਸਹਾਰਾ ਬੱਚੇ) ਨੂੰ ਰਹਿਣਾ ਖਾਣਾ ਪੀਣਾ ਮੁਫ਼ਤ ਵਿੱਚ ਦਿੱਤਾ ਜਾਂਦਾ ਹੈ ਅਤੇ ਇਸਦੇ ਨਾਲ ਹੀ ਬੱਚਿਆ ਨੂੰ ਉਨ੍ਹਾਂ ਦੀ ਉਮਰ ਅਨੁਸਾਰ ਸਕੂਲ ਵਿੱਚ ਪੜ੍ਹਾਈ ਕਰਨ ਲਈ ਭੇਜਿਆ ਜਾਂਦਾ ਹੈ । ਇਸ ਸੰਬੰਧੀ ਮਾਣਯੋਗ ਡਿਪਟੀ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਔਲਖ (ਆਈ.ਏ.ਐਸ.) ਜੀ ਵਲੋ ਦਸਿਆ ਗਿਆ ਕਿ ਇਸ ਹੀ ਤਰ੍ਹਾ ਦੇ ਇਕ ਗੁੰਮਸ਼ੁਦਾ ਬੱਚੇ ਜਿਸਦੀ ਅਜ ਉਮਰ 19 ਸਾਲ ਹੈ ਇਸਦੇ ਨਾਲ ਹੀ ਇਹ ਬੱਚਾ ਸੁਣ ਅਤੇ ਬੋਲ ਨ੍ਹੀ ਸਕਦਾ ਹੈ ,ਇਹ ਬੱਚਾ ਲਗਭਗ 15 ਸਾਲ ਦੀ ਉਮਰ ਵਿੱਚ ਨਵਾਸ਼ਹਿਰ ਜ਼ਿਲ੍ਹੇ ਵਿੱਚ ਗੁੰਮਸ਼ੁਦਾ ਹਾਲਤ ਵਿੱਚ ਮਿਲਿਆ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਨਵਾਸ਼ਹਿਰ ਵਲੋਂ ਬਾਲ ਭਲਾਈ ਕਮੇਟੀ ਦੇ ਹੁਕਮਾਂ ਅਨੁਸਾਰ ਚਿਲਡਰਨ ਹੋਮ ਫੋਰ ਬੁਆਇਜ਼ ਹੁਸ਼ਿਆਰਪੁਰ ਵਿਖੇ ਰੱਖਿਆ ਗਿਆ ਅਤੇ ਬਾਅਦ ਵਿੱਚ ਇਸਨੂੰ ਲੁਧਿਆਣਾ ਜ਼ਿਲ੍ਹੇ ਵਿੱਚ ਪੈਂਦੇ ਹੈਵਨਲੀ ਏਨਜਲ ਹੋਮ ਦੋਰਾਹਾ ਵਿਖੇ ਸ਼ਿਫਟ ਕੀਤਾ ਗਿਆ ਜਿੱਥੇ ਬੱਚੇ ਦੇ ਫਿੰਗਰ ਪ੍ਰਿੰਟ ਲੈ ਕੇ ਉਸਦੇ ਆਧਾਰ ਕਾਰਡ ਸੰਬੰਧੀ ਜਾਣਕਾਰੀ ਪ੍ਰਾਪਤ ਕੀਤੀ ਗਈ ਤੇ ਪਤਾ ਲੱਗਿਆ ਕਿ ਬੱਚਾ ਬਿਹਾਰ ਰਾਜ ਦੇ ਪੂਰਨੀਆ ਜ਼ਿਲ੍ਹੇ ਨਾਲ ਸੰਬੰਧ ਰੱਖਦਾ ਹੈ । ਇਸ ਉਪਰੰਤ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀ ਜਗਰੂਪ ਸਿੰਘ ਵਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਕੰਚਨ ਅਰੋੜਾ ਦੀ ਅਗਵਾਈ ਹੇਠ ਇਸ ਬੱਚੇ ਦੇ ਪਰਿਵਾਰ ਨੂੰ ਟਰੇਸ ਕੀਤਾ ਗਿਆ ਅਤੇ ਬੱਚੇ ਨੂੰ 19 ਸਾਲ ਦੀ ਉਮਰ ਵਿੱਚ ਉਸਦੇ ਪਰਿਵਾਰ ਦੇ ਸੁਪੁਰਦ ਕੀਤਾ ਗਿਆ । ਇਸ ਸੰਬੰਧੀ ਵਧੇਰੀ ਜਾਣਕਾਰੀ ਦਿੰਦੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਕੰਚਨ ਅਰੋੜਾ ਵਲੋ ਦਸਿਆ ਗਿਆ ਕਿ ਇਹ ਬੱਚਾ ਆਪਣੇ ਪਰਿਵਾਰ ਦਾ ਇਕਲੌਤਾ ਲੜਕਾ ਸੀ ਅਤੇ ਉਸਦੇ ਮਾਂ ਪਿਓ ਇਸਨੂੰ ਮਿਲਣ ਦੀ ਉਮੀਦ ਛੱਡ ਚੁੱਕੇ ਸਨ ਕਿਉਕਿ ਇਹ ਬੱਚਾ ਸੁਣ ਅਤੇ ਬੋਲ ਨਹੀ ਸਕਦਾ ਸੀ ਇਸੀ ਕਰਨ ਇਸ ਬੱਚੇ ਦੇ ਪਰਿਵਾਰ ਨੂੰ ਲੱਭਣ ਵਿੱਚ ਵੀ ਕਾਫ਼ੀ ਔਂਕੜਾ ਦਾ ਸਾਮਣਾ ਕਰਨਾ ਪਿਆ । ਪ੍ਰੰਤੂ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਨਵਾਸ਼ਹਿਰ ਅਤੇ ਹੈਵਲੀ ਏਨਜਲ ਹੋਮ ਲੁਧਿਆਣਾ ਦੇ ਉਪਰਾਲਿਆ ਸਦਕਾ ਇਹ ਬਚਾ ਆਪਣੇ ਪਰਿਵਾਰ ਨਾਲ ਮਿਲ ਸਕਿਆ। ਉਨ੍ਹਾਂ ਵੱਲੋ ਇਹ ਵੀ ਦਸਿਆ ਗਿਆ ਕਿ ਜਿਸ ਚਿਲਡਰਨ ਹੋਮ ਵਿੱਚ ਇਹ ਬੱਚਾ ਰਹਿ ਰਿਆ ਸੀ ਉਨ੍ਹਾਂ ਦੇ ਵਲੋਂ ਚਿਲਡਰਨ ਹੋਮ ਵਿੱਚ ਦਾਖਲ ਹੋਣ ਵਾਲੇ ਬੱਚੇ ਜੋਕਿ 18 ਸਾਲ ਦੀ ਉਮਰ ਪੂਰੀ ਕਰਕੇ ਜਾਂਦੇ ਹਨ ਉਨ੍ਹਾਂ ਨੂੰ ਹੋਮ ਦੀ ਮੈਨੇਜਮੈਂਟ ਵਲੋਂ ਇਕ ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਤਾਂ ਜੋ ਬੱਚਾ ਆਪਣੀ ਅਗਲੇਰੀ ਜ਼ਿੰਦਗੀ ਵਿਚ ਕੋਈ ਕੰਮ ਜਾ ਆਮਦਨ ਦਾ ਸਾਧਨ ਬਣਾ ਸਕੇ ਅਤੇ ਸਮਾਜ ਵਿਚ ਇੱਕ ਅੱਛੀ ਜ਼ਿੰਦਗੀ ਜਿਊਣ ਵਿਚ ਉਸਦੀ ਮੱਦਦ ਹੋ ਸਕੇ। ਇਹ ਬੱਚਾ ਵੀ 18 ਸਾਲ ਦੀ ਉਮਰ ਤੋ ਬਾਅਦ ਆਪਣੇ ਮਾਂ ਪਿਓ ਦੇ ਸੁਪੂਰਦ ਕੀਤਾ ਗਿਆ ਸੀ ਇਸਲਈ ਇਸ ਬੱਚੇ ਨੂੰ ਵੀ ਅੱਜ ਹੋਮ ਵੱਲੋਂ ਦਿੱਤੀ ਗਈ ਇਕ ਲੱਖ ਰੁਪਏ ਦੀ ਵਿੱਤੀ ਸਹਾਇਤਾ ਨਾਲ ਸੰਬੰਧੀ ਬੈਂਕ ਖਾਤੇ ਦੀ ਪਾਸਬੁੱਕ ਮਾਣਯੋਗ ਡਿਪਟੀ ਕਮਿਸ਼ਨਰ ਜੀ ਵਲੋ ਹੈਂਡਓਵਰ ਕੀਤੀ ਗਈ ਇਸ ਮੌਕੇ ਬੱਚੇ ਦੀ ਮਾਤਾ ਸੁਲੇਖਾ ਦੇਵੀ ਨੇ ਡਿਪਟੀ ਕਮਿਸ਼ਨਰ ਜੀ ਦਾ ਤੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਕੰਚਨ ਅਰੋੜਾ ਦਾ ਧੰਨਵਾਦ ਕੀਤਾ। ਡਿਪਟੀ ਕਮਿਸ਼ਨਰ ਜੀ ਨੇ ਹੈਵਨਲੀ ਚਿਲਡਰਨ ਹੋਮ ਦੋਰਾਹਾ ਲੁਧਿਆਣਾ ਦੀ ਮੈਨੇਜਮੈਂਟ ਦੇ ਇਸ ਉਪਰਾਲੇ ਦੀ ਸ਼ਲਾਂਗਾ ਵੀ ਕੀਤੀ। ਇਸ ਮੌਕੇ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਨਵਾਂਸ਼ਹਿਰ ਤੋਂ ਮੈਡਮ ਕੰਚਨ ਅਰੋੜਾ ਦੇ ਨਾਲ  ਨਾਲ ਗੌਰਵ ਸ਼ਰਮਾ ਸੀ ਪੀ ਓ ਆਈ ਸੀ ਵੀ ਮੌਜੂਦ ਸਨ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਜਿਲ੍ਹਾਂ ਇੰਚਾਰਜ ਦਿਨੇਸ਼ ਸੂਰੀ ਵਲੋਂ ਮਨੀਸ਼ ਸਿਸੋਦੀਆ ਨਾਲ ਨਵਾਂਸ਼ਹਿਰ ਦੇ ਮਸਲਿਆ ਸਬੰਧੀ ਕੀਤੀ ਮੀਟਿੰਗ
Next articleਪੀ.ਐੱਮ. ਸਵਨਿਧੀ ਯੋਜਨਾ ਨੇ ਸ਼ਹੀਦ ਭਗਤ ਸਿੰਘ ਨਗਰ ਦੇ ਰੇਹੜੀ-ਫੜੀ ਵਿਕਰੇਤਾਵਾਂ ਦਾ ਕੀਤਾ ਆਰਥਿਕ ਸ਼ਕਤੀਕਰਨ: ਐਡਵੋਕੇਟ ਰਾਜਵਿੰਦਰ ਲੱਕੀ