HOME ਮਹਿਤਪੁਰ ਬਣਿਆ ਚੋਰਾ ਅਤੇ ਬਦਮਾਸ਼ਾ ਦਾ ਗੜ,ਲੋਕਾ ਵਿੱਚ ਦਹਿਸ਼ਤ ਪ੍ਰੇਸ਼ਾਨ

ਮਹਿਤਪੁਰ ਬਣਿਆ ਚੋਰਾ ਅਤੇ ਬਦਮਾਸ਼ਾ ਦਾ ਗੜ,ਲੋਕਾ ਵਿੱਚ ਦਹਿਸ਼ਤ ਪ੍ਰੇਸ਼ਾਨ

3

ਪਿੰਡ ਇਸਮਾਇਲਪੁਰ ਅਤੇ ਰੌਲੀ ਵਿਖੇ ਘਰ ਵਿੱਚ ਵੜ ਕੇ ਬਦਮਾਸ਼ਾ ਨੇ ਕੀਤਾ ਹਮਲਾ – 

ਨਕੋਦਰ ਮਹਿਤਪੁਰ  (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਪਿਛਲੇ ਦਿੱਨਾਂ ਤੋ ਮਹਿਤਪੁਰ ਦੇ ਲੋਕਾ ਨੂੰ ਚੋਰਾ ਅਤੇ ਬਦਮਾਸ਼ਾ ਨੇ ਤੰਗ ਕਰਕੇ ਰੱਖਿਆ ਹੋਇਆ ਹੈ ਜਿਸ ਤਹਿਤ ਮਹਿਤਪੁਰ ਦੇ ਵਸਨੀਕਾ ਨੇ ਜਾਣਕਾਰੀ ਦਿੰਦੇ ਹੋਇਆ ਦੱਸਿਆ ਕਿ ਪਿਛਲੇ ਦਿੱਨੀ ਬਦਮਾਸ਼ਾ ਨੇ ਪਿੰਡ ਰੌਲੀ ਵਿੱਚ ਸੰਤੋਖ ਸਿੰਘ ਦੇ ਘਰ ਵਿੱਚ ਦਾਖਲ ਹੋ ਕੇ ਭੰਨਤੋੜ ਕੀਤੀ ਅਤੇ ਜਾਨੀ ਮਾਲੀ ਨੁਕਸਾਨ ਪਹੰੁਚਾਉਣ ਦੀ ਕੋਸਿ਼ਸ ਕੀਤੀ ਇਸੇ ਹੀ ਤਰਾਂ ਪਿੰਡ ਇਸਮਾਇਲਪੁਰ ਦੇ ਵਸਨੀਕ ਰੇਸ਼ਮ ਸਿੰਘ ਉਪਰ ਜਾਨੀ ਹਮਲਾ ਕੀਤਾ ਜੋ ਜਲੰਧਰ ਦੇ ਨਿੱਜੀ ਹਸਪਤਾਲ ਵਿੱਜ ਜ਼ੇਰੇ ਇਲਾਜ ਹੈ ਇੱਥੋ ਤੱਕ ਉਸ ਦੇ ਘਰ ਵਿੱਚ ਵੜ ਕੇ ਬਦਮਾਸ਼ਾ ਨੇ ਸ਼ੀਸੇ ਤੋੜ ਦਿੱਤੇ । ਮਹਿਤਪੁਰ ਦੀ ਇੱਕ ਦੁਕਾਨ ਅੰਦਰ ਵੜ ਕੇ ਬਦਮਾਸ਼ਾ ਨੇ ਪਹਿਲਾ ਉਸ ਦੀ ਦੁਕਾਨ ਦੀ ਭੰਨਤੋੜ ਕੀਤੀ ਅਤੇ ਮਾਰਕੁਟ ਕਰਕੇ ਫਰਾਰ ਹੋ ਗਏ ਦੂਸਰੇ ਪਾਸੇ ਮਹਿਤਪੁਰ ਵਿੱਚ ਚੋਰਾ ਆਪਣੀ ਦਹਿਸ਼ਤ ਦਿਖਾ ਰਹੇ ਹਨ ਪਿੰਡ ਰਾਮੂਵਾਲ ਵਾਲ ਦੇ ਨੇੜੇ ਚੋਰਾ ਨੂੰ ਸੰਦੀਪ ਕੌਰ ਅਤੇ ਉਸ ਨੇ ਪਤੀ ਨੂੰ ਘੇਰਿਆ ਦਾਤਰ ਦਿਖਾ ਕੇ ਉਸ ਕੋਲੋ ਇੱਕ ਮੋਬਾਇਲ ਅਤੇ ਨਗਦੀ ਖੋਹ ਕੇ ਲੈ ਗਏ । ਪਿੰਡ ਬਾਲੋਕੀ ਦੀ ਇੱਕ ਬੈਕਂ ਵਿੱਚੋ ਪੈਸੇ ਕਢਵਾ ਕੇ ਆਪਣੇ ਘਰ ਬਾਲੋਕੀ ਨੂੰ ਜਾ ਰਹੀ ਸੀ ਤਾ ਚੋਰ ਉਸ ਕੋਲੋ ਨਗਦੀ ਖੋਹ ਕੇ  ਫਰਾਰ ਹੋ ਗਏ । ਪਿੰਡ ਖੁਰਮਪੁਰ ਦੇ ਬਲਦੇਵ ਰਾਜ ਦੇ ਘਰ ਕੰਧ ਟੱਪ ਕੇ ਚੋਰ ਦਿੱਨ ਦਿਹਾੜੇ ਆ ਵੜਿਆ । ਪਿੰਡ ਮਹਿਤਪੁਰ ਦੇ ਬਾਠ ਕਲਾਂ ਰੋਡ ਤੇ ਇੱਕ ਵਿਅਕਤੀ ਨੂੰ ਟਾਵਰ ਨੇ ਨੇੜੇ ਚੋਰਾ ਨੇ ਘੇਰ ਪਿਆ ਉਸ ਕੋਲੋ ਇੱਕ ਮੋਬਾਇਲ ਅਤੇ ਨਗਦੀ ਖੋਹ ਕੇ ਫਰਾਰ ਹੋ ਗਏ । ਮਹਿਤਪੁਰ ਦੇ ਸਮਾਜ ਸੇਵੀ ਲੋਕਾ ਨੇ ਕਿਹਾ ਕਿ ਮਹਿਤਪੁਰ ਚੋਰਾ ਅਤੇ ਬਦਮਾਸ਼ਾ ਦਾ ਗੜ ਬਣ ਗਿਆ ਹੈ ਉਪਰੋਕਤ ਹੋਈਆ ਵਾਰਦਾਤਾ ਨੂੰ ਲੈ ਕੇ ਮਹਿਤਪੁਰ ਵਿੱਚ ਦਹਿਸ਼ਤ ਵਾਲਾ ਮਹੌਲ ਹੈ ਉਨਾਂ ਪੁਲਿਸ ਪ੍ਰਸ਼ਾਸਨ ਪਾਸੋ ਮੰਗ ਕੀਤੀ ਇਹਨਾਂ ਚੋਰਾ ਅਤੇ ਬਦਮਾਸ਼ਾ ਕੋਲੋ ਮਹਿਤਪੁਰ ਦੇ ਵਸਨੀਕਾ ਨੂੰ ਨਿਜਾਇਤ ਦਵਾਈ ਜਾਵੇ ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਬ੍ਰਿਗੇਡੀਅਰ ਰਾਜ ਕੁਮਾਰ ਵੱਲੋਂ ਹਲਕੇ ਵਿੱਚ ਸਰਗਰਮੀਆਂ ਤੇਜ਼; ਵਰਕਰਾਂ ਨੂੰ ਲਾਮਬੰਦ ਕਰਨ ਲਈ ਪਿੰਡ-ਪਿੰਡ ਮੀਟਿੰਗਾਂ ਦਾ ਸਿਲਸਿਲਾ ਜਾਰੀ
Next articleਸਰਕਾਰੀ ਕਾਲਜ ਦੇ ਵਿੱਦਿਅਕ ਸੈਸ਼ਨ 2026-27 ਦਾ ਪ੍ਰੋਸਪੈਕਟਸ ਕੀਤਾ ਗਿਆ ਜਾਰੀ