HOME ਯੂਨਾਈਟਿਡ ਸਿੱਖਸ ਨੇ ਜਸਵੰਤ ਸਿੰਘ ਨੂੰ “ਸੇਵਾ ਰਤਨ ਐਵਾਰਡ” ਨਾਲ ਕੀਤਾ ਸਨਮਾਨਿਤ

ਯੂਨਾਈਟਿਡ ਸਿੱਖਸ ਨੇ ਜਸਵੰਤ ਸਿੰਘ ਨੂੰ “ਸੇਵਾ ਰਤਨ ਐਵਾਰਡ” ਨਾਲ ਕੀਤਾ ਸਨਮਾਨਿਤ

3
ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਯੂਨਾਈਟਿਡ ਸਿੱਖਸ ਇੱਕ ਅਜਿਹੀ ਸੇਵਾ ਸੰਸਥਾ ਹੈ! ਜਿਸ ਨੇ ਪਿਛਲੇ ਲੰਬੇ ਸਮੇਂ ਤੋਂ ਸੰਸਾਰ ਦੇ ਵੱਖ- ਵੱਖ ਮੁਲਕਾਂ ਅੰਦਰ ਆਈਆਂ ਕੁਦਰਤੀ ਆਫਤਾਂ ਦੇ ਸਮੇਂ ਆਪਣੀ ਸਰਗਰਮ ਭੂਮਿਕਾ ਨਿਭਾ ਕੇ ਜਿੱਥੇ ਮਨੁੱਖਤਾ ਦੀ ਸੱਚੀ ਸੇਵਾ ਦੀ ਮਿਸਾਲ ਕਾਇਮ ਕੀਤੀ ਹੈ ਉੱਥੇ ਪਿਛਲੇ ਸਮੇਂ ਦੌਰਾਨ ਪੰਜਾਬ ਦੇ ਅੰਦਰ ਆਏ ਹੜ੍ਹਾਂ ਦੌਰਾਨ ਪਾਣੀ ਦੀ ਮਾਰ ਨਾਲ ਪ੍ਰਭਾਵਿਤ ਰਹੇ ਇਲਾਕਿਆਂ ਅੰਦਰ ਸੰਸਥਾ ਦੇ ਵਲੰਟੀਅਰਾਂ ਵੱਲੋਂ ਪੂਰੀ ਤਨਦੇਹੀ ਨਾਲ ਰਾਹਤ ਕਾਰਜ ਚਲਾ ਕੇ ਸੱਚੇ ਦਿਲੋਂ ਆਪਣੇ ਫ਼ਰਜ਼ਾਂ ਦੀ ਅਦਾਇਗੀ ਵੀ ਕੀਤੀ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਯੂਨਾਈਟਿਡ ਸਿੱਖਸ ਦੇ ਸੈਕਟਰੀ ਸ੍ਰ: ਦਵਿੰਦਰ ਸਿੰਘ ਅਤੇ ਸ੍ਰ: ਅੰਮ੍ਰਿਤਪਾਲ ਸਿੰਘ ਡਾਇਰੈਕਟਰ ਪੰਜਾਬ ਯੂਨਾਈਟਿਡ ਸਿੱਖਸ ਨੇ ਅੱਜ ਸਾਂਝੇ ਰੂਪ ਵਿੱਚ ਯੂਨਾਈਟਿਡ ਸਿੱਖਸ ਦੇ ਪ੍ਰਮੱਖ ਵਲੰਟੀਅਰ ਸ੍ਰ: ਜਸਵੰਤ ਸਿੰਘ ਨੂੰ ਪਿਛਲੇ ਸਾਲ ਆਏ ਹੜ੍ਹਾਂ ਦੌਰਾਨ ਜ਼ਿਲ੍ਹਾ ਫਿਰੋਜ਼ਪੁਰ ਦੇ ਸਰਹੱਦੀ ਪਿੰਡਾਂ ਦੇ ਲੋਕਾਂ ਦੀਆਂ ਕੀਮਤੀ ਮਨੁੱਖੀ ਜਿੰਦਗੀਆਂ ਨੂੰ ਬਚਾਉਣ ਅਤੇ ਸੰਸਥਾ ਵੱਲੋਂ ਆਰੰਭੇ ਗਏ ਰਾਹਤ ਸੇਵਾ ਕਾਰਜਾਂ ਵਿੱਚ ਨਿਸ਼ਕਾਮ ਰੂਪ ਵਿੱਚ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਯੋਗਦਾਨ ਪਾਉਣ ਬਦਲੇ ਉਨ੍ਹਾਂ ਨੂੰ “ਸੇਵਾ ਰਤਨ ਐਵਾਰਡ” ਨਾਲ ਸਨਮਾਨਿਤ ਕਰਨ ਉਪਰੰਤ ਕੀਤਾ । ਸ੍ਰ: ਦਵਿੰਦਰ ਸਿੰਘ  ਨੇ ਕਿਹਾ ਕਿ ਯੂਨਾਈਟਿਡ ਸਿੱਖਸ ਵੱਲੋਂ ਹੜ੍ਹ ਪੀੜਤਾਂ ਦੀ ਮੱਦਦ ਲਈ ਆਰੰਭੀ ਸੇਵਾ ਮੁਹਿੰਮ ਨਿਆਸਰਿਆਂ ਲਈ ਵੱਡਾ ਆਸਰਾ ਬਣ ਚੁੱਕੀ ਹੈ, ਖਾਸ ਕਰਕੇ ਡੀ.ਸੀ. ਫਿਰੋਜ਼ਪੁਰ ਦੇ ਵੱਲੋਂ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਗਿਆਰਾਂ ਪਿੰਡਾਂ ਦੇ ਮੁੜ ਵਸੇਬੇ ਦਾ ਕਾਰਜ ਯੂਨਾਈਟਿਡ ਸਿੱਖਸ ਨੂੰ ਸੌਂਪਣਾ ਆਪਣੇ ਆਪ ਵਿੱਚ ਸ਼ਲਾਘਾਯੋਗ ਤੇ ਵੱਡਾ ਕਾਰਜ ਸੀ। ਜਿਸ ਦੇ ਲਈ ਮੈਂ ਯੂਨਾਈਟਿਡ ਸਿੱਖਸ ਦੀ ਸਮੁੱਚੀ ਟੀਮ ਦੇ ਵਲੰਟੀਅਰਾਂ, ਖਾਸ ਕਰਕੇ ਜ਼ਿਲ੍ਹਾ ਫਿਰੋਜ਼ਪੁਰ ਦੀ ਟੀਮ ਦੇ ਪ੍ਰਮੁੱਖ ਜਗਮੀਤ ਸਿੰਘ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ । ਜਿਨ੍ਹਾਂ ਦੀ ਸੁਹਿਰਦ ਅਗਵਾਈ ਹੇਠ ਅੱਜ ਵੀ ਸੰਸਥਾ ਵੱਲੋਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਲਗਾਤਾਰ ਸੇਵਾ ਕਾਰਜ ਨਿਰੰਤਰ ਚੱਲ ਰਹੇ ਹਨ ਅਤੇ ਨਾਲ ਹੀ ਸਤਲੁਜ ਦਰਿਆ ਦੇ ਕੰਢਿਆਂ ਉੱਪਰ ਜੋ ਨੋਚਾਂ ਲਗਾਉਣ ਦਾ ਕਾਰਜ ਆਰੰਭਿਆ ਗਿਆ ਹੈ, ਉਹ ਆਪਣੇ ਆਪ ਵਿੱਚ ਇੱਕ ਵੱਡਾ ਸੇਵਾ ਕਾਰਜ ਹੈ । ਇਸ ਦੌਰਾਨ ਸ੍ਰ: ਅੰਮ੍ਰਿਤਪਾਲ ਸਿੰਘ ਡਾਇਰੈਕਟਰ ਪੰਜਾਬ ਯੂਨਾਈਟਿਡ ਸਿੱਖਸ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਯੂਨਾਈਟਿਡ ਸਿੱਖਸ ਸੰਸਥਾ ਦਾ ਮੁੱਖ ਉਦੇਸ਼ “ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ “ਦੇ ਸਿਧਾਂਤ ਉੱਪਰ ਪਹਿਰਾ ਦੇ ਕੇ ਮਨੁੱਖਤਾ ਦੀ ਸੇਵਾ ਕਰਨੀ ਅਤੇ ਹਰ ਔਖੇ ਸਮੇਂ ਲੋੜਵੰਦਾਂ ਦੀ ਮੱਦਦ ਕਰਨਾ ਹੈ । ਜਿਸ ਲਈ ਸਾਡੇ ਵਲੰਟੀਅਰ ਹਰ ਵੇਲੇ ਤਿਆਰ-ਬਰ-ਤਿਆਰ ਰਹਿੰਦੇ ਹਨ । ਇਸੇ ਮਿਸ਼ਨ ਦੇ ਅੰਤਰਗਤ ਯੂਨਾਈਟਿਡ ਸਿੱਖਸ ਸ੍ਰ: ਜਸਵੰਤ ਸਿੰਘ ਜੀ ਨੂੰ ਉਨ੍ਹਾਂ ਵੱਲੋਂ ਹੜ੍ਹ ਪੀੜ੍ਹਤਾਂ ਦੀ ਮੱਦਦ ਲਈ ਕੀਤੇ ਗਏ ਨਿਰਸੁਆਰਥ ਕਾਰਜਾਂ ਬਦਲੇ ਸਨਮਾਨਿਤ ਕਰਨ ਵਿੱਚ ਫਖ਼ਰ ਮਹਿਸੂਸ ਕਰਦੀ ਹੈ । ਇਸ ਸਮੇ ਉਨ੍ਹਾਂ ਦੇ ਨਾਲ ਸ੍ਰ: ਸੁਰਿੰਦਰ ਸਿੰਘ ਮੱਕੜ, ਬਲਵਿੰਦਰ ਸਿੰਘ ਢਿੱਲੋਂ, ਕਸ਼ਮੀਰ ਸਿੰਘ ਠੇਕੇਦਾਰ, ਲਖਵੀਰ ਸਿੰਘ ਗਿੱਲ, ਭੁਪਿੰਦਰ ਸਿੰਘ ਮੱਕੜ, ਜਗਮੀਤ ਸਿੰਘ, ਦਾਨ ਸਿੰਘ, ਸੰਤ ਸਿੰਘ ਆਸਟ੍ਰੇਲੀਆ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪੀਰ ਬਾਬਾ ਬੰਦਲੀ ਸ਼ੇਰ ਮਹਾਰਾਜ ਜੀ ਆਸਰੋਂ ਦਾ ਸਲਾਨਾ ਜੋੜ ਮੇਲਾ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ।
Next articleਨਹੀਂ ਰਹੇ ਨਿਸ਼ਕਾਮ ਸਮਾਜ-ਸੇਵੀ ਅਤੇ ਸਿੱਖਿਆ ਸ਼ਾਸਤਰੀ ਚੰਦਰ ਭਨੋਟ