HOME ਗੌਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ਜਲੰਧਰ ਦਾ ਦੇ ਆਗੂਆਂ ਦੀ ਜਿਲ੍ਹਾ ਸਿੱਖਿਆ ਅਫ਼ਸਰ...

ਗੌਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ਜਲੰਧਰ ਦਾ ਦੇ ਆਗੂਆਂ ਦੀ ਜਿਲ੍ਹਾ ਸਿੱਖਿਆ ਅਫ਼ਸਰ ਜਲੰਧਰ ਐਲੀਮੈਂਟਰੀ ਨਾਲ਼ ਮੀਟਿੰਗ, ਅਧਿਆਪਕਾਂ ਦੇ ਬਹੁਤੇ ਮਸਲਿਆਂ ਦਾ ਮੌਕੇ ਤੇ ਨਿਪਟਾਰਾ

2
ਫਿਲੌਰ/ਅੱਪਰਾ   (ਸਮਾਜ ਵੀਕਲੀ)   (ਦੀਪਾ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਜਲੰਧਰ ਦੇ ਆਗੂਆਂ ਦੀ ਮੀਟਿੰਗ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਜਲੰਧਰ ਨਾਲ ਜਿਲ੍ਹਾ ਪ੍ਰਧਾਨ ਕਰਨੈਲ ਫਿਲੌਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਦਿੱਤੇ ਏਜੰਡੇ ਵਿੱਚ ਸ਼ਾਮਿਲ ਬਹੁਤ ਸਾਰੇ ਮਸਲਿਆਂ ਦਾ ਨਿਪਟਾਰਾ ਮੌਕੇ ਤੇ ਕੀਤਾ ਗਿਆ। ਇਸ ਮੌਕੇ ਜਿਲ੍ਹਾ ਸਕੱਤਰ ਸੁਖਵਿੰਦਰ ਸਿੰਘ ਮੱਕੜ ਤੇ ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਕੁਲਾਰ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਜਲੰਧਰ ਵਲੋਂ ਸਹਿਮਤੀ ਦਿੱਤੀ ਕੇ ਆਰਜ਼ੀ ਪ੍ਰਬੰਧ ਤੇ ਗਏ ਬਲਾਕ ਫਿਲੌਰ ਦੇ ਅਧਿਆਪਕਾਂ ਦੀ ਅਪ੍ਰੈਲ ਮਹੀਨੇ ਦੀ ਤਨਖ਼ਾਹ ਅਤੇ ਫ਼ਰਵਰੀ ਮਹੀਨੇ ਦੇ ਬਕਾਏ ਕਢਵਾਉਣ ਲਈ ਬਲਾਕ ਸਿੱਖਿਆ ਅਫ਼ਸਰ ਫਿਲੌਰ ਦੋ ਦਿਨ ਵਿੱਚ ਕਾਰਵਾਈ ਕਰਨਗੇ।  ਨਵ ਨਿਯੁਕਤ ਈ ਟੀ ਟੀ ਅਧਿਆਪਕ ਮੁਨੀਸ਼ ਗੋਇਲ (01/4/2025) ਸਰਕਾਰੀ ਪ੍ਰਾਇਮਰੀ ਸਕੂਲ ਲੜੋਆ ਬਲਾਕ ਭੋਗਪੁਰ ਦੇ ਪੇ- ਪ੍ਰੋਟੈਕਟ ਸੰਬੰਧੀ ਓਹਨਾਂ ਸੰਬੰਧਤ ਡੀ ਡੀ ਓ ਨੂੰ ਜਲਦ ਕਾਰਵਾਈ ਕਰਨ ਲਈ ਪਾਬੰਦ ਕੀਤਾ,ਕੋਰਟ ਕੇਸ ਦੇ ਪਟੀਸ਼ਨਰ 6635 ਕੇਡਰ ਦੇ ਅਧਿਆਪਕਾਂ ਦੀਆਂ ਤਨਖਾਹਾਂ ਫ਼ਿਕਸ ਕਰਨ ਤੇ ਬਕਾਏ ਕਢਵਾਉਣ ਲਈ ਵਿਭਗ ਵਲੋਂ ਜਾਰੀ ਪੱਤਰ ਇਨਡੋਸ ਕਰਕੇ ਬਲਾਕਾਂ ਨੂੰ ਤਰੁੰਤ ਕਾਰਵਾਈ ਕਰਨ ਲਈ ਕਿਹਾ, ਸੰਨ 2016 ਤੋਂ 2021 ਤੱਕ ਦੇ ਬਕਾਏ ਤਰੁੰਤ ਕਢਵਾਏ ਜਾਣ ਅਤੇ 01/01/2016 ਤੋਂ ਬਾਅਦ ਸੇਵਾ ਮੁਕਤ ਹੋਏ ਅਧਿਆਪਕਾਂ ਦੀ ਕਮਾਈ ਛੁੱਟੀ/ ਪੇ ਫਿਕਸੇਸ਼ਨ ਬਕਾਇਆਂ ਸਬੰਧੀ ਬਲਾਕ ਪ੍ਰਾਇਮਰੀ ਅਫ਼ਸਰਾਂ ਨੂੰ ਪਾਬੰਦ ਕੀਤਾ ਅਤੇ ਬਜ਼ਟ ਜਲਦ ਭੇਜਿਆ ਜਾਵੇਗਾ। ਵਿਦੇਸ਼ ਛੁੱਟੀ ਲਈ ਜਲੰਧਰ ਦਫ਼ਤਰ ਵਲੋਂ ਸਾਰੇ ਕੇਸ ਮੋਹਾਲੀ ਭੇਜਣ ਤੇ ਸਹਿਮਤੀ ਬਣੀ।ਮੈਡੀਕਲ ਬਿੱਲਾਂ ਬਾਰੇ ਸਾਰੇ ਬਲਾਕ ਪ੍ਰਾਇਮਰੀ ਅਫ਼ਸਰਾਂ ਤੋਂ ਰਿਪੋਰਟ ਮੰਗੀ ਮੰਗੀ ਗਈ ਤੇ ਖ਼ਾਸ ਤੌਰ ਤੇ ਮਰਹੂਮ ਈ ਟੀ ਟੀ ਟੀਚਰ ਨਵਾਂ ਪਿੰਡ ਅਰਾਈਆਂ ਨਕੋਦਰ ਬਲਾਕ ਦੋ ਸ੍ਰੀ ਹਰਮੇਸ਼ ਕੁਮਾਰ* ਜਿਹੜਾ ਕੈਂਸਰ ਤੋਂ ਪੀੜਤ ਸੀ ਜਿਸ ਦੀ ਪਤਨੀ ਵੀ ਸਿੱਖਿਆ ਪ੍ਰੋਵਾਇਡਰ ਹੈ ਦੇ ਮੈਡੀਕਲ ਬਕਾਏ ਕਢਵਾਉਣ ਸੰਬੰਧੀ ਅਤੇ ਈ ਟੀ ਟੀ ਟੀਚਰ ਰੇਨੂੰ ਬਾਲਾ ਪ੍ਰਾਇਮਰੀ ਸਕੂਲ ਸ਼ੰਕਰ ਬਲਾਕ ਨਕੋਦਰ ਦੋ ਪੇ ਫਿਕਸੇਸ਼ਨ ਦੇ ਬਕਾਏ ਦੇ ਟਾਇਮ ਬਾਰਡ ਬਿੱਲ ਸੰਬੰਧੀ ਬਲਾਕ ਨਕੋਦਰ ਦੋ ਨੂੰ ਵੀਰਵਾਰ ਅਮਲੇ ਸਮੇਤ ਦਫ਼ਤਰ ਪੁੱਜ ਕੇ ਕਾਰਵਾਈ ਕਰਨ ਲਈ ਮੌਕੇ ਤੇ ਆਦੇਸ਼ ਜਾਰੀ ਕੀਤੇ ਗਏ। ਕਈ ਬਲਾਕਾਂ ਦੇ ਕੁੱਝ ਅਧਿਆਪਕਾਂ ਦੀਆਂ 2023-24 ਸੈਸ਼ਨ ਦੀਆਂ  ACR IHRMS ਤੇ ਜਿਹੜਾ ਸ਼ੋ ਨਹੀਂ ਹੋ ਰਹੀਆਂ ਬਾਰੇ ਕਾਰਵਾਈ ਦਾ ਭਰੋਸਾ ਦਿੱਤਾ। ਸਾਰੇ ਬਲਾਕਾਂ ਦੀਆਂ GPF ਨੂੰ ਆਨਲਾਈਨ ਅੱਪਡੇਟ ਕਰਨ ਬਾਰੇ ਸਹਿਮਤੀ ਬਣੀ। ਪ੍ਰਾਇਮਰੀ ਸਕੂਲਾਂ ਦੇ ਬਿਜਲੀ ਦੇ ਬਿੱਲ ਤਾਰਨ ਲਈ ਹੋਰ ਰਕਮ ਬਲਾਕਾਂ ਨੂੰ ਭੇਜ ਦਿੱਤੀ ਗਈ ਹੈ।ਗੁਰਿੰਦਰ ਸਿੰਘ ਈ ਟੀ ਟੀ ਪਰਾਗਪੁਰ ਪੂਰਬੀ ਇੱਕ ਦੀਆਂ ਪੈੱਨਡਿੰਗ ਮੈਡੀਕਲ ਛੁੱਟੀਆਂ ਮਿਤੀ (25/4/2024 ਤੋਂ 15/04/2024 ਕੁੱਲ 42ਦਿਨ) 16/04/2024 ਤੋਂ 30/5/2024 ਤੱਕ ਕੁੱਲ 30 ਦਿਨ ਮਨਜੂਰ ਕਰਨ ਸਬੰਧੀ ਉੱਪ ਜਿਲ੍ਹਾ ਸਿੱਖਿਆ ਅਫ਼ਸਰ ਨੂੰ ਕਾਰਵਾਈ ਲਈ ਕਿਹਾ ਗਿਆ। ਇਸ ਮੌਕੇ ਹੋਰ ਦਿੱਤੇ ਏਜੰਡਿਆਂ ਤੇ ਮਸਲੇ ਹੱਲ ਕਰਨ ਦੀ ਸਹਿਮਤੀ ਬਣੀ। ਇਸ ਮੌਕੇ ਗੌਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਆਗੂ ਗੁਰਿੰਦਰ ਸਿੰਘ, ਰਾਜਿੰਦਰ ਸਿੰਘ ਭੋਗਪੁਰ, ਜਸਵੀਰ ਫਿਲੌਰ, ਲਖਵਿੰਦਰ ਸਿੰਘ ਸਮਰਾ, ਮੁਨੀਸ਼ ਕੁਮਾਰ, ਮਨਜੀਤ ਸਿੰਘ,  ਜਗਸੀਰ ਫ਼ਿਲੌਰ, ਰਣਜੀਤ ਸਿੰਘ ਫਿਲੌਰ, ਸੁਸ਼ੀਲ ਫਿਲੌਰ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਗੌਤਮ ਮਰਵਾਹਾ ਤੇ ਮਰਵਾਹਾ ਪਰਿਵਾਰ ਨੂੰ ਸਦਮਾ, ਮਾਤਾ ਦਾ ਦੇਹਾਂਤ
Next articleਕ੍ਰਿਟਿਕਲ ਕੇਅਰ ਬਲਾਕ ਪੂਰੇ ਜ਼ਿਲ੍ਹੇ ਲਈ ਵਰਦਾਨ ਸਾਬਿਤ ਹੋਵੇਗਾ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ