HOME ਮੀਰੀ-ਪੀਰੀ ਕਾਲਜ ਦਾ ਕੇਸ ਹਾਈਕੋਰਟ ਵਿੱਚੋਂ ਜਿੱਤਣ ਲਈ ਜਥੇਦਾਰ ਦਾਦੂਵਾਲ ਨੇ ਇੱਕ...

ਮੀਰੀ-ਪੀਰੀ ਕਾਲਜ ਦਾ ਕੇਸ ਹਾਈਕੋਰਟ ਵਿੱਚੋਂ ਜਿੱਤਣ ਲਈ ਜਥੇਦਾਰ ਦਾਦੂਵਾਲ ਨੇ ਇੱਕ ਜਰਨੈਲ ਦੀ ਭੂਮਿਕਾ ਨਿਭਾਈ : ਚੇਅਰਮੈਨ ਭੋਮਾ

4
ਜਥੇਦਾਰ ਬਲਜੀਤ ਸਿੰਘ ਦਾਦੂਵਾਲ

ਲੁਧਿਆਣਾ    (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਮੀਰੀ-ਪੀਰੀ ਕਾਲਜ ਅਤੇ ਹਸਪਤਾਲ ਦਾ ਕੇਸ ਜਿੱਤਣ ਤੇ ਹਰਿਆਣਾ ਦੀਆਂ ਸਿੱਖ ਸੰਗਤਾਂ ਅਤੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਵਧਾਈਆਂ ਦਿੱਤੀਆਂ । ਉਨਾਂ ਕਿਹਾ ਕਿ ਮਾਣਯੋਗ ਹਾਈਕੋਰਟ ਦੇ ਇਸ ਫੈਸਲੇ ਨਾਲ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੀ ਬਹੁਤ ਵੱਡੀ ਜਿੱਤ ਅਤੇ ਬਾਦਲਾਂ ਦੀ ਲੱਕ ਤੋੜਵੀਂ ਵੱਡੀ ਹਾਰ ਹੋਈ ਹੈ। ਜਥੇਦਾਰ ਦਾਦੂਵਾਲ  ਵੱਲੋਂ ਇਸ ਮੁੱਦੇ ਨੂੰ ਲੋਕਾਂ ਵਿੱਚ ਲਿਜਾਣਾ ਤੇ ਵੱਡੇ ਵਕੀਲਾਂ ਦੀ ਅਣਥੱਕ ਮਿਹਨਤ ਅਤੇ ਯਤਨਾਂ ਸਦਕਾ ਅੱਜ ਮੀਰੀ-ਪੀਰੀ ਹਸਪਤਾਲ ਤੇ ਪੂਰਨ ਤੌਰ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਧਿਕਾਰ ਹੋ ਗਿਆ ਹੈ । ਪਹਿਲਾਂ ਵੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦਾ ਕੇਸ ਮਾਣਯੋਗ ਸੁਪਰੀਮ ਕੋਰਟ ਵਿੱਚੋਂ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਆਪਣੇ ਵੱਡੇ ਵਕੀਲਾਂ ਰਾਹੀਂ ਤੇ ਸਰਕਾਰਾਂ ਤੇ ਆਪਣਾ ਅਸਰ ਰਸੂਖ ਵਰਤ ਕੇ ਜਿੱਤਿਆ ਤੇ ਹਰਿਆਣਾ ਦੇ ਸਿੱਖਾਂ ਨੂੰ ਉਹਨਾਂ ਦਾ ਬਣਦਾ ਹੱਕ ਦਿਵਾਇਆ ਸੀ ਅਤੇ ਬਾਦਲਾਂ ਦਾ ਹਰਿਆਣੇ ਵਿੱਚੋਂ ਬੋਰੀ ਬਿਸਤਰਾ ਗੋਲ ਕਰਵਾਇਆ ਸੀ ।  ਜਥੇਦਾਰ ਦਾਦੂਵਾਲ ਨੇ ਮੀਰੀ-ਪੀਰੀ ਹਸਪਤਾਲ ਤੇ ਬਾਦਲਾਂ ਦੇ ਨਿੱਜੀ ਟ੍ਰਸਟ ਦਾ ਅਧਿਕਾਰ ਖੋਹ ਕੇ ਹਰਿਆਣੇ ਦੇ ਸਿੱਖਾਂ ਦੀ ਝੋਲੀ ਪਾ ਦਿੱਤਾ ਹੈ । ਜਿਸ ਨਾਲ਼ ਹਰਿਆਣੇ ਦੇ ਸਿੱਖਾਂ ਵਿੱਚ ਥਾਂ-ਥਾਂ ਖੁਸ਼ੀ ਪਾਈ ਜਾ ਰਹੀ ਹੈ ਤੇ ਲੱਡੂ ਵੰਡੇ ਜਾ ਰਹੇ ਹਨ ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਬਾਰ੍ਹਵੀਂ ਜਮਾਤ ਦੇ ਨਤੀਜੇ ਵਿੱਚ ਬੀ.ਸੀ.ਐਮ. ਸਕੂਲ ਦੇ ਵਿਦਿਆਰਥੀਆਂ ਨੇ ਸਕੂਲ ਦਾ ਨਾਮ ਰੋਸ਼ਨ ਕੀਤਾ
Next articleਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਦੇ ਪ੍ਰਬੰਧਕਾਂ ਵਲੋਂ ਨੋਜਵਾਨਾਂ ਨੂੰ ਨਸ਼ਿਆਂ ਦੇ ਵੱਧ ਰਹੇ ਰੁਝਾਨ ਸਬੰਧੀ ਉੱਚ ਪੱਧਰੀ ਸੈਮੀਨਾਰ ਕਰਵਾਇਆ ਗਿਆ