HOME ਚੌਥੀ ਸਬ ਜੂਨੀਅਰ ਸਸਟੌਬਾਲ ਚੈਪੀਅਨਸ਼ਿਪ ਵਿੱਚ ਪਹਿਲੇ ਮੈਚ ਦੌਰਾਨ ਪੰਜਾਬ ਨੇ ਹਰਿਆਣਾ...

ਚੌਥੀ ਸਬ ਜੂਨੀਅਰ ਸਸਟੌਬਾਲ ਚੈਪੀਅਨਸ਼ਿਪ ਵਿੱਚ ਪਹਿਲੇ ਮੈਚ ਦੌਰਾਨ ਪੰਜਾਬ ਨੇ ਹਰਿਆਣਾ ਨੂੰ ਹਰਾਇਆ

5

ਦਿੜ੍ਹਬਾ ਮੰਡੀ,  (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਸਬ ਜੂਨੀਅਰ ਸਸਟੋਬਾਲ ਚੈਪੀਅਨਸ਼ਿਪ ਦੇ ਪਹਿਲੇ ਮੈਚ ਵਿੱਚ ਪੰਜਾਬ ਦੇ ਮੁੰਡਿਆ ਨੇ ਹਰਿਆਣਾ ਨੂੰ ਵੱਡੇ ਫਰਕ ਨਾਲ ਹਰਾਇਆ ਹੈ । ਇਸ ਮੌਕੇ ਜਾਣਕਾਰੀ ਦਿੰਦਿਆ ਆਲ ਇੰਡੀਆ ਸਸਟੋਬਾਲ ਫੈਡਰੇਸ਼ਨ ਦੇ ਪ੍ਰਧਾਨ ਬਲਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਹੈਦਰਾਬਾਦ ਵਿਖੇ 5 ਤੋਂ 7 ਮਈ ਤੱਕ ਹੋਣ ਵਾਲੇ ਸਬ ਜੂਨੀਅਰ ਮੁਕਾਬਲਿਆਂ ਵਿੱਚ ਅੱਜ ਪੰਜਾਬ ਟੀਮ ਨੇ ਮਰਦਾਂ ਦੇ ਮੁਕਾਬਲੇ ਵਿੱਚ ਗੁਆਂਢੀ ਸੂਬੇ ਹਰਿਆਣਾ ਨੂੰ ਸ਼ੁਰੂਆਤੀ ਮੁਕਾਬਲੇ ਵਿੱਚ ਵੱਡੇ ਫਰਕ ਨਾਲ਼ ਹਰਾਇਆ ਹੈ । ਜਿਸ ਨਾਲ ਸਾਡੀ ਟੀਮ ਦੀ ਅਗਲੇ ਦਿਨਾਂ ਵਿੱਚ ਚੰਗੀ ਕਾਰਗੁਜ਼ਾਰੀ ਦੀ ਉਮੀਦ ਕੀਤੀ ਜਾ ਸਕਦੀ ਹੈ । ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਖਿਡਾਰੀਆਂ ਨੇ ਮਰਦਾਂ ਅਤੇ ਔਰਤਾਂ ਦੇ ਵਰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ । ਸਾਨੂ ਪੂਰਨ ਆਸ ਹੈ ਕਿ ਅਸੀਂ ਇਸ ਵਾਰੀ ਵੀ ਗੋਲਡ ਮੈਡਲ ਜਿੱਤਾਂਗੇ । ਇਸ ਮੌਕੇ ਪੰਜਾਬ ਟੀਮ ਦੀ ਕਾਰਗੁਜਾਰੀ ਉੱਤੇ ਪੰਜਾਬ ਸਸਟੋਬਾਲ ਐਸੋਸੀਏਸ਼ਨ ਦੇ ਪ੍ਰਧਾਨ ਬਲਵਿੰਦਰ ਸਿੰਘ ਧਾਲੀਵਾਲ, ਵਾਈਸ ਪ੍ਰਧਾਨ ਡਾ ਮੱਘਰ ਸਿੰਘ ਸਿਹਾਲ, ਹਰਪਾਲ ਸਿੰਘ ਖਡਿਆਲ, ਹਰਵਿੰਦਰ ਸਿੰਘ ਕਾਲਾ, ਰਿਸ਼ੀ ਪਾਲ ਖੇਰਾ, ਬਲਜੀਤ ਸਿੰਘ ਮਾਨ, ਬਲਜੀਤ ਸਿੰਘ ਢੀਂਡਸਾ, ਦਵਿੰਦਰ ਸਿੰਘ ਭਾਈ ਕੀ ਪਸ਼ੌਰ, ਸੁਖਰਾਜ ਸਿੰਘ ਮਾਨ, ਨਰਿੰਦਰ ਸ਼ਰਮਾ, ਜਸਵਿੰਦਰ ਸਿੰਘ ਜੱਸਾ,ਭੁਪਿੰਦਰ ਸਿੰਘ ਪਟਵਾਰੀ, ਹੀਰਾ ਸਿੰਘ ਸਤੌਜ, ਸਤਪਾਲ ਸਿੰਘ ਖਡਿਆਲ ਆਦਿ ਨੇ ਪੰਜਾਬ ਟੀਮ ਨੂੰ ਵਧਾਈ ਦਿੱਤੀ ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਪੰਜਾਬੀ ਭਾਸ਼ਾ ਪਸਾਰ ਭਾਈਚਾਰਾ
Next articleਬੀ.ਸੀ. ਵਿੱਚ ‘ਰੈੱਡ ਡ੍ਰੈੱਸ ਡੇ’ ਮੌਕੇ ਸਮਾਗਮ ਦੌਰਾਨ ਲਾਪਤਾ ਅਤੇ ਕਤਲ ਕੀਤੀਆਂ ਮੂਲ ਨਿਵਾਸੀ ਮਹਿਲਾਵਾਂ ਦਾ ਮੁੱਦਾ ਉਭਾਰਿਆ