
ਜੈਜ਼ੀ ਚੌਧਰੀ ਹਲਕਾ ਬਲਾਚੌਰ ਦੇ ਪਿੰਡ ਚੂਹੜ੍ਹਪੁਰ( ਬ੍ਰਹਮਪੁਰੀ) ਦੇ ਜੰਮਪਲ ਹਨ
ਨਵਾਂਸ਼ਹਿਰ (ਸਮਾਜ ਵੀਕਲੀ) ( ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਸੂਬੇ ਦੇ ਅੰਦਰ ਰਾਜ ਕਰ ਰਹੀ ਪੰਜਾਬ ਦੀ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੇ ਵਲੋਂ ਵੱਖ ਵੱਖ ਹਲਕਿਆਂ ਦੇ ਅੰਦਰ ਨੋਜਵਾਨਾਂ ਨੂੰ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਤੇ ਮਨੀਸ਼ ਸਿਸੋਦੀਆ ਦੀ ਅਗਵਾਈ ਦੇ ਵਿੱਚ ਵੱਖ ਵੱਖ ਜ਼ਿਲ੍ਹਿਆਂ ਤੋਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਜਿਸ ਦੇ ਵਿੱਚ ਨੋਜਵਾਨ ਆਗੂ ਜਸਕਰਨ ਜੈਜ਼ੀ ਚੌਧਰੀ ਜੋ ਕਿ ਵਿਧਾਨ ਸਭਾ ਹਲਕਾ ਬਲਾਚੌਰ ਦੇ ਪਿੰਡ ਚੂਹੜ੍ਹਪੁਰ( ਬ੍ਰਹਮਪੁਰੀ) ਦੇ ਜੰਮਪਲ ਹਨ ਜੋ ਕਿ ਹੁਣ ਪਿਛਲੇ ਲੰਬੇ ਸਮੇਂ ਤੋਂ ਨਵਾਂਸ਼ਹਿਰ ਨਜਦੀਕ ਟਾਹਲੀ ਸਾਹਿਬ ਗੁਰਦੁਆਰਾ ਸਾਹਿਬ ਦੇ ਕੋਲ ਰਹਿ ਰਹੇ ਪਾਰਟੀ ਦੇ ਵਲੋਂ ਉਨ੍ਹਾਂ ਦੀ ਮਿਹਨਤ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਵਲੋਂ ਨਵਾਂਸ਼ਹਿਰ ਯੂਥ ਦਾ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵ ਨਿਯੁਕਤ ਯੂਥ ਹਲਕਾ ਪ੍ਰਧਾਨ ਜਸਕਰਨ ਜੈਜ਼ੀ ਚੋਧਰੀ ਨੇ ਕਿਹਾ ਕਿ ਪਾਰਟੀ ਦੇ ਵਲੋਂ ਮੇਰੇ ਤੇ ਵਿਸ਼ਵਾਸ ਭਰੋਸਾ ਕਰਕੇ ਸੌਂਪੀ ਮੈਨੂੰ ਇਹ ਜਿੰਮੇਵਾਰੀ ਮੈਂ ਤਨਦੇਹੀ ਨਾਲ ਨਿਭਾਊਗਾਂ ਜੈਜ਼ੀ ਨੇ ਕਿਹਾ ਕਿ ਮੈਂ ਹਲਕਾ ਨਵਾਂਸ਼ਹਿਰ ਦੇ ਸਮੂਹ ਨੋਜਵਾਨ ਯੂਥ ਨੂੰ ਵੱਧ ਤੋਂ ਵੱਧ ਪਾਰਟੀ ਦੇ ਨਾਲ ਜੋੜ ਕਿ ਹਲਕਾ ਨਵਾਂਸ਼ਹਿਰ ਦੇ ਅੰਦਰ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇਗਾ ਇਸ ਮੌਕੇ ਜੈਜ਼ੀ ਚੌਧਰੀ ਵਲੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ,ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ,ਹਲਕਾ ਨਵਾਂਸ਼ਹਿਰ ਦੇ ਇੰਚਾਰਜ ਲਲਿਤ ਮੋਹਨ ਬੱਲੂ ਪ੍ਰਧਾਨ,ਹਲਕਾ ਬੰਗਾ ਵਿਧਾਇਕ ਡਾਕਟਰ ਸੁਖਵਿੰਦਰ ਸੁੱਖੀ,ਹਲਕਾ ਬੰਗਾ ਇੰਚਾਰਜ ਕੁਲਜੀਤ ਸਿੰਘ ਸਰਹਾਲ,ਡਿਪਟੀ ਸਪੀਕਰ ਪੰਜਾਬ ਜੈ ਕ੍ਰਿਸ਼ਨ ਸਿੰਘ ਰੋੜੀ,ਹਲਕਾ ਵਿਧਾਇਕ ਬਲਾਚੌਰ ਬੀਬੀ ਕਟਾਰੀਆ,ਯੂਥ ਹਲਕਾ ਪ੍ਰਧਾਨ ਕਰਨਵੀਰ ਕਟਾਰੀਆ ਤੇ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਕੋਸ਼ਿਸ਼ਾਂ ਸਦਕਾ ਮੈਨੂੰ ਇਹ ਹਲਕੇ ਦਾ ਵਿੱਚ ਪਾਰਟੀ ਦੇ ਵੱਲੋਂ ਵੱਡਾ ਮਾਣ ਸਨਮਾਨ ਬਖਸ਼ਿਆ ਗਿਆ ਅਤੇ ਪਾਰਟੀ ਨੂੰ ਬੁਲੰਦੀਆਂ ਤੇ ਪਹੁੰਚਾਣ ਲਈ ਦਿਨ-ਰਾਤ ਮਿਹਨਤ ਕਰਾਂਗਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


