HOME ਸਾਲ ਮਗਰੋਂ ਵੀ ਗੁੰਮਸ਼ੁਦਾ ਹੋਏ ਬੱਚਿਆਂ ਦਾ ਸੁਰਾਗ ਨਾ ਮਿਲਣ ਕਾਰਨ ਮਾਮਲਾ...

ਸਾਲ ਮਗਰੋਂ ਵੀ ਗੁੰਮਸ਼ੁਦਾ ਹੋਏ ਬੱਚਿਆਂ ਦਾ ਸੁਰਾਗ ਨਾ ਮਿਲਣ ਕਾਰਨ ਮਾਮਲਾ ਗੁੰਝਲਦਾਰ ਬਣਿਆ

2
ਫੋਟੋ ਕੈਪਸ਼ਨ: ਨੋਵਾ ਸਕੋਸ਼ੀਆ ਤੋਂ ਲਾਪਤਾ ਹੋਏ ਭੈਣ-ਭਰਾ ਲਿੱਲੀ ਅਤੇ ਜੈਕ ਸੁਲਿਵਨ ਦੀ ਫਾਇਲ ਫੋਟੋ।

ਵੈਨਕੂਵਰ   (ਸਮਾਜ ਵੀਕਲੀ)   (ਮਲਕੀਤ ਸਿੰਘ) – ਕੈਨੇਡਾ ਦੇ ਨੋਵਾ ਸਕੋਸ਼ੀਆ ਸੂਬੇ ਦੇ ਲੈਂਜ਼ਡਾਊਨ ਜੰਗਲੀ ਇਲਾਕੇ ਚੋ ਲਗਭਗ ਇੱਕ ਸਾਲ ਪਹਿਲਾਂ ਗੁੰਮ ਹੋਏ ਛੋਟੀ ਉਮਰ ਦੇ ਭੈਣ-ਭਰਾ ਲਿੱਲੀ ਅਤੇ ਜੈਕ ਸੁਲਿਵਨ ਦੇ ਮਾਮਲੇ ਵਿੱਚ ਅਜੇ ਤੱਕ ਵੀ ਕੋਈ ਪੱਕਾ ਸੁਰਾਗ ਨਹੀਂ ਮਿਲ ਸਕਿਆ। ਪਿਛਲੇ ਸਾਲ 2 ਮਈ ਨੂੰ ਵਾਪਰੀ ਇਸ ਘਟਨਾ ਨੇ ਪੂਰੇ ਦੇਸ਼ ਵਿੱਚ ਚਿੰਤਾ ਅਤੇ ਹੈਰਾਨੀ ਦਾ ਮਾਹੌਲ ਪੈਦਾ ਕਰ ਦਿੱਤਾ ਸੀ, ਪਰ ਇੱਕ ਸਾਲ ਬੀਤ ਜਾਣ ਦੇ ਬਾਵਜੂਦ ਇਹ ਮਾਮਲਾ ਅਜੇ ਵੀ ਚਿੰਤਾਜਨਕ ਅਤੇ ਰਹੱਸਮਈ ਬਣਿਆ ਹੋਇਆ ਹੈ। ਜਾਣਕਾਰੀ ਅਨੁਸਾਰ ਦੋਵੇਂ ਛੋਟੇ ਬੱਚੇ ਅਚਾਨਕ ਲਾਪਤਾ ਹੋ ਗਏ ਸਨ, ਜਿਨ੍ਹਾਂ ਦੀ ਭਾਲ ਲਈ ਪੁਲਿਸ, ਰੈਸਕਿਊ ਟੀਮਾਂ ਅਤੇ ਸੈਂਕੜਿਆਂ ਸੇਵਾਦਾਰਾਂ ਵੱਲੋਂ ਵੱਡੇ ਪੱਧਰ ‘ਤੇ ਖੋਜ ਮੁਹਿੰਮ ਚਲਾਈ ਗਈ ਸੀ। ਖੋਜ ਦੌਰਾਨ ਇੱਕ ਚਿੰਤਾਜਨਕ ਸੁਰਾਗ ਵਜੋਂ ਇਕ ਛੋਟੇ ਬੱਚੇ ਦੇ ਜੁੱਤੇ ਦਾ ਨਿਸ਼ਾਨ ਚਿੱਕੜ ਵਿੱਚੋਂ ਮਿਲਿਆ ਸੀ ਤਫ਼ਤੀਸ਼ੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਤੱਕ ਕੋਈ ਢੁਕਵਾਂ ਨਤੀਜਾ ਸਾਹਮਣੇ ਨਹੀਂ ਆ ਸਕਿਆ। ਇਹ ਮਾਮਲਾ ਕੈਨੇਡਾ ਵਿੱਚ ਬੱਚਿਆਂ ਦੇ ਗੁੰਮ ਹੋਣ ਵਾਲਿਆਂ ਵਿੱਚੋਂ ਸਭ ਤੋਂ ਅਜੀਬ ਮਾਮਲਿਆਂ ਵਿੱਚ ਗਿਣਿਆ ਜਾ ਰਿਹਾ ਹੈ। ਇਸ ਮਾਮਲੇ ਨੇ ਨਾ ਸਿਰਫ਼ ਪਰਿਵਾਰ ਨੂੰ ਗਹਿਰੇ ਦੁੱਖ ਵਿੱਚ ਡੁੱਬਾਇਆ ਹੈ, ਸਗੋਂ ਪੂਰੇ ਸਮਾਜ ਨੂੰ ਇਹ ਸੋਚਣ ‘ਤੇ ਮਜਬੂਰ ਕਰ ਦਿੱਤਾ ਹੈ ਕਿ ਆਖ਼ਿਰ ਇਹ ਬੱਚੇ ਕਿੱਥੇ ਅਤੇ ਕਿਵੇਂ ਗਾਇਬ ਹੋ ਗਏ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleA Community’s Fury: Keir Starmer in Golders Green
Next articleਮਜਦੂਰ ਦਿਹਾੜੇ ‘ਤੇ ਕਾਨਫਰੰਸ ਅਤੇ ਮੁਜ਼ਾਹਰਾ