HOME ਪੀ.ਏ.ਯੂ.-ਖੇਤੀਬਾੜੀ ਕਾਲਜ, ਬੱਲੋਂਵਾਲ ਸੌਂਖੜੀ ਵਿਖੇ ਕੁਦਰਤ ਦੀ ਅਨੰਦ ਸੈਰ ਦਾ ਆਯੋਜਨ ਕੀਤਾ...

ਪੀ.ਏ.ਯੂ.-ਖੇਤੀਬਾੜੀ ਕਾਲਜ, ਬੱਲੋਂਵਾਲ ਸੌਂਖੜੀ ਵਿਖੇ ਕੁਦਰਤ ਦੀ ਅਨੰਦ ਸੈਰ ਦਾ ਆਯੋਜਨ ਕੀਤਾ ਗਿਆ

2
ਬਲਾਚੌਰ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਪੀ.ਏ.ਯੂ.-ਖੇਤੀਬਾੜੀ ਕਾਲਜ, ਬੱਲੋਵਾਲ ਸੌਂਖੜੀ ਵੱਲੋਂ ਵਿਦਿਆਰਥੀਆਂ ਵਿੱਚ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਅਤੇ ਵਾਤਾਵਰਣ ਪ੍ਰਤੀ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ਸਥਾਨਕ ਪਹਾੜੀਆਂ ਵੱਲ ਕੁਦਰਤ ਦੀ ਅਨੰਦ ਸੈਰ ਦਾ ਆਯੋਜਨ ਕੀਤਾ ਗਿਆ।ਇਸ ਗਤੀਵਿਧੀ ਵਿੱਚ ਕਾਲਜ ਦੇ 54 ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ। ਸਵੇਰੇ 5.30 ਤੋਂ 7.30 ਤੱਕ ਚੱਲੀ। ਇਸ ਸੈਰ ਵਿੱਚ ਵਿਦਿਆਰਥੀਆਂ ਨੇ ਸਥਾਨਕ ਪਹਾੜੀ ਦੇ ਟਾਵਰ ਤੱਕ ਟ੍ਰੈਕਿੰਗ ਕੀਤੀ, ਜਿੱਥੇ ਉਨ੍ਹਾਂ ਨੇ ਸੁੰਦਰ ਦ੍ਰਿਸ਼ ਦਾ ਆਨੰਦ ਮਾਣਿਆ ਅਤੇ ਕੰਢੀ ਖੇਤਰ ਦੀ ਕੁਦਰਤੀ ਸੁੰਦਰਤਾ ਦਾ ਅਨੁਭਵ ਕੀਤਾ। ਸੈਰ ਦੌਰਾਨ ਵਿਦਿਆਰਥੀਆਂ ਨੇ ਸਥਾਨਕ ਵਨਸਪਤੀ, ਅਤੇ ਜੈਵਿਕ ਵਿਵਿਧਤਾ ਦਾ ਅਧਿਐਨ ਕੀਤਾ, ਜਿਸ ਨਾਲ ਉਨ੍ਹਾਂ ਨੂੰ ਖੇਤਰ ਦੇ ਕੁਦਰਤੀ ਸਰੋਤਾਂ ਬਾਰੇ ਵਧੀਆ ਜਾਣਕਾਰੀ ਪ੍ਰਾਪਤ ਹੋਈ।ਇਸ ਸੈਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਨਿਯਮਿਤ ਸਰੀਰਿਕ ਕਿਰਿਆਵਾਂ ਰਾਹੀਂ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨਾ ਅਤੇ ਕੁਦਰਤ ਨਾਲ ਉਨ੍ਹਾਂ ਦੀ ਨਜ਼ਦੀਕੀ ਵਧਾਉਣਾ ਸੀ। ਵਿਦਿਆਰਥੀਆਂ ਨੇ ਖੇਤੀਬਾੜੀ ਕਾਲਜ ਦੇ ਫਾਰਮ ਖੇਤਰ ਦਾ ਵੀ ਦੌਰਾ ਕੀਤਾ ਕਾਲਜ ਦੇ ਡੀਨ ਸਮੇਤ ਅਧਿਆਪਕਾਂ ਨੇ ਵੀ ਇਸ ਸੈਰ ਵਿੱਚ ਸਰਗਰਮ ਭਾਗ ਲਿਆ ਅਤੇ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ। ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਇਸ ਸੈਰ ਦਾ ਆਨੰਦ ਮਾਣਿਆ, ਜਿਸ ਨਾਲ ਇਹ ਪ੍ਰੋਗਰਾਮ ਸਭ ਲਈ ਤਾਜ਼ਗੀ ਭਰਿਆ ਅਤੇ ਸਿੱਖਣ ਵਾਲਾ ਅਨੁਭਵ ਬਣਿਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਮੋਰਿੰਡਾ ਟ੍ਰੈਫਿਕ ਪੁਲਿਸ ਦੀ ਸਖ਼ਤ ਕਾਰਵਾਈ- 60 ਈ-ਚਲਾਣ ਕੱਟੇ
Next articleThe Police Raid on the Ahmadi Religion of Peace and Light Background