HOME ਅਮਰੀਕਨ ਸਾਮਰਾਜ ਵਲੋਂ ਈਰਾਨ ਤੇ ਕੀਤੇ ਜੰਗੀ ਹਮਲੇ ਕਾਰਨ ਪੂਰੀ ਦੁਨੀਆ ਵਿੱਚ...

ਅਮਰੀਕਨ ਸਾਮਰਾਜ ਵਲੋਂ ਈਰਾਨ ਤੇ ਕੀਤੇ ਜੰਗੀ ਹਮਲੇ ਕਾਰਨ ਪੂਰੀ ਦੁਨੀਆ ਵਿੱਚ ਹਾਹਾਕਾਰ :ਕਰਨ ਸਿੰਘ ਰਾਣਾ

2

ਤੇਲ ਦੀਆਂ ਕੀਮਤਾਂ ਵਿਚ ਭਾਰੀ ਉਛਾਲ ਅਤੇ ਮਹਿੰਗਾਈ ਵਧਣ ਦੇ ਸੰਕੇਤ। 

ਨਵਾਂਸ਼ਹਿਰ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਅਮਰੀਕਣ ਸਾਮਰਾਜੀ ਜੁੰਡਲੀ ਵਲੋਂ ਈਰਾਨ ਤੇ ਕੀਤੇ ਇੱਕ ਪਾਸੜ ਹਮਲੇ ਕਾਰਨ ਪੂਰੀ ਦੁਨੀਆ ਦੇ ਹਾਲਾਤ  ਬਹੁਤ ਹੀ ਤਨਾਅਪੂਰਨ ਕਰ ਦਿੱਤਾ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸਬੰਧਤ ਭਾਈ ਲਾਲੋ ਲੋਕ ਮੰਚ ਪੰਜਾਬ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਨੇ ਕਿਹਾ ਕੌ ਕੱਚੇ ਤੇਲੀਆਂ ਕੀਮਤਾਂ 128 ਡਾਲਰ ਪ੍ਰਤੀ ਬੈਰਲ ਤੇ ਪੁੱਜ ਗਈਆਂ ਹਨ ਅਤੇ ਹਾਲਾਤ ਹੋਰ ਤਨਾਵਪੂਰਨ ਹੁੰਦੇ ਨਜ਼ਰ ਆ ਰਹੇ ਹਨ ਅਤੇ ਇਸ ਕਰਕੇ ਕੀਮਤ 142 ਡਾਲਰ ਪ੍ਰਤੀ ਬੈਰਲ ਤੇ ਪੁੱਜ ਸਕਦੀ ਹੈ। ਇਸੇ ਤਰ੍ਹਾਂ ਡਾਲਰ ਦੇ ਮੁਕਾਬਲੇ ਰੁਪਈਆਂ ਟੁੱਟ ਕੇ 95 ਪਾਰ ਹੋ ਚੁੱਕਾ ਹੈ। ਇਹਨਾਂ ਸੰਕੇਤਾਂ ਤੋਂ ਬਹੁਤ ਸਾਫ ਹੈ ਕਿ ਡੀਜ਼ਲ ਪੈਟਰੋਲ ਅਤੇ ਗੈਸ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਆਵੇਗਾ ਅਤੇ ਦੇਸ਼ ਅੰਦਰ ਮਹਿੰਗਾਈ ਬਹੁਤ ਤੇਜੀ ਨਾਲ ਵਧੇਗੀ।ਉਨ੍ਹਾਂ ਨੇ ਕਿਹਾ ਸਾਡੇ ਦੇਸ਼ ਦੀ ਸਰਕਾਰ ਦੀ ਵਿਦੇਸ਼ ਨੀਤੀ ਪੂਰੀ ਤਰ੍ਹਾਂ ਨਾਲ ਫੇਲ੍ਹ ਹੋ ਚੁੱਕੀ ਹੈ ਜਿਸ ਦਾ ਭਾਰਤ ਤੇ ਬਹੁਤ ਮਾੜਾ ਅਸਰ ਪੈਣ ਜਾ ਰਿਹਾ ਹੈ। ਉਹਨਾਂ ਕਿਹਾ ਕਿ ਦੁਨੀਆ ਭਰ ਦੇ ਇਨਸਾਫ ਪਸੰਦ ਲੋਕਾਂ ਨੂੰ ਅਮਰੀਕਾ ਸਾਮਰਾਜ ਨੂੰ ਜੰਗ ਵਲ ਵਧਣ ਤੋਂ ਰੋਕਣਾ ਹੋਵੇਗਾ। ਮਿਡਲ ਈਸਟ ਦੇ ਹਾਲਾਤ ਬਹੁਤ ਹੀ ਖ਼ਤਰਨਾਕ ਦੌਰ ਵੱਲ ਵਧ ਰਹੇ ਹਨ ਇਸ ਲਈ ਕੇਂਦਰ ਸਰਕਾਰ ਤੇਲ, ਗੈਸ ਅਤੇ ਖਾਦਾਂ ਦੀ ਸਪਲਾਈ ਸਹੀ ਰੇਟ ਤੇ ਕਰਨਾ ਯਕੀਨੀ ਬਣਾਵੇ ਅਤੇ ਮਹਿੰਗਾਈ ਨੂੰ ਰੋਕਣ ਲਈ ਠੋਸ ਬੰਦੋਬਸਤ ਕਰੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਵਿਖੇ ਸਕੂਲ ਦੇ ਸਾਰੇ ਮਿਹਨਤੀ ਕਰਮਚਾਰੀਆਂ ਨੂੰ ਸਨਮਾਨਿਤ ਕਰਕੇ ਮਨਾਇਆ ਗਿਆ ਮਜ਼ਦੂਰ ਦਿਵਸ।
Next articleਮੋਰਿੰਡਾ ਟ੍ਰੈਫਿਕ ਪੁਲਿਸ ਦੀ ਸਖ਼ਤ ਕਾਰਵਾਈ- 60 ਈ-ਚਲਾਣ ਕੱਟੇ