HOME ਗਾਇਕ ਜੋੜੀ ਗੁਰਵਿੰਦਰ ਸ਼ੇਰਗਿੱਲ ਤੇ ਰਾਜ ਗੁਲਜ਼ਾਰ ਡਿਊਟ ਟ੍ਰੈਕ “ਜੱਟ ਦੇ...

ਗਾਇਕ ਜੋੜੀ ਗੁਰਵਿੰਦਰ ਸ਼ੇਰਗਿੱਲ ਤੇ ਰਾਜ ਗੁਲਜ਼ਾਰ ਡਿਊਟ ਟ੍ਰੈਕ “ਜੱਟ ਦੇ ਟਰਾਲੇ ਗੋਰੀਏ” ਨਾਲ ਚਰਚਾ ‘ਚ – ਬਲਵੀਰ ਬੈਂਸ

3

ਸਰੀ/ ਵੈਨਕੂਵਰ   (ਸਮਾਜ ਵੀਕਲੀ)   ( ਕੁਲਦੀਪ ਚੁੰਬਰ) – ਅਨੇਕਾਂ ਹੀ ਸਿੰਗਲ ਟ੍ਰੈਕ ਨਾਲ ਚਰਚਾ ‘ਚ ਆਏ ਗਾਇਕ ਜੋੜੀ ਗੁਰਵਿੰਦਰ ਸ਼ੇਰਗਿੱਲ ਤੇ ਰਾਜ ਗੁਲਜ਼ਾਰ ਡਿਊਟ ਟ੍ਰੈਕ “ਜੱਟ ਦੇ ਟਰਾਲੇ ਗੋਰੀਏ” ਨਾਲ ਫਿਰ ਚਰਚਾ ‘ਚ ਹੋਣ ਵਾਲੀ ਜੋੜੀ ਬਣ ਗਈ ਹੈ। ਜਾਣਕਾਰੀ ਦਿੰਦਿਆਂ ਬਲਬੀਰ ਬੈਂਸ ਕਨੈਡਾ ਨੇ ਦੱਸਿਆ ਕਿ ਇਸ ਸਿੰਗਲ ਟ੍ਰੈਕ ਨੂੰ ਗੁਰਵਿੰਦਰ ਸ਼ੇਰਗਿੱਲ ਵਲੋਂ ਯੂ ਟਿਊਬ  ਤੇ ਵੱਡੇ ਪੱਧਰ  ਰਿਲੀਜ਼ ਕੀਤਾ ਗਿਆ ਹੈ, ਜਿਸ ਦਾ ਮਿਊਜ਼ਿਕ  ਸੋਰਵ ਸੈਣੀ ਵਲੋਂ ਤਿਆਰ ਕੀਤਾ ਗਿਆ ਹੈ। ਜਿਸ ਨੂੰ ਲਿਖਿਆ ਹੈ, ਸੰਧੂ ਬਲਜੀਤ ਯੂ ਐਸ ਏ ਨੇ। ਇਸ ਡਿਊਟ ਸਿੰਗਲ ਟ੍ਰੈਕ ਦਾ ਵੀਡੀਓ ‌ਯੂ ਟਿਊਬ ਦੇ ਨਾਲ ਨਾਲ ‌ਜਲੰਧਰ ਦੂਰਦਰਸ਼ਨ ਤੇ ਚੱਲ ਰਿਹਾ ਹੈ। ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਿਆਰ ਮਿਲ ਰਿਹਾ ਹੈ ‌। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਿੰਗਲ ਟ੍ਰੈਕ ਨੂੰ ਰਿਲੀਜ਼ ਕਰਵਾਉਣ ‘ਚ ਡਾ ਗੁਰਚਰਨ ਕੌਰ ਕੋਚਰ, ਸ੍ਰੀ ਹਰਬੰਸ ਨਾਲ ਬੰਸੀ, ਡਾ ਦਲਵਿੰਦਰ ਲੱਧੜ (ਕਨੈਡਾ) ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਨਗਰ ਕੌਂਸਲ ਖ਼ਿਲਾਫ਼ ਖੋਲ੍ਹਿਆ ਮੋਰਚਾ
Next articleडॉ. बीo आरo अंबेडकर की हिन्दुत्व के दर्शन की आलोचना