ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਇਲਾਕਾ ਨਿਵਾਸੀਆਂ ਦੀ ਬਹੁਤ ਪੁਰਾਣੀ ਮੰਗ ਨੂੰ ਪੂਰਾ ਕਰਦੇ ਹੋਏ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਲੋਂ ਸੁੱਧਾ ਮਾਜਰਾ ਤੋਂ ਚਾਹਲਾਂ ਤੱਕ 4.2 ਕਿਲੋਮੀਟਰ ਸੜਕ ਜਲਦ ਬਣਾਈ ਜਾ ਰਹੀ ਹੈl ਇਸ ਗਲ ਦਾ ਪ੍ਰਗਟਾਵਾ ਕਰਦੇ ਹੋਏ ਸਤਨਾਮ ਜਲਾਲਪੁਰ, ਚੇਅਰਮੈਨ ਜਿਲਾ ਯੋਜਨਾ ਬੋਰਡ ਅਤੇ ਜਿਲਾ ਪ੍ਰਧਾਨ, ਸ਼ਹੀਦ ਭਗਤ ਸਿੰਘ ਨਗਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਬਹੁਤ ਲੰਬੇ ਸਮੇਂ ਤੋਂ ਜਿਸ ਸੜਕ ਦੀ ਮੰਗ ਲਗਭਗ 30 ਤੋਂ 32 ਪਿੰਡ ਕਰਦੇ ਆ ਰਹੇ ਸਨ, ਉਹ ਸੜਕ ਜਲਦ ਹੀ ਬਣਨ ਜਾ ਰਹੀ ਹੈ ਇਸ ਦੀ ਚੌੜਾਈ 18 ਫੁੱਟ ਹੋਵੇਗੀ ਅਤੇ ਇਸਦਾ ਬਜਟ 4 ਕਰੋੜ ਹੈ ਜਿਸ ਵਿੱਚ ਇਸਦੀ ਆਉਣ ਵਾਲੇ ਸਾਲਾਂ ਵਿੱਚ ਮੁਰੰਮਤ ਵੀ ਸ਼ਾਮਿਲ ਹੈl ਇਹ ਸੜਕ ਬਹੁਤ ਸਾਰੇ ਪਿੰਡਾਂ ਦੀ ਜਮੀਨ (ਰਕਬੇ) ਵਿਚੋਂ ਜਾ ਰਹੀ ਹੈ,ਜਿਵੇਂ ਕਿ ਸੁੱਧਾਮਾਜਰਾ, ਜੰਡੀ, ਟੰਡੋਹ, ਨੱਥਾ ਨੰਗਲ, ਮਹਿੰਦੀਪੁਰ, ਸੂਰਾਪੁਰ, ਜਲਾਲਪੁਰ, ਚਾਹਲਾਂ ਆਦਿl ਇਸ ਨਾਲ ਇਲਾਕਾ ਨਿਵਾਸੀਆਂ ਵਿਚ ਖੁਸ਼ੀ ਦੀ ਲਹਿਰ ਦੋੜ ਗਈ ਹੈl ਇਸ ਸੜਕ ਵਿਚ ਮਿੱਟੀ ਸਾਂਨੂੰ ਇਲਾਕਾ ਨਿਵਾਸੀਆਂ ਨੂੰ ਪਾਉਣੀ ਪਵੇਗੀ,ਜਿਸ ਸੰਬੰਧ ਵਿਚ ਸਤਨਾਮ ਜਲਾਲਪੁਰ ਦੇ ਨਿਵਾਸ ਅਸਥਾਨ ਤੇ ਮੀਟਿੰਗ ਕੀਤੀ ਗਈ ਅਤੇ ਨਾਲ ਲਗਦੇ ਪਿੰਡਾਂ ਦੇ ਕੁਝ ਮੋਹਤਵਾਰ ਵਿਅਕਤੀਆਂ ਦੀ ਸਲਾਹ ਲਈ ਗਈl ਇਸ ਮੀਟਿੰਗ ਵਿਚ ਜਲਾਲਪੁਰ ਤੋਂ ਵਿਜੇ ਕੁਮਾਰ ਨੰਬਰਦਾਰ, ਬਨਾਰਸੀ ਦਾਸ, ਤਰਸੇਮ ਲਾਲ ਪੰਚ, ਸੁਖਦੇਵ ਭੂੰਬਲਾ ਪੰਚ, ਦਰਸ਼ਣ ਲਾਲ ਮਹੰਤ, ਕਾਬਲ ਚੰਦ ਠੇਕੇਦਾਰ, ਰੋਸ਼ਨ ਲਾਲ ਚੂਚੀ, ਜੰਡੀ ਤੋਂ ਚੇਅਰਮੈਨ ਨਾਨਕ ਬਾਂਠ, ਪਵਨ ਕੁਮਾਰ ਚੇਚੀ, ਮਾਸਟਰ ਗੁਰਦੇਵ ਲਾਲ, ਸੋਮ ਨਾਥ,ਕਾਠਗੜ ਤੋਂ ਕਾਲੇ ਸ਼ਾਹ ਜੀ ਅਤੇ ਵਿਸ਼ਾਲ ਆਨੰਦ, ਚਾਹਲ ਤੋਂ ਸਰਪੰਚ ਹਰਵਿੰਦਰ ਸਿੰਘ, ਨਿਰਮਲ ਸਿੰਘ, ਬਲਵੀਰ ਸਿੰਘ, ਮਨਜੀਤ ਸਿੰਘ, ਸੁੱਧਾਮਾਜਰਾ ਤੋਂ ਥਾਣੇਦਾਰ ਜਸਵੰਤ ਸਿੰਘ, ਸੂਬੇਦਾਰ ਮਲਕੀਤ ਸਿੰਘ ਨੰਬਰਦਾਰ, ਗੁਰਵਿੰਦਰ ਸਿੰਘ, ਕਮਾਲ ਪੁਰ ਤੋਂ ਗੁਰਮੁੱਖ ਸਿਘ, ਹਰਬੰਸ ਸਿੰਘ, ਗੁਰਮੀਤ ਸਿੰਘ ਤੋਂ ਇਲਾਵਾ ਬਹੁਤ ਸਾਰ ਸਾਥੀ ਮੌਜੂਦ ਸਨl ਇਸ ਸੰਬੰਧੀ ਬਹੁਤ ਜਲਦੀ ਅਗਲੀ ਮੀਟਿੰਗ ਕੀਤੀ ਜਾਵੇਗੀ ਅਤੇ ਇਸਦੀ ਨਿਸ਼ਾਨਦੇਹੀ ਕੁਝ ਦਿਨਾੰ ਵਿਚ ਹੀ ਕੀਤੀ ਜਾਵੇਗੀl
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



