HOME ਕੇਸੀ. ਪਬਲਿਕ ਸਕੂਲ ’ਚ ਵਿਦਿਆਰਥੀਆਂ ਨੇ ਵਿਸਾਖੀ ਅਤੇ ਡਾ. ਅੰਬੇਡਕਰ ਜੈਅੰਤੀ ਮਨਾਈ

ਕੇਸੀ. ਪਬਲਿਕ ਸਕੂਲ ’ਚ ਵਿਦਿਆਰਥੀਆਂ ਨੇ ਵਿਸਾਖੀ ਅਤੇ ਡਾ. ਅੰਬੇਡਕਰ ਜੈਅੰਤੀ ਮਨਾਈ

1
ਫੋਟੋ ਵਿਸਾਖੀ ਦਾ ਤਿਉਹਾਰ ਮਨਾਉਣ ਤੋਂ ਬਾਅਦ ਸੀਈਓ ਅਸ਼ਵਨੀ ਦੱਤਾ ਅਤੇ ਸਟਾਫ਼ ਨਾਲ ਸਟੇਜ ’ਤੇ ਮੌਜੂਦ ਛੋਟੇ ਬੱਚੇ।
-ਵਿਦਿਆਰਥੀਆਂ ਨੇ ਸੋਲੋ ਡਾਂਸ ਕੀਤਾ, ਵਿਸਾਖੀ ਅਤੇ ਡਾ. ਅੰਬੇਡਕਰ ਜੀ ਦੇ ਜੀਵਨ ਤੇ ਪਾਇਆ ਚਾਨਣਾ
-ਅਜਿਹੇ ਪ੍ਰੋਗਰਾਮਾਂ ਰਾਹੀਂ ਵਿਦਿਆਰਥੀ ਆਪਣੇ ਤਿਉਹਾਰਾਂ ਅਤੇ ਮਹਾਨ ਵਿਅਕਤੀਆਂ ਦੇ ਜੀਵਨ ਬਾਰੇ ਜਾਗਰੂਕ ਰਹਿੰਦੇ ਹਨ – ਅਸ਼ਵਨੀ ਦੱਤਾ
ਨਵਾਂਸ਼ਹਿਰ,   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਕਰਿਆਮ ਰੋਡ ’ਤੇ ਸਥਿਤ ਕੇ.ਸੀ. ਪਬਲਿਕ ਸਕੂਲ ’ਚ ਸੀਈਓ (ਗਰੁੱਪ  ਕੈਪਟਨ) ਅਸ਼ਵਨੀ ਦੱਤਾ ਦੀ ਦੇਖ-ਰੇਖ ’ਚ ਵਿਸਾਖੀ ਦਾ ਤਿਉਹਾਰ ਅਤੇ ਡਾ.ਬੀ.ਆਰ.ਅੰਬੇਦਕਰ ਸਾਹਿਬ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ। ਇਸ ’ਚ ਪਲੱਸ ਟੂ ਤੱਕ ਦੇ ਵਿਦਿਆਰਥੀਆਂ ਨੇ ਇੰਟਰ ਹਾਊਸ ਅਨੁਸਾਰ ਸਟੇਜ ’ਤੇ ਆਪਣੇ ਜੌਹਰ ਦਿਖਾਏ। ਨਰਸਰੀ ਤੋਂ ਲੈ ਕੇ ਦੁਸਰੀ ਕਲਾਸ ਦੇ ਵਿਦਿਆਰਥੀਆਂ ਨੇ ਸਟੇਜ ’ਤੇ ਭੰਗੜਾ ਅਤੇ ਗਿੱਧਾ ਪਾਇਆ ਅਤੇ ਹੱਥਾਂ ’ਚ ਕਣਕ ਦੇ ਦਾਣੇ ਫੜੇ ਸਨ।  ਵਿਦਿਆਰਥੀਆਂ ਨੇ  ਵਿਸਾਖੀ ਆਈ ਵਿਸਾਖੀ ਆਈ, ਮੁੱਕ ਗਈ ਕਣਕਾ ਦੀ ਰਾਖੀ, ਓ ਜੱਟਾ ਆਈ ਵਿਸਾਖੀ.., ਜੁੱਤੀ ਲੈਦੇ ਘੁੰਗਰੂਆਂ ਵਾਲੀ, ਜੁੱਤੀ ਕਸੂਰੀ ਆਵੇ ਨਾ ਪੂਰੀ, ਮੇਰੀ ਤਾ ਨਿੱਕੀ ਜੇਹੀ ਮੰਗ ਸੋਹਣੇਆਂ.., ਉਡਦਾ ਉਡਦਾ ਮੋਰ ਮੇਰੀ ਚੀਚੀ ਉਤੇ ਬਹਿ ਗਿਆ, ਆਦਿ ਗੀਤਾਂ ’ਤੇ ਡਾਂਸ ਕੀਤਾ। ਪ੍ਰੋਗਰਾਮ ਕੋਆਰਡੀਨੇਟਰ ਮੀਨੂੰ ਕੰਡਾ ਨੇ ਦੱਸਿਆ ਕਿ ਵਿਦਿਆਰਥੀਆਂ ਦਾ ਭਾਸ਼ਣ ਮੁਕਾਬਲਾ ਕਰਵਾਇਆ ਗਿਆ। ਜਿਸ ’ਚ ਇਮਰਾਲਡ ਹਾਉਸ ਦੇ ਸ਼ਾਮ ਸਿੰਘ ਨੇ ਪਹਿਲਾ, ਟੋਪਾਜ ਹਾਉਸ ਦੀ ਏਨਾ ਨੇ ਦੂਸਰਾ, ਰੂਬੀ ਹਾਊਸ ਦੀ ਮਨਪ੍ਰੀਤ ਅਤੇ ਸੈਫਾਇਰ ਹਾਉਸ ਦੀ ਡਿੰਪਲ ਨੇ ਸਾੰਝੇ ਤੌਰ ਤੇ ਤੀਸਰਾ ਸਥਾਨ ਹਾਸਿਲ ਕੀਤਾ।  ਸੀਈਓ ਅਸ਼ਵਨੀ ਦੱਤਾ ਨੇ ਦੱਸਿਆ ਕਿ ਵਿਸਾਖੀ ਪੰਜਾਬ ਵਾਸੀਆਂ ਲਈ ਕਣਕ ਦੀ ਵਾਢੀ ਦਾ ਤਿਉਹਾਰ ਹੈ। ਅੱਜ ਦੇ ਦਿਨ 13 ਅਪ੍ਰੈਲ 1699 ਨੂੰ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਰੋਲਟ ਐਕਟ ਦੇ ਖਿਲਾਫ 13 ਅਪ੍ਰੈਲ 1919 ਨੂੰ ਸ਼੍ਰੀ ਹਰਮਿੰਦਰ ਸਾਹਿਬ  ਦੇ ਜਲਿਆਂਵਾਲਾ ਬਾਗ ’ਚ ਸਭਾ ਕੀਤੀ ਜਾ ਰਹੀ ਸੀ। ਜਿਸ ’ਚ ਜਨਰਲ ਡਾਇਰ ਨੇ ਭੀੜ ’ਤੇ ਗੋਲੀਆਂ ਚਲਾ ਦਿੱਤੀਆਂ ਸਨ। ਇਸ ’ਚ 484 ਦੇ ਕਰੀਬ ਲੋਕ ਸ਼ਹੀਦ ਹੋਏ ਸਨ। ਇਸ ਘਟਨਾ ਦਾ ਬਹੁਤ ਸਾਰੇ ਦੇਸ਼ ਭਗਤਾਂ ’ਤੇ ਬਹੁਤ ਪ੍ਰਭਾਵ ਪਿਆ। ਇਸ ਦਿਨ ਵਿਸਾਖੀ ਮਨਾਉਣ ਲਈ ਹਰ ਕੋਈ ਧਾਰਮਿਕ ਸਥਾਨਾਂ ’ਤੇ ਇਸ਼ਨਾਨ ਕਰਨ ਅਤੇ ਮੱਥਾ ਟੇਕਣ ਲਈ ਜਾਂਦਾ ਹੈ। ਉਹਨਾਂ ਨੇ ਦੱਸਿਆ ਕਿ 14 ਅਪ੍ਰੈਲ ਨੂੰ ਸੰਵਿਧਾਨ ਦੇ ਨਿਰਮਾਤਾ ਡਾ. ਅੰਬੇਡਕਰ ਸਾਹਿਬ ਦੇ ਜਨਮ ਦਿਨ ਮਨਾਇਆ ਜਾਂਦਾ ਹੈ। ਡਾ. ਅੰਬੇਡਕਰ ਸਾਹਿਬ ਵੱਲੋਂ ਦਲਿਤ ਸਮਾਜ ਦੀ ਤਰੱਕੀ ਲਈ ਕੀਤੇ ਕੰਮਾਂ ਦੇ ਨਤੀਜੇ ਵਜੋਂ ਅੱਜ ਦਲਿਤ ਸਮਾਜ ਪੜ੍ਹੇ ਲਿਖੇ ਅਤੇ ਉੱਚ ਅਹੁਦਿਆਂ ’ਤੇ ਬਿਰਾਜਮਾਨ ਹਨ। ਅਜਿਹੇ ਪ੍ਰੋਗਰਾਮਾਂ ਰਾਹੀਂ ਬੱਚੇ ਆਪਣੇ ਤਿਉਹਾਰਾਂ ਪ੍ਰਤੀ ਜਾਗਰੁਕ ਰਹਿੰਦੇ ਹਨ। ਅੰਤ ’ਚ ਸਾਰੇ ਜੇਤੂਆਂ ਨੂੰ ਸਨਮਾਨਤ ਕੀਤਾ ਗਿਆ। ਮੌਕੇ ਪ੍ਰਿੰਸੀਪਲ ਰੰਜਨਾ ਖੰਨਾ, ਗੁਰਪ੍ਰੀਤ ਸਿੰਘ, ਮੋਨਿਕਾ ਰਾਣੀ, ਨੀਰਜ, ਕਿਰਣ ਸੋਬਤੀ, ਵਿਪਨ ਕੁਮਾਰ ਤੇ ਸਕੂਲ ਦਾ ਸਾਰਾ ਸਟਾਫ਼ ਹਾਜ਼ਰ ਰਿਹਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਮਾਤਾ ਗੁਰਮੀਤ ਕੌਰ ਦੀ ਅੰਤਿਮ ਅਰਦਾਸ 17 ਅਪ੍ਰੈਲ ਨੂੰ
Next articleI-PAC ਦੇ ਸੰਸਥਾਪਕ ਵਿਨੇਸ਼ ਚੰਦੇਲ ਨੂੰ ਪੁੱਛਗਿੱਛ ਲਈ 10 ਦਿਨਾਂ ਦੀ ਹਿਰਾਸਤ ਵਿੱਚ ਭੇਜਿਆ ਗਿਆ