HOME ਭਲੂਰ ‘ਚ ਤੇਜ਼ ਗੜ੍ਹੇਮਾਰੀ ਤੇ ਮੀਂਹ ਨੇ ਮਧੋਲੀ ਕਣਕ ਦੀ ਫ਼ਸਲ

ਭਲੂਰ ‘ਚ ਤੇਜ਼ ਗੜ੍ਹੇਮਾਰੀ ਤੇ ਮੀਂਹ ਨੇ ਮਧੋਲੀ ਕਣਕ ਦੀ ਫ਼ਸਲ

ਕਿਸਾਨੀ ਨੂੰ ਤਬਾਹ ਕਰਨ ਵਾਲੀ ਹੈ ਮੌਸਮ ਦੀ ਖਲਬਲੀ

ਭਲੂਰ   (ਸਮਾਜ ਵੀਕਲੀ)   ਬੇਅੰਤ ਗਿੱਲ :- ਮੌਸਮ ਬੇਹੱਦ ਕਹਿਰਵਾਨ ਹੋ ਚੁੱਕਾ ਹੈ। ਜ਼ਿਲ੍ਹਾ ਮੋਗਾ ਦੇ ਕੁਝ ਪਿੰਡਾਂ ਅੰਦਰ ਲੰਬਾ ਸਮਾਂ ਤੇਜ਼ ਰਫ਼ਤਾਰ ਨਾਲ ਮੀਂਹ ਤੇ ਗੜ੍ਹੇਮਾਰੀ ਹੋਈ। ਦਰਿਆਵਾਂ ਦੇ ਪਾਣੀਆਂ ਵਾਂਗ ਗਲੀਆਂ ਵਿੱਚੋ ਮੀਂਹ ਦਾ ਪਾਣੀ ਲੰਘ ਰਿਹਾ ਹੈ। ਲੋਕ ਅਰਦਾਸਾਂ ਬੇਨਤੀਆਂ ਕਰ ਰਹੇ ਹਨ। ਇਹ ਵਕ਼ਤ ਪੱਕੀਆਂ ਫ਼ਸਲਾਂ ਤੇ ਕੱਚੀਆਂ ਛੱਤਾਂ ਲਈ ਕਹਿਰ ਬਣ ਗਿਆ ਹੈ। ਕਿਰਤੀ ਲੋਕਾਂ ਦੀ ਜਾਨ ਮੁੱਠੀ ਵਿਚ ਆ ਗਈ ਹੈ। ਮੌਸਮ ਦੀ ਖਲਬਲੀ ਛੋਟੇ ਕਿਸਾਨਾਂ ਨੂੰ ਤਬਾਹ ਕਰਨ ਵਾਲੀ ਹੈ। ਦਿਹਾੜੀ ਦੱਪਾ ਕਰਨ ਵਾਲੇ ਲੋਕ ਪ੍ਰੇਸ਼ਾਨੀ ਵਿੱਚ ਹਨ। ਕਿਸਾਨ ਦੀ ਪੁੱਤਾਂ ਵਾਂਗ ਪਾਲੀ ਫ਼ਸਲ ਤਬਾਹ ਹੋ ਰਹੀ ਹੈ। ਦੱਸ ਦੇਈਏ ਕਿ ਭਲੂਰ ਦੇ ਆਸ-ਪਾਸ ਅੱਜ ਭਾਰੀ ਮੀਂਹ ਤੇ ਗੜ੍ਹੇਮਾਰੀ ਨੇ ਵੱਡਾ ਨੁਕਸਾਨ ਕੀਤਾ ਹੈ। ਹਾਲੇ ਵੀ ਸਿਰ ‘ਤੇ ਕਾਲੇ ਬੱਦਲ ਮੰਡਰਾਉਂਦੇ ਫਿਰ ਰਹੇ ਹਨ। ਮੌਸਮ ਦਾ ਇਸ ਤਰ੍ਹਾਂ ਵਿਗੜ ਜਾਣਾ ਮੁਸੀਬਤ ਬਣ ਗਿਆ ਹੈ। ਇਸ ਦੀ ਭਰਪਾਈ ਕੌਣ ਕਰੇਗਾ ?  ਕੀ ਸਰਕਾਰਾਂ ਲੋਕਾਂ ਲਈ ਸੰਜੀਦਾ ਹਨ ? ਭਾਵੇਂ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਉਹ ਨੁਕਸਾਨੀਆਂ ਫ਼ਸਲਾਂ ਦਾ ਮੁਆਵਜ਼ਾ ਦੇਣਗੇ, ਪਰ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰਾਂ ਹਮੇਸ਼ਾ ਫੋਕੀ ਬਿਆਨਬਾਜ਼ੀ ਨਾਲ ਕਿਸਾਨੀ ਦਾ ਮਜ਼ਾਕ ਹੀ ਉਡਾਉਂਦੀਆਂ ਹਨ।  ਚਿੰਤਾ ਵਿਚ ਡੁੱਬੇ ਲੋਕਾਂ ਨੇ ਕਿਹਾ ਕਿ ਜੇਕਰ ਮੌਸਮ ਦੀ ਬੇਰੁੱਖੀ ਬਰਕਰਾਰ ਰਹੀ ਤਾਂ ਜੀਵਨ ਬਸ਼ਰ ਔਖਾ ਹੋ ਜਾਵੇਗਾ। ਦਿਹਾੜੀ ਦੱਪਾ ਕਰਕੇ ਪਰਿਵਾਰ ਪਾਲਣ ਵਾਲੇ ਕਿਰਤੀ ਲੋਕਾਂ ਨੇ ਕਿਹਾ ਕਿ ਉਨ੍ਹਾਂ ਲਈ ਇਹ ਸਮਾਂ ਬੇਹੱਦ ਘਾਤਕ ਬਣ ਚੁੱਕਾ ਹੈ। ਇਸ ਤਰ੍ਹਾਂ ਫ਼ਿਕਰਮੰਦੀ ਵਿਚ ਘਿਰੇ ਲੋਕ ਰੱਬ ਅੱਗੇ ਅਰਦਾਸਾਂ ਕਰ ਰਹੇ ਹਨ। ਇਸ ਮੌਕੇ ਕਣਕ ਦੀ ਫ਼ਸਲ ਪੱਕ ਕੇ ਤਿਆਰ ਖੜ੍ਹੀ ਹੈ।  ਬੇਮੌਸਮਾ ਮੀਂਹ ਵਰ੍ਹ ਰਿਹਾ ਹੈ। ਲੋਕਾਂ ਦੀ ਜਾਨ ਮੁੱਠੀ ਵਿਚ ਆਉਣੀ ਸੁਭਾਵਿਕ ਹੈ। ਮੌਸਮ ਵਿਗਿਆਨੀਆਂ ਨੇ 7 ਅਤੇ 8 ਅਪ੍ਰੈਲ ਨੂੰ ਪੰਜਾਬ ਵਿੱਚ ਭਾਰੀ ਮੀਂਹ ਪੈਣ ਦੀ ਖ਼ਬਰ ਦਿੱਤੀ ਹੈ। ਇਸ ਚਿਤਾਵਨੀ ਨੇ ਕਿਸਾਨਾਂ ਦੇ ਸਾਹ ਸੂਤ ਰੱਖੇ ਹਨ। ਪੰਜਾਬ ਵਿੱਚ ਕਈ ਥਾਵਾਂ ‘ਤੇ ਕਿਸਾਨਾਂ ਨੇ ਫ਼ਸਲ ਕੱਟਣ ਦਾ ਕੰਮ ਤੇਜ ਕੀਤਾ ਹੈ। ਪ੍ਰੰਤੂ ਵੱਡੇ ਪੱਧਰ ‘ਤੇ ਕਣਕ ਦੀ ਫ਼ਸਲ ਖੁੱਲ੍ਹੇ ਅਸਮਾਨ ਥੱਲੇ ਖੇਤਾਂ ਵਿਚ ਖੜ੍ਹੀ ਹੈ , ਜਿਸ ਕਰਕੇ ਕਿਸਾਨ ਦੀ ਚਿੰਤਾ ਵੱਡੀ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਬੇਬੇ ਨਾਨਕੀ ਯੂਨੀਵਰਸਿਟੀ ਕਾਲਜ (ਲੜਕੀਆਂ), ਦੀਆਂ ਵਿਦਿਆਰਥਣਾਂ ਦੇ ਸ਼ਾਨਦਾਰ ਨਤੀਜਿਆਂ ਦੀ ਲਗਾਈ ਝੜੀ
Next articleਕੈਨੇਡਾ ਸਟਡੀ ਪਰਮਿਟ: ਤਰੱਕੀ ਦਾ ਸਾਧਨ ਜਾਂ ਕੈਨੇਡਾ ‘ਚ ਸਿਰਫ਼ “ਅੰਦਰ ਘੁੱਸਣ” ਦਾ ਰਸਤਾ