ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)– ਅੱਜ ਸਰਕਾਰੀ ਹਾਈ ਸਮਾਰਟ ਸਕੂਲ ਅਪਰਾ ਵਿਖੇ ਡੀ ਡੀ ਐਚ ਓ ਡਾਕਟਰ ਬਲਜੀਤ ਕੌਰ ਰੂਬੀ ਜਲੰਧਰ ਅਤੇ ਐਸਐਮਓ ਅਪਰਾ ਡਾਕਟਰ ਕਿਰਨ ਕੌਸ਼ਲ ਅਤੇ ਸਕੂਲ ਮੁਖੀ ਜਸਪਾਲ ਸੰਧੂ ਦੀ ਮਦਦ ਨਾਲ ਵਿਸ਼ਵ ਔਰਲ ਹੈਲਥ ਡੇ ਸੰਬੰਧੀ ਮਹੀਨਾਵਾਰ ਗਤੀਵਿਧੀ ਕੀਤੀ ਗਈ!ਜਿਸ ਵਿੱਚ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ ਅਤੇ ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ!ਅੱਜ ਡਾਕਟਰ ਵਿਸ਼ਾਲ ਤਨੇਜਾ ਮੈਡੀਕਲ ਆਫਿਸਰ (ਡੈਂਟਿਸਟ )ਨੇ ਓਰਲ ਹੈਲਥ ਜਾਗਰੂਕਤਾ ਸਬੰਧੀ ਲੈਕਚਰ ਦਿੱਤਾ!ਸਕੂਲ ਮੁਖੀ ਜਸਪਾਲ ਸੰਧੂ ਨੇ ਬੱਚਿਆਂ ਨੂੰ ਮੂੰਹ ਅਤੇ ਦੰਦਾਂ ਦੀ ਸਫਾਈ ਸਬੰਧੀ ਜਾਣਕਾਰੀ ਦਿੱਤੀ ਅੱਜ ਦੇ ਸਮਾਗਮ ਵਿੱਚ ਸ੍ਰੀ ਗੁਰਨੇਕ ਲਾਲ ਹੈਲਥ ਸੁਪਰਵਾਈਜ਼ਰ,ਅਮਰਜੀਤ ਕੌਰ ਐਲ.ਐਚ.ਵੀ., ਸ਼ਰਨਜੀਤ ਸਿੰਘ,ਮਨਦੀਪ ਸਿੰਘ,ਰਵਿੰਦਰ ਸਿੰਘ,ਨੈਨਸੀ ਰਾਣੀ,ਰਮਨਦੀਪ ਕੌਰ ਕੈਥ, ਹਰਜੀਤ ਸਿੰਘ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



