ਮੋਰਿੰਡਾ, (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਹੈਪੀ)-ਅਮਰੀਕਾ ਤੇ ਇਜ਼ਰਾਇਲ ਵੱਲੋਂ ਇਰਾਨ ਤੇ ਕੀਤੇ ਜਾ ਰਹੇ ਹਮਲੇ ਵਿਰੁੱਧ ਮਜ਼ਦੂਰ, ਮੁਲਾਜ਼ਮ ਤਾਲਮੇਲ ਕੇਂਦਰ ਵਲੋਂ ਕਨਵੀਨਰ ਜਗਦੀਸ਼ ਕੁਮਾਰ ਦੀ ਅਗਵਾਈ ਹੇਠ ਅੱਜ ਮੋਰਿੰਡਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿੱਚ ਵੱਖ ਵੱਖ ਮਜ਼ਦੂਰ, ਮੁਲਾਜ਼ਮ ਜਥੇਬੰਦੀਆਂ ਦੇ ਵਲੰਟੀਅਰਜ਼ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਤਾਲਮੇਲ ਕੇਂਦਰ ਦੇ ਕੋ ਕਨਵੀਨਰ ਭਾਗ ਸਿੰਘ ਨੇ ਦੱਸਿਆ ਕਿ ਅਮਰੀਕਾ ਆਪਣੀ ਸਾਮਰਾਜੀ ਲੁੱਟ ਦੇ ਪੰਜੇ ਫੈਲਾਉਣ, ਸੰਸਾਰ ਤੇ ਆਪਣੀ ਚੌਧਰ , ਧੌਂਸ ਜਮਾਉਣ ਲਈ ਵੱਖ-ਵੱਖ ਦੇਸ਼ਾਂ ਅੰਦਰ ਰਾਜ ਪਲਟੇ ਕਰਕੇ ਧੱਕੇਸ਼ਾਹੀ ਨਾਲ ਜੰਗਾਂ ਮੜ ਕੇ ਲੋਕਾਂ ਤੇ ਕਹਿਰ ਵਰਸਾਉਣ ਦੇ ਮਨੁੱਖਤਾ ਵਿਰੋਧੀ ਕੁਕਰਮ ਕਰਨ ਚੋਂ ਲੱਗਿਆ ਹੋਇਆ ਹੈ। ਗੈਸ ਤੇ ਤੇਲ ਭੰਡਾਰਾਂ ਵਾਲੇ ਦੇਸਾਂ ਚੋਂ ਰਾਜ ਪਲਟੇ ਕਰਵਾ ਕੇ ਆਪਣੀਆਂ ਕੱਠ ਪੁਤਲੀਆਂ ਸਰਕਾਰਾਂ ਰਾਹੀਂ ਉਹਨਾਂ ਦੇਸ਼ਾਂ ਵਿੱਚ ਆਪਣੇ ਫੌਜੀ ਅੱਡੇ ਬਣਾ ਲਏ ਹਨ। ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨੂੰ ਡਾਕੂਆ ਵਾਂਗ ਅਗਵਾਹ ਕਰਕੇ ਲੈ ਗਿਆ ਹੈ। ਉੱਥੇ ਆਪਣੀ ਕੱਠਪੁਤਲੀ ਸਰਕਾਰ ਬਣਾ ਦਿੱਤੀ ਹੈ।ਤੇਲ ਭੰਡਾਰਾਂ ਤੇ ਕਬਜ਼ਾ ਕਰਕੇ ਸੰਸਾਰ ਤੇ ਆਪਣੀ ਚੌਧਰ ਕਾਇਮ ਕਰਨ ਦੇ ਮਕਸਦ ਵਿੱਚ ਇਰਾਨ ਅੜਿੱਕਾ ਬਣਨ ਕਰਕੇ ਅਮਰੀਕਾ ਦੀਆਂ ਅੱਖਾਂ ਵਿੱਚ ਰੜਕਦਾ ਹੈ । ਇਸੇ ਲਈ ਅਮਰੀਕਾ ਅਤੇ ਇਜਰਾਇਲ ਨੇ ਮਨਘੜਤ ਬਹਾਨੇ ਬਣਾ ਕੇ ਇਰਾਨ ਤੇ ਹਮਲਾ ਕਰ ਦਿੱਤਾ ਹੈ । ਜਿਸ ਦਾ ਇਰਾਨ ਆਪਣੇ ਕੌਮੀ ਸਵੈਮਾਨ ਦੀ ਰਾਖੀ ਲਈ ਕਰਾਰਾ ਜਵਾਬ ਦੇ ਰਿਹਾ ਹੈ। ਇਸ ਨਿਹੱਕੀ ਜੰਗ ਕਾਰਨ ਕਈ ਦੇਸ਼ਾਂ ਦੇ ਲੋਕ ਗੈਸ ਅਤੇ ਤੇਲ ਦਾ ਸੰਕਟ ਪੈਦਾ ਹੋ ਗਿਆ ਹੈ। ਇਸ ਕਾਰਨ ਤੇਲ ਤੇ ਗੈਸ ਦੇ ਰੇਟ ਵਧਣ ਕਾਰਨ ਮਹਿੰਗਾਈ ਬਹੁਤ ਵੱਧ ਗਈ ਹੈ । ਸਾਡੇ ਦੇਸ਼ ਦੀ ਮੋਦੀ ਸਰਕਾਰ, ਅਮਰੀਕਾ ਇਜਰਾਇਲ ਦੇ ਪੱਖ ਵਿੱਚ ਖੜ ਕੇ ਅਮਰੀਕਾ ਦੇ ਅੱਗੇ ਸਿਰ ਨਿਵਾ ਕੇ ਮੰਨ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕਾ ਨਾਲ ਮੁਕਤ ਵਪਾਰ ਸਮਝੌਤਾ ਕਰਕੇ ਲੋਕਾਂ ਨਾਲ ਧਰੋ ਕਮਾਇਆ ਹੈ । ਇਸ ਨਾਲ ਖੇਤੀ ਸੰਨਤ ਤੇ ਛੋਟੇ ਵਪਾਰੀਆਂ ਦੇ ਕਾਰੋਬਾਰ ਨੇ ਤਬਾਹ ਹੋ ਜਾਣਾ ਹੈ ਅਤੇ ਬੇਰੁਜ਼ਗਾਰੀ ਵਿੱਚ ਵਾਧਾ ਹੋਣਾ ਹੈ। ਇਸ ਵਿਰੋਧ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਪੈਨਸ਼ਨ ਐਸੋਸੀਏਸ਼ਨ ਦੇ ਪ੍ਰਧਾਨ ਹਰਭਜਨ ਸਿੰਘ ,ਜਲ ਸਪਲਾਈ ਐਂਡ ਸੈਨੀਟੇਸ਼ਨ ਵਰਕਰ ਯੂਨੀਅਨ ਦੇ ਪ੍ਰਧਾਨ ਮਨਦੀਪ ਸਿੰਘ ,ਪਾਵਰਕਾਮ ਐਂਡ ਟਰਾਸਕੋ ਠੇਕਾ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਜੰਗ ਸਿੰਘ ਅਤੇ ਟੈਕਨੀਕਲ ਸਰਵਿਸ ਯੂਨੀਅਨ ਦੇ ਪ੍ਰਧਾਨ ਦਵਿੰਦਰ ਸਿੰਘ ਨੇ ਮੰਗ ਕੀਤੀ ਈਰਾਨ ਤੇ ਮੜੀ ਨਿਹੱਕੀ ਜੰਗ ਬੰਦ ਕੀਤੀ ਜਾਵੇ । ਅਮਰੀਕਾ ਨਾਲ ਕੀਤਾ ਮੁਕਤ ਵਪਾਰ ਸਮਝੌਤਾ ਰੱਦ ਕੀਤਾ ਜਾਵੇ । ਅਮਰੀਕਾ ਇਜਰਾਇਲ ਨਾਲ ਕੀਤੀਆ ਫੌਜੀ ਸੰਧੀਆਂ ਰੱਦ ਕੀਤੀਆਂ ਜਾਣ । ਬੀਜ ਬਿਲ, ਬਿਜਲੀ ਬਿੱਲ ਅਤੇ ਕਿਰਤ ਕੋਡ ਰੱਦ ਕੀਤੇ ਜਾਣ । ਇਸ ਰੋਸ ਪ੍ਰਦਰਸ਼ਨ ਨੂੰ ਮਜ਼ਦੂਰ, ਮੁਲਾਜ਼ਮ ਤਾਲਮੇਲ ਕੇਂਦਰ ਬਲਾਕ ਮੋਰਿੰਡਾ ਅਤੇ ਵੱਖ ਵੱਖ ਮੁਲਾਜ਼ਮ ਅਤੇ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨੇ ਵੀ ਸੰਬੋਧਨ ਕੀਤਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



