HOME ਕਸਬਾ ਕਾਠਗੜ੍ਹ ਵਿੱਚ ਲਾਲ ਲਕੀਰ ਅੰਦਰ ਮਕਾਨ ਦੇ ਕਿਰਾਏਦਾਰਾਂ ਨੇ ਸਰਵਾਂ ਕਰਨ...

ਕਸਬਾ ਕਾਠਗੜ੍ਹ ਵਿੱਚ ਲਾਲ ਲਕੀਰ ਅੰਦਰ ਮਕਾਨ ਦੇ ਕਿਰਾਏਦਾਰਾਂ ਨੇ ਸਰਵਾਂ ਕਰਨ ਆਏ ਸਰਪੰਚ ਅਤੇ ਮੋਹਤਵਰਾਂ ਨੂੰ ਕਿਰਾਏਦਾਰਾਂ ਨੇ ਬਣਾਇਆ ਬੰਧਕ

7
ਫੋਟੋ ਕੈਪਸ਼ਨ :ਕਾਠਗੜ੍ਹ ਸਰਪੰਚ ਬਾਲਾ ਕਿਡਨੈਪ ਕਰਨ ਉਹਨਾਂ ਨੂੰ ਬਾਹਰ ਕੱਢਣ ਲਈ ਤੋੜਿਆ ਮੈਨ ਗੇਟ ਦ੍ਰਿਸ਼ ਅਤੇ ਘਟਨਾ ਮੌਕੇ ਵੱਡੀ ਗਿਣਤੀ ਵਿੱਚ ਇੱਕਠੇ ਹੋਏ ਲੋਕ ਇਸ ਸਬੰਧੀ ਜਾਣਕਾਰੀ ਦਿੰਦੇ ਸਰਪੰਚ ਰਿਸ਼ੂ, ਇਫਟੂ ਆਗੂ ਅਵਤਾਰ ਸਿੰਘ ਤਾਰੀ, ਅਤੇ ਮਾਲਕ ਅਰੁਣ ਸ਼ਰਮਾ ਅਤੇ ਡੀਐਸਪੀ ਬਲਾਚੌਰ ਹੇਮੰਤ ਮਲਹੋਤਰਾ ਅਤੇ ਐਸ ਐਚ ਓ ਅਭਿਸ਼ੇਕ ਸ਼ਰਮਾ ਸੇਵਾਦਾਰ ਕਾਲੇਸ਼ਾਹ ਨਾਲ ਹਾਲਚਾਲ ਪੁੱਛਦੇ ਹੋਏ
ਸਰਪੰਚ ਰਿਸ਼ੂ ਬਾਲਾ ਨੂੰ ਗਾਲਾਂ ਕੱਢਦਿਆਂ ਜਾਤੀ ਸੂਚਕ ਬੋਲ ਕੇ ਕੀਤਾ ਅਪਮਾਨਿਤ, ਥਾਣਾ ਕਾਠਗੜ੍ਹ ਪੁਲਿਸ ਮੌਕੇ ਤੇ ਪਹੁੰਚ ਕੇ ਕਰਵਾਇਆਂ ਰਿਹਾਅ 
ਡੀਐਸਪੀ ਹੇਮੰਤ ਮਲਹੋਤਰਾ ਬਲਾਚੌਰ ਮੌਕੇ ਤੇ ਪਹੁੰਚ ਮਾਹੌਲ ਕੀਤਾ ਸਾਂਤ, ਦੋਸ਼ੀਆਂ ਖਿਲਾਫ ਐਫ ਆਈ ਆਰ ਕੀਤੀ ਦਰਜ
ਜਿਲ੍ਹਾਂ ਕਾਂਗਰਸ ਪ੍ਰਧਾਨ ਅਜੇ ਮੰਗੂਪੁਰ ਨੇ ਮੌਕੇ ਤੇ ਪਹੁੰਚ ਕੇ ਸਰਪੰਚ ਅਤੇ ਸਾਂਈ ਕਾਲੇਸ਼ਾਹ ਤੋਂ ਘਟਨਾ ਸਬੰਧੀ ਕੀਤੀ ਪੁੱਛਗਿੱਛ 
ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਸਰਕਾਰ ਵਲੋਂ ਪੰਜਾਬ ਭਰ ਵਿੱਚ ਜੋ ਲਾਲ ਲਕੀਰ ਦਾ ਸਰਵੇ ਕਰਾਉਣ ਦੀ ਸਕੀਮ ਚਲਾਈ ਜਾ ਰਹੀ ਹੈ ਜਿਸ ਤਹਿਤ ਅੱਜ ਕਸਬਾ ਕਾਠਗੜ੍ਹ ਵਿੱਚ ਉਦੋਂ ਵੱਡਾ ਹੰਗਾਮਾ ਸ਼ੂਰੂ ਹੋ ਗਿਆ ਜਦੋਂ ਸਵਰਗਵਾਸੀ ਡਾ ਅਯੁੱਧਿਆ ਸ਼ਰਮਾ ਦੇ ਘਰ ਪਿੰਡ ਦੀ ਸਰਪੰਚ ਸ੍ਰੀਮਤੀ ਰਿਸ਼ੂ ਬਾਲਾ ਉਹਨਾਂ ਦੇ ਪਤੀ ਸੇਵਾਦਾਰ ਕੁਲਦੀਪ ਕੁਮਾਰ, ਵਿਸ਼ਾਲ ਅਨੰਦ ਸਮੇਤ ਪਿੰਡ ਦੇ ਹੋਰ ਵੀ ਕਈ ਮੋਹਤਬਾਰ ਜਿਨਾਂ ਨੂੰ ਡਾਕਟਰ ਅਯੁੱਧਿਆ ਸ਼ਰਮਾ ਦੀ ਲੜਕੀ ਅਰੁਣ ਸ਼ਰਮਾ ਪਤਨੀ ਨਰਿੰਦਰ ਪਾਲ ਵਾਸੀ ਕਾਠਗੜ੍ਹ ਹਾਲ ਅਬਾਦ ਆਦਰਸ਼ ਨਗਰ ਬੱਸੀ ਮੋਹਾਲੀ ਦੇ ਕਾਠਗੜ੍ਹ ਵਿਖੇ ਪਹੁੰਚੇ ਉਨ੍ਹਾਂ ਦੇ ਘਰ ਪਹੁੰਚੇ ਤਾਂ ਉੱਥੇ ਜੋ ਕਿਰਾਏਦਾਰ ਸੇਠੀ ਪੁੱਤਰ ਰਤਨਚੰਦ ਪਿੰਡ ਅਤੇ ਉਸ ਦੀ ਘਰ ਵਾਲੀ ਰਚਨਾ ਬੈਠ ਕੇ ਜਦੋਂ ਲਾਲ ਲਕੀਰ ਸਬੰਧੀ ਗੱਲ ਰਹੇ ਸਨ। ਤਾਂ ਉਹੋ ਅਚਾਨਕ ਜ਼ੋਰ ਜ਼ੋਰ ਨਾਲ ਗਾਲੀ ਗਲੋਚ ਕਰਨ ਲੱਗ ਪਏ ਅਤੇ ਸਰਪੰਚ ਅਤੇ ਉਸ ਦੇ ਘਰ ਵਾਲੇ ਨੂੰ ਜਾਤੀ ਸੂਚਕ ਸ਼ਬਦ ਬੋਲ ਕੇ ਉਨ੍ਹਾਂ ਨੇ ਸਰਪੰਚਣੀ ਅਤੇ ਉਸ ਦੇ ਨਾਲ ਆਏ ਮੋਹਤਵਰਾਂ ਨੂੰ ਧੱਕੇ ਮਾਰਨੇ ਸ਼ੂਰੂ ਕਰ ਦਿੱਤੇ ਅਤੇ ਇਹਨਾਂ ਨੂੰ ਅੰਦਰ ਦੇਖ ਪਿੱਛੇ ਤੋਂ ਗੇਟ ਨੂੰ ਜੰਦਰਾ ਲਗਾ ਦਿੱਤਾ ਅਤੇ ਇਹਨਾਂ ਸਾਰਿਆਂ ਨੂੰ ਜਾਤੀ ਸੂਚਕ ਸ਼ਬਦ ਬੋਲਕੇ ਗੰਦੀਆਂ ਗਾਲਾਂ ਕੱਢੀਆਂ ਅਤੇ ਸਰਪੰਚ ਅਤੇ ਮੋਹਤਵਰਾਂ ਨੂੰ ਕਿਡਨੈਪ ਕਰ ਲਿਆ।ਜਦੋਂ ਸਰਪੰਚ ਰਿਸ਼ੂ ਬਾਲਾ ਨੇ ਆਪਣੇ ਬਚਾਅ ਲਈ ਫੋਨ ਕਰਕੇ ਆਪਣੇ ਪਿੰਡ ਅਤੇ ਮਹੁੱਲੇ ਵਿੱਚ ਇਸ ਘਟਨਾ ਵਾਰੇ ਦੱਸਿਆਂ ਤਾਂ ਇਹ ਪਿੰਡ ਜੰਗਲ ਦੀ ਅੱਜ ਵਾਂਗ ਫੈਲ ਗਈ। ਜਿਸ ਕਾਰਨ ਪਿੰਡ ਦੇ ਬਹੁਤ ਸਾਰੇ ਲੋਕ ਗਿਣਤੀ ਗੁੱਸੇ ਵਿੱਚ ਆ ਕੇ ਮੌਕੇ ਪਹੁੰਚ ਅਤੇ ਇਸ ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਦੇ ਅਭਿਸ਼ੇਕ ਸ਼ਰਮਾ ਸਮੇਤ ਪੁਲਿਸ ਤਰੁੰਤ ਮੌਕੇ ਗਏ ਜਿਨ੍ਹਾਂ ਦੀ ਹਾਜ਼ਰੀ ਵਿੱਚ ਨਗਰ ਨਿਵਾਸੀਆਂ ਨੇ ਗੇਟ ਤੋੜ ਸਰਪੰਚ ਰਿਸ਼ੂ ਬਾਲਾ ਨੂੰ ਇਹਨਾਂ ਦੇ ਚੁੰਗਲ ਚੋ ਅਜ਼ਾਦ ਕਰਵਾਇਆ ਕਿਰਾਏਦਾਰ ਸੇਠੀ ਅਤੇ ਉਸਦੀ ਪਤਨੀ ਰਚਨਾ ਵਲੋਂ ਕੀਤੀ ਗਈ ਧੱਕਾਮੁੱਕੀ ਦੌਰਾਨ ਸੇਵਾਦਾਰ ਸਾਂਈ ਕਾਲੇਸ਼ਾਹ ਜੋ ਕਿ ਹਾਰਟ ਦੇ ਮਰੀਜ਼ ਦੀ ਅਚਾਨਕ ਤਬੀਅਤ ਖਰਾਬ ਹੋ ਗਈ। ਜਿਨ੍ਹਾਂ ਨੂੰ ਮੌਕੇ ਤੇ ਹੀ ਡਾਕਟਰ ਬੁਲਾ ਕੇ ਉਨ੍ਹਾਂ ਨੂੰ ਡਾਕਟਰੀ ਸਹਾਇਤਾ ਦਿੱਤੀ ਗਈ ।ਇਸ ਮੌਕੇ ਡਾਕਟਰ ਅਯੁੱਧਿਆ ਸ਼ਰਮਾ ਦੀ ਲੜਕੀ ਅਰੁਣ ਸ਼ਰਮਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਸੀਂ ਸੇਠੀ ਪੁੱਤਰ ਰਤਨ ਚੰਦ ਵਾਸੀ ਕਲਾਰ ਥਾਣਾ ਕਾਠਗੜ੍ਹ ਨੂੰ ਆਪਣੇ ਮਕਾਨ ਕਿਰਾਏ ਤੇ ਦਿੱਤਾ ਹੋਇਆ ਸੀ ਜਿਸ ਦੀ ਇਹਨਾਂ ਨੇ ਕਬਜ਼ਾ ਕਰਨ ਦੀ ਨੀਅਤ ਨਾਲ ਭੰਨਤੋੜ ਕਰਕੇ ਇੱਕ ਸੈਂਡ ਬਣਾ ਲਿਆ ਸਾਡੇ ਦਰਵਾਜ਼ੇ ਪੁੱਟ ਸਾਡਾ ਕੀਮਤੀ ਸਮਾਨ ਵੀ ਖੁਰਦ ਬੁਰਦ ਕਰ ਦਿੱਤਾ ਉਸ ਨੇ ਦੱਸਿਆ ਸਰਪੰਚ ਰਿਸ਼ੂ ਬਾਲਾ ਨੇ ਫੋਨ ਕਰਕੇ ਲਾਲ ਲਕੀਰ ਸਬੰਧੀ ਦੱਸਿਆਂ ਜਿਸ ਕਰਕੇ ਅਸੀ ਅੱਜ ਮੌਕੇ ਤੇ ਪਹੁੰਚੇ ਜਦੋਂ ਅਸੀ ਆ ਘਰ ਦੀ ਹਾਲਤ ਦੇਖੀ ਤਾਂ ਸਾਡੀ ਹੈਰਾਨੀ ਦੀ ਕੋਈ ਵੀ ਹੱਦ ਨਹੀ ਰਹੀ। ਅਰੁਣ ਸ਼ਰਮਾ ਨੇ ਅੱਗੇ ਦੱਸਿਆ ਕਿ ਜੇਕਰ ਅੱਜ ਪਿੰਡ ਦੀ ਸਰਪੰਚ ਜਾ ਹੋਰ ਮੋਹਤਬਾਰ ਸਾਡੇ ਨਾਲ ਨਾ ਹੁੰਦੇ ਤਾਂ ਇਹ ਕਿਰਾਏਦਾਰ ਜਾਨੋਂ ਵੀ ਮਾਰ ਸਕਦੇ ਸਨ। ਇਸ ਮੌਕੇ ਇਹਨਾਂ ਕਿਰਾਏਦਾਰਾਂ ਵਲੋਂ ਇੱਟਾਂ ਰੋੜੋ ਚਲਾਉਣ ਦੀ ਖੁੱਲ ਕੇ ਵਰਤੋਂ ਕੀਤੀ ਗਈ ਜਿਸ ਵਿੱਚ ਸੀਮਾ ਰਾਣੀ (ਬੱਬਲੀ )ਪਤਨੀ ਨਰਿੰਦਰ ਕੁਮਾਰ ਵਾਸੀ ਕਾਠਗੜ੍ਹ ਦੀ ਪੁੜਪੁੜੀ ਵਿੱਚ ਇੱਟ ਵੱਜਣ ਨਾਲ ਉਹ ਖੂਨ ਨਾਲ ਲੱਥਪਥ ਹੋ ਜਿਸ ਨੂੰ ਇਲਾਜ਼ ਲਈ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ  ਇਸ ਘਟਨਾ ਦੀ ਖਬਰ ਸੁਣਦੀਆਂ ਜਿਲ੍ਹਾਂ ਕਾਂਗਰਸ ਪ੍ਰਧਾਨ ਅਜੇ ਮੰਗੂਪੁਰ ਮੌਕੇ ਪਹੁੰਚ ਜਿਨ੍ਹਾਂ ਨੇ ਸਾਰੀ ਘਟਨਾ ਦਾ ਵੇਰਵਾ ਲੈ ਕੇ ਪੁਲਿਸ ਅਧਿਕਾਰੀਆਂ ਨੂੰ ਦੋਸ਼ੀਆਂ ਖਿਲਾਫ ਤਰੁੰਤ ਬਣਦੀ ਕਾਰਵਾਈ ਕਰਨ ਕਿਹਾ ਇਸ ਮੌਕੇ  ਡੀ ਐਸ ਪੀ ਬਲਾਚੌਰ ਹੇਮੰਤ ਮਲਹੋਤਰਾ ਮੌਕੇ ਤੇ ਪਹੁੰਚ ਗਏ ਜਿਨ੍ਹਾਂ ਇਸ ਘਟਨਾ ਦੀ ਬਾਰਿਕੀ ਨਾਲ ਜਾਂਚ ਸ਼ੁਰੂ ਕੀਤੀ ਅਤੇ ਗ੍ਰਾਮ ਪੰਚਾਇਤ ਦੀ ਰਿਸ਼ੂ ਬਾਲਾ ਅਤੇ ਹੋਰ ਮੋਹਰਬਰਾਂ ਜਲਦੀ ਇਨਸਾਨ ਦਿਵਾਉਣ ਦਾ ਭਰੋਸਾ ਦਿੱਤਾ ।ਇਸ ਮੌਕੇ ਸ਼ੁਭਾਸ਼ ਆਨੰਦ ਕਾਠਗੜ੍ਹ, ਅਵਤਾਰ ਸਿੰਘ ਤਾਰੀ ਕਾਮਰੇਡ, ਪੈਨੀ ਪਹਿਲਵਾਨ ਬਲਾਕ ਸੰਮਤੀ ਮੈਂਬਰ ਕਾਠਗੜ੍ਹ, ਸੁਖਵਿੰਦਰ ਸਿੰਘ ਬਾਜਵਾ, ਜੋਗਿੰਦਰ ਪਾਲ ਦੱਤ ਸਾਬਕਾ ਸਰਪੰਚ,ਬੱਬਲੂ ਅਨੰਦ, ਪਿੰਕੀ ਅਨੰਦ, ਰਮਨ ਘਈ, ਸਤੀਸ਼ ਘਈ, ਕੁਸ਼ਲ ਘਈ ਸਮੇਤ ਪਿੰਡ ਵਾਸੀ ਅਤੇ ਔਰਤਾਂ ਵੱਡੀ ਗਿਣਤੀ ਵਿੱਚ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਅਮਰੀਕਾ ਅਤੇ ਇਜ਼ਰਾਇਲ ਵੱਲੋਂ ਇਰਾਨ ਉਤੇ ਹਮਲੇ ਵਿਰੁੱਧ ਮੋਰਿੰਡਾ ਵਿਖੇ ਰੋਸ ਪ੍ਰਦਰਸ਼ਨ
Next articleTrump Resigns April Fools Headline, Satire, Confusion, and Facts