HOME ਮੁਹਾਰਨੀ

ਮੁਹਾਰਨੀ

ਡਾ. ਸੁਰਿੰਦਰਪਾਲ ਸਿੰਘ

 (ਸਮਾਜ ਵੀਕਲੀ) 

ਆਓ ਬੱਚਿਓ ਤੁਹਾਨੂੰ ਮਾਂ ਬੋਲੀ ਦੀ ਮੁਹਾਰਨੀ ਸਿਖਾਵਾਂ
ਲਾਵਾਂ ਰਹਿਤ ਮੁਕਤੇ ਅੱਖਰ ਨਾਲ ਤੁਹਾਡੀ ਸਾਂਝ ਪਵਾਵਾਂ।
ਮੁਕਤੇ ਅੱਖਰ ਨਾਲ ਲਾ ਕੰਨਾ ਅੱਖਰ ਦੀ ਆਵਾਜ਼ ਲਮਕਾਵਾਂ
ਸਿਹਾਰੀ ਅਤੇ ਬਿਹਾਰੀ ਨਾਲ ਛੋਟੀ ਲੰਮੀ ਧੁਨੀ ਸੁਣਾਵਾਂ।।
ਲਾਵਾਂ ਤੇ ਦੁਲਾਵਾਂ ਨਾਲ ਸ਼ਬਦ ਵਿਚਲੀ ਧੁਨ ਦਾ ਅੰਤਰ ਸਮਝਾਵਾਂ
ਔਕੁੜ ਤੇ ਦੁਲੈਕੜ ਦਾ ਹੇਕ ਬਦਲ ਕੇ ਫਰਕ ਦਰਸਾਵਾਂ।
ਟਿੱਪੀ ਤੇ ਅੱਧਕ ਦੋਹਾਂ ਮਾਤਰਾਵਾਂ ਨਾਲ ਸ਼ਬਦਜੋੜ ਬਣਾਵਾਂ
ਬਿੰਦੀ ਪਾਉਂਦੀ ਕੰਨੇ ਮਾਤਰਾਂ ਤੇ ਕਿੱਵੇ ਜ਼ੋਰ ਪ੍ਰਤੱਖ ਦਿਖਾਵਾਂ।।
ਮਾਂ-ਬੋਲੀ ਵਿੱਚ ਮੁਹਾਰਨੀ ਦੀ ਦੇਣ ਕਵਿਤਾ ਰਾਹੀ ਗੁਣ ਗੁਣਾਵਾਂ
ਐਸ ਪੀ ਵਰਗੇ ਨਾਚੀਜ਼ ਤੋਂ ਮਾਂ-ਬੋਲੀ ਦਾ ਪ੍ਰਚਾਰ ਕਰਾਵਾਂ।।
ਡਾ. ਸੁਰਿੰਦਰਪਾਲ ਸਿੰਘ
Previous articleਕਿਸਾਨ ਮੇਲੇ ਤੇ ਮਨੁੱਖਤਾ ਦੇ ਭਲੇ ਲਈ ਖੂਨਦਾਨ ਕੈਂਪ ਲਾਇਆ
Next articleਗਰੂਮਿੰਗ ਗੈਂਗਜ਼ ਕਾਂਡ ਦੀ ਰਾਸ਼ਟਰੀ ਜਾਂਚ ’ਚ ਜਾਤੀ ਅਤੇ ਧਰਮ ਦੀ ਵੀ ਪੜਤਾਲ ਹੋਵੇਗੀ