HOME ਸ਼ਹੀਦ ਭਾਈ ਕੁਲਵੰਤ ਸਿੰਘ ਖੁਖਰੈਣ, ਭਾਈ ਅਵਤਾਰ ਸਿੰਘ ਖੰਡਾ ਦੇ ਸ਼ਹੀਦੀ ਸਮਾਗਮ...

ਸ਼ਹੀਦ ਭਾਈ ਕੁਲਵੰਤ ਸਿੰਘ ਖੁਖਰੈਣ, ਭਾਈ ਅਵਤਾਰ ਸਿੰਘ ਖੰਡਾ ਦੇ ਸ਼ਹੀਦੀ ਸਮਾਗਮ ਤੇ ਮਨੁੱਖਤਾ ਦੇ ਭਲੇ ਲਈ ਖੂਨਦਾਨ ਕੈਂਪ ਲਾਇਆ

5

ਭਾਈ ਖੁਖਰੈਣ, ਭਾਈ ਖੰਡਾ ਦੀ ਕੁਰਬਾਨੀ ਨੂੰ ਸਿੱਖ ਪੰਥ ਸਦਾ ਯਾਦ ਰੱਖੇਗਾ -ਭਾਈ ਸੁਖਜੀਤ ਸਿੰਘ ਖੋਸੇ 

ਲੁਧਿਆਣਾ  (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਭਾਈ ਅਵਤਾਰ ਸਿੰਘ ਖੰਡਾ “ਅਜ਼ਾਦ” ਦੀ ਯਾਦ ਵਿੱਚ ਦੂਜਾ ਸ਼ਹੀਦੀ ਸਮਾਗਮ ਮਾਤਾ ਚਰਨਜੀਤ ਕੌਰ ਖੁਖਰਾਣਾ ਪਰਿਵਾਰ, ਭਾਈ ਸੁਖਜੀਤ ਸਿੰਘ ਖੋਸੇ ਮੁੱਖ ਸੇਵਾਦਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਅਤੇ ਸਹਿਯੋਗੀਆਂ ਵੱਲੋਂ ਗੁਰਦੁਆਰਾ ਦਸਮੇਸ਼ ਪ੍ਰਕਾਸ਼, ਨੇੜੇ ਸੇਖਾਂ ਵਾਲਾ ਚੌਂਕ, ਮੋਗਾ ਵਿਖੇ ਕਰਵਾਇਆ ਗਿਆ। ਇਸ ਸਮੇਂ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਕੀਰਤਨੀ ਜੱਥਾ ਅਤੇ ਸੁਖਪ੍ਰੀਤ ਸਿੰਘ ਸਲੀਣਾ ਢਾਡੀ ਜੱਥੇ ਨੇ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਤੇ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਮੁੱਖ ਸੇਵਾਦਾਰ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਭਾਈ ਕੁਲਵੰਤ ਸਿੰਘ ਖੁਖਰੈਣ, ਭਾਈ ਅਵਤਾਰ ਸਿੰਘ ਖੰਡਾ “ਅਜ਼ਾਦ, ਅਤੇ ਸਮੂਹ ਸ਼ਹੀਦਾਂ ਸਿੰਘਾਂ ਦੀ ਯਾਦ ਲਗਾਏ ਗਏ ਮਹਾਨ ਖੂਨਦਾਨ ਕੈਂਪ ਦਾ ਉਦਘਾਟਨ ਭਾਈ ਸੁਖਜੀਤ ਸਿੰਘ ਖੋਸੇ ਮੁੱਖ ਸੇਵਾਦਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਨੇ ਕਰਦਿਆਂ ਕਿਹਾ ਹੱਕ-ਸੱਚ ਲਈ ਸ਼ਹੀਦ ਹੋਣ ਵਾਲੇ ਸੂਰਮੇ ਕੌਮਾਂ ਦਾ ਸਰਮਾਇਆ ਹੁੰਦੇ ਹਨ। ਸ਼ਹੀਦ ਭਾਈ ਕੁਲਵੰਤ ਸਿੰਘ ਖੁਖਰੈਣ, ਭਾਈ ਅਵਤਾਰ ਸਿੰਘ ਅਜ਼ਾਦ (ਖੰਡਾ) ਜੀ ਦੀ ਸ਼ਹਾਦਤ ਨੂੰ ਸੀਸ ਝੁਕਾ ਕੇ ਸਿਜਦਾ ਹੈ । ਸਿੱਖ ਪੰਥ ਤੁਹਾਡੀ ਕੁਰਬਾਨੀ ਨੂੰ ਸਦਾ ਯਾਦ ਰੱਖੇਗਾ। ਇਸ ਮੌਕੇ ਤੇ ਭਾਈ ਅਵਤਾਰ ਸਿੰਘ ਖੰਡਾ ਦੀ ਭੈਣ ਜਸਪ੍ਰੀਤ ਕੌਰ ਖੁਖਰਾਣਾ ਅਤੇ ਭਾਈ ਸੁਖਜੀਤ ਸਿੰਘ ਖੋਸੇ ਨੇ ਖੂਨਦਾਨ ਕਰਕੇ ਕੈਂਪ ਦੀ ਆਰੰਭਤਾ ਕੀਤੀ ਅਤੇ ਮਾਤਾ ਚਰਨਜੀਤ ਕੌਰ ਖੁਖਰਾਣਾ, ਭਾਈ ਸੁਖਜੀਤ ਸਿੰਘ ਖੋਸੇ, ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਖੂਨਦਾਨੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਉਹਨਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਦੱਸਿਆ ਕਿ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਵੱਲੋਂ 879ਵਾਂ ਮਹਾਨ ਖੂਨਦਾਨ ਕੈਂਪ ਦੌਰਾਨ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਖੂਨਦਾਨ ਕੀਤਾ ਅਤੇ ਮਿਤਲ ਹਸਤਪਾਲ ਮੋਗਾ ਦੇ ਸਹਿਯੋਗ ਨਾਲ ਇਕੱਤਰ ਕੀਤਾ ਗਿਆ ਖੂਨ ਲੋੜਵੰਦ ਮਰੀਜ਼ਾਂ ਨੂੰ ਨਿਸ਼ਕਾਮ ਰੂਪ ਵਿੱਚ ਲੈ ਕੇ ਦਿੱਤਾ ਜਾਵੇਗਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਬਾਬਾ ਦਿਲਬਾਗ ਸਿੰਘ, ਬਾਬਾ ਹਰੀਸ਼ ਸਿੰਘ, ਭਾਈ ਸਾਹਿਬ ਸਿੰਘ ਖੋਸੇ, ਭਾਈ ਅਮਰੀਕ ਸਿੰਘ ਖੋਸੇ, ਰਣਜੋਧ ਸਿੰਘ ਦੋਰਾਹਾ, ਧੰਨਾ ਸਿੰਘ ਫੂਲੇਵਾਲ, ਬਲਜੀਤ ਸਿੰਘ ਮੋਗਾ, ਬਲਵਿੰਦਰ ਸਿੰਘ ਭੋਡੀਪੁਰਾ ਹਾਜ਼ਰ ਸਨ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸਿੰਧੀ ਸਮਾਜ ਦੀ ਪ੍ਰਮੁੱਖ ਸ਼ਖ਼ਸ਼ੀਅਤ ਦਾਦਾ ਲਛਮਣ ਚੇਲਾ ਰਾਮ ਜੀ ਨੂੰ ਕੀਤਾ ਗਿਆ ਸਨਮਾਨਿਤ
Next articleਭੁਲੱਥ ਕਬੱਡੀ ਕੱਪ ਬਣੇਗਾ ਖੇਡ ਅਤੇ ਮਨੋਰੰਜਨ ਦਾ ਵੱਡਾ ਕੇਂਦਰ (ਸਵ: ਅਵਤਾਰ ਸਿੰਘ ਬੱਲ ਯਾਦਗਾਰੀ 57ਵਾਂ ਕਬੱਡੀ ਕੱਪ)