HOME ਪ੍ਰਾਇਮਰੀ ਸਕੂਲ ਜਰਖੜ ਦੇ ਸਰਵੋਤਮ ਵਿਦਿਆਰਥੀ ਸਾਈਕਲ ਅਤੇ ਟਰਾਫੀਆਂ ਨਾਲ ਕੀਤੇ ਸਨਮਾਨਿਤ

ਪ੍ਰਾਇਮਰੀ ਸਕੂਲ ਜਰਖੜ ਦੇ ਸਰਵੋਤਮ ਵਿਦਿਆਰਥੀ ਸਾਈਕਲ ਅਤੇ ਟਰਾਫੀਆਂ ਨਾਲ ਕੀਤੇ ਸਨਮਾਨਿਤ

2

ਜਰਖੜ ਸਕੂਲ ਨੇ ਖੇਡਾਂ ਅਤੇ ਸਿੱਖਿਆ ਵਿੱਚ ਪੰਜਾਬ ਪੱਧਰ ਤੇ ਮੱਲਾਂ ਮਾਰੀਆਂ ਹਨ– ਸੰਧੂ/ਜਰਖੜ

ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ) ਅੱਜ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪਹਿਲੀਆਂ ਪੁਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਾਈਕਲ ਅਤੇ ਯਾਦਗਾਰੀ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਪ੍ਰੀਤ ਸਿੰਘ ਸੰਧੂ ਬੀਪੀਓ ਡੇਹਲੋਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਜਰਖੜ ਹਾਕੀ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਸਕੂਲ ਦੀ ਮੁੱਖ ਅਧਿਆਪਕਾ ਸ਼੍ਰੀਮਤੀ ਸੁਖਦੀਪ ਕੌਰ ਅਤੇ ਸ੍ਰ: ਜਸਵਿੰਦਰ ਸਿੰਘ ਨੇ ਆਏ ਮਹਿਮਾਨਾਂ ਨੂੰ “ਜੀ ਆਇਆਂ ” ਆਖਿਆ ਅਤੇ ਸਕੂਲ ਦੇ ਬੱਚਿਆਂ ਦੀਆਂ ਖੇਡਾਂ ਅਤੇ ਸਿੱਖਿਆ ਦੀਆਂ ਪ੍ਰਾਪਤੀਆਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਸ੍ਰ: ਗੁਰਪ੍ਰੀਤ ਸਿੰਘ ਸੰਧੂ ਨੇ ਆਖਿਆ ਕਿ ਜਰਖੜ ਸਕੂਲ ਨੇ ਖੇਡਾਂ ਤੇ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਪੱਧਰ ਤੇ ਵੱਡੀਆਂ ਮੱਲਾਂ ਮਾਰੀਆਂ ਹਨ। ਉਨ੍ਹਾਂ ਨੇ ਜਿੱਥੇ ਸਕੂਲ ਦੇ ਸਮੂਹ ਸਟਾਫ ਅਤੇ ਬੱਚਿਆਂ ਨੂੰ ਉਹਨਾਂ ਦੀਆਂ ਪ੍ਰਾਪਤੀਆਂ ਤੇ ਵਧਾਈ ਦਿੱਤੀ ਉਥੇ ਜਰਖੜ ਹਾਕੀ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਨੇ ਸਕੂਲ ਦੀ ਸਰਵੋਤਮ ਵਿਦਿਆਰਥਣ ਨਵਜੋਤ ਕੌਰ ਜਿਸ ਨੇ ਤੀਸਰੀ ਕਲਾਸ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਨੂੰ ਜਰਖੜ ਅਕੈਡਮੀ ਵੱਲੋਂ ਸਾਈਕਲ ਦੇ ਕੇ ਸਨਮਾਨਿਤ ਕੀਤਾ ਅਤੇ ਸਕੂਲ ਸਟਾਫ ਵਾਸਤੇ 5100 ਦੇ ਵਿੱਤੀ ਸਹਾਇਤਾ ਦਿੱਤੀ । ਇਸ ਮੌਕੇ ਪਹਿਲੀ ਵਿੱਚ  ਪਹਿਲਾ ਸਥਾਨ ਅਸ਼ਮੀਤ ਕੌਰ, ਦੂਜਾ ਸਥਾਨ ਹਰਨੂਰਜੀਤ ਸਿੰਘ, ਤੀਜਾ ਸਥਾਨ ਮਨਪ੍ਰੀਤ ਕੌਰ ਜਮਾਤ ਦੂਜੀ ਵਿੱਚ ਪਹਿਲਾ ਸਥਾਨ ਪਰਨੀਤ ਕੌਰ,  ਦੂਜਾ ਸਥਾਨ ਹਰਸ਼ਦੀਪ ਕੌਰ, ਤੀਜਾ ਸਥਾਨ ਰਾਧਾ , ਜਮਾਤ ਤੀਸਰੀ ਵਿੱਚ ਪਹਿਲਾ ਸਥਾਨ ਨਵਜੋਤ ਕੌਰ, ਦੂਜਾ ਸਥਾਨ ਵਰਲੀਨ ਕੌਰ, ਤੀਜਾ ਗੁਰਕੀਰਤ ਸਿੰਘ ਚੌਥੀ ਕਲਾਸ ਵਿੱਚ ਪਹਿਲਾ ਸਥਾਨ ਨਿਸ਼ਾਨ ਸਿੰਘ, ਦੂਜਾ ਗੁਰਪ੍ਰੀਤ ਸਿੰਘ, ਤੀਜਾ ਸੁਖਪ੍ਰੀਤ ਕੌਰ, ਜਮਾਤ ਪੰਜਵੀਂ ਵਿੱਚ ਪਹਿਲਾ ਸਥਾਨ ਬਲਵਿੰਦਰ ਸਿੰਘ, ਦੂਜਾ ਸਥਾਨ ਹਰਸੀਰਤ ਕੌਰ, ਤੀਜਾ ਸਥਾਨ ਹਰਜੋਤ ਸਿੰਘ ਅਤੇ ਸੰਜੇ ਕੁਮਾਰ ਨੇ ਸਾਂਝੇ ਤੌਰ ਤੇ ਹਾਸਲ ਕੀਤਾ। ਸਾਰੇ ਬੱਚਿਆਂ ਨੂੰ ਯਾਦਗਾਰੀ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸ਼੍ਰੀਮਤੀ ਇੰਦਰਜੀਤ ਕੌਰ ਐਚਟੀਸੀ ਘਵੱਦੀ, ਕੋਆਰਡੀਨੇਟਰ ਮਨਪ੍ਰੀਤ ਸਿੰਘ, ਸਰਪੰਚ ਸੰਦੀਪ ਸਿੰਘ ਜਰਖੜ, ਪ੍ਰੀਤ ਮਹਿੰਦਰ ਸਿੰਘ ਨਿੱਪੀ, ਤਪਿੰਦਰ ਸਿੰਘ ਗੋਗਾ, ਜੰਗ ਸਿੰਘ, ਸ਼ਿੰਗਾਰਾ ਸਿੰਘ, ਕੁਲਦੀਪ ਸਿੰਘ ਘਵੱਦੀ , ਆਕਾਸ਼ਦੀਪ ਸਿੰਘ, ਸ਼੍ਰੀਮਤੀ ਗੁਰਪ੍ਰੀਤ ਕੌਰ ਗਰੇਵਾਲ, ਸ੍ਰੀ ਅਜੈ ਕੁਮਾਰ ਅਤੇ ਹੋਰ ਸਕੂਲ ਦਾ ਸਮੂਹ ਸਟਾਫ਼ ਬੱਚਿਆਂ ਦੇ ਮਾਪੇ ਅਤੇ ਬੱਚੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ । ਇਸ ਮੌਕੇ ਪ੍ਰਾਇਮਰੀ ਸਕੂਲ ਜਰਖੜ ਦੇ ਬੱਚਿਆਂ ਨੇ ਵੱਖ-ਵੱਖ ਸੱਭਿਆਚਾਰ ਗੀਤਾਂ ਉੱਤੇ ਕੋਰਿਓਗ੍ਰਾਫੀ ਕਰਕੇ ਦਰਸ਼ਕਾਂ ਦਾ ਮਨੋਰੰਜਨ ਵੀ ਕੀਤਾ। ਇਸ ਮੌਕੇ ਜਗਰੂਪ ਸਿੰਘ ਜਰਖੜ ਨੇ ਆਖਿਆ ਕਿ ਅਗਲੇ ਵਰ੍ਹੇ ਪ੍ਰਾਇਮਰੀ ਸਕੂਲ ਜਰਖੜ ਦੇ ਸਰਵੋਤਮ ਮੁੰਡੇ ਅਤੇ ਕੁੜੀਆਂ ਨੂੰ ਸਾਈਕਲ ਦੇਖ ਕੇ ਸਨਮਾਨਿਆ ਜਾਵੇਗਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਮਿਸ਼ਨ ਸਮਰੱਥ 3.0 ਅਕਾਦਮਿਕ ਪ੍ਰਦਰਸ਼ਨ ਦੇ ਆਧਾਰ ‘ਤੇ ਵਧੀਆ ਕਾਰਗੁਜਾਰੀ ਕਰਨ ਵਾਲੇ ਸਕੂਲ ਸਨਮਾਨਿਤ
Next articleਮਾਮਲਾ ਸਕੇ ਭਰਾਵਾਂ ਦੀ ਖੁਦਕੁਸ਼ੀ