HOME ਚੇਅਰਮੈਨ ਨਾਨਕ ਸਿੰਘ ਜੰਡੀ ਦਾ ਆਸਰੋਂ ਪ੍ਰੇਮ ਨਗਰ ਪਹੁੰਚਣ ਤੇ ਕੀਤਾ ਨਿੱਘਾ...

ਚੇਅਰਮੈਨ ਨਾਨਕ ਸਿੰਘ ਜੰਡੀ ਦਾ ਆਸਰੋਂ ਪ੍ਰੇਮ ਨਗਰ ਪਹੁੰਚਣ ਤੇ ਕੀਤਾ ਨਿੱਘਾ ਸਵਾਗਤ, ਸਮਾਜ ਪ੍ਰਧਾਨ ਸੁਰਿੰਦਰ ਸ਼ਿੰਦਾ ਨੇ ਕਰਵਾਇਆ ਮੂੰਹ ਮਿੱਠਾ, ਅਧੂਰੇ ਪਏ ਵਿਕਾਸ ਕਾਰਜ ਨੂੰ ਕੀਤਾ ਜਾਵੇਗਾ ਪੂਰਾ- ਨਾਨਕ ਸਿੰਘ ਜੰਡੀ

4
ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ )– ਨਵ ਨਿਯੁਕਤ ਚੇਅਰਮੈਨ ਬਲਾਕ ਸੰਮਤੀ ਨਾਨਕ ਸਿੰਘ ਜੰਡੀ ਦਾ ਪ੍ਰੇਮ ਨਗਰ (ਆਸਰੋਂ) ਪਹੁੰਚਣ ਤੇ ਇਲਾਕੇ ਨਿਵਾਸੀਆ ਨੇ ਨਿੱਘਾ ਸਵਾਗਤ ਕੀਤਾ | ਇਸ ਮੌਕੇ ਤੇ ਸੀਨੀਅਰ ਕਾਂਗਰਸੀ ਆਗੂ ਸੁਰਿੰਦਰ ਸ਼ਿੰਦਾ ਰੈਲਮਾਜਰਾ ਨੇ ਨਾਨਕ ਸਿੰਘ ਜੰਡੀ ਦਾ ਮੂੰਹ ਮਿੱਠਾ ਕਰਵਾਇਆ ਤੇ ਉਨ੍ਹਾਂ ਨੂੰ  ਵਧਾਈਆ ਦਿੱਤੀ | ਨਾਨਕ ਸਿੰਘ ਜੰਡੀ ਨੇ ਕਿਹਾ ਕਿ  ਆਉਣ ਵਾਲੇ ਦਿਨਾਂ ਵਿੱਚ ਪੰਚਾ ਸਰਪੰਚਾ ਨੂੰ  ਨਾਲ ਲੈ ਕੇ ਪਿੰਡਾਂ ਦੇ ਰਹਿੰਦੇ ਵਿਕਾਸ ਕੰਮਾਂ ਨੂੰ ਤੇਜ਼ੀ ਨਾਲ ਪੂਰਾ ਕੀਤਾ ਜਾਵੇਗਾ | ਨਾਨਕ ਸਿੰਘ ਜੰਡੀ ਨੇ ਜਿਲ੍ਹਾਂ ਪ੍ਰਧਾਨ ਕਾਂਗਰਸ  ਅਜੇ ਮੰਗੂਪੁਰ ਦਾ ਤਹਿ ਦਿਲੋਂ ਧੰਨਵਾਦ ਕੀਤਾ | ਜਿੰਨਾਂ ਦੀ ਸਖਤ ਮਿਹਨਤ ਸਦਕਾ ਇਹ ਸਭ ਕੁਝ ਹਾਸਿਲ ਹੋਇਆ | ਇਸ ਮੌਕੇ ਤੇ ਮੋਹਨ ਲਾਲ ਸੰਧੂ, ਸਰਪੰਚ  ਬਲਜਿੰਦਰ ਸਿੰਘ ਮਾਣੇਵਾਲ, ਸਾਬਕਾ ਸਰਪੰਚ ਪ੍ਰੇਮ ਨਗਰ ਸੁਸ਼ੀਲ ਕੁਮਾਰ ਸਾਬਕਾ ਚੇਅਰਮੈਨ  ਧਰਮ  ਪਾਲ ਭਰਥਲਾ, ਸੰਜੀਵ ਕੁਮਾਰ ਸੋਨੂੰ ਮੌਜੂਦ ਰਹੇ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਵਿਧਾਇਕ ਸੰਤੋਸ਼ ਕਟਾਰੀਆ ਵੱਲੋਂ ਬਲਾਚੌਰ-ਨੂਰਪੁਰ ਬੇਦੀ ਰੋਡ ਦੇ ਨਵੀਨੀਕਰਨ ਦਾ ਆਗਾਜ਼, 13.73 ਕਰੋੜ ਨਾਲ ਬਦਲੇਗੀ ਸੜਕ ਦੀ ਨੁਹਾਰ
Next articleਪ੍ਰਸ਼ਾਸਨ ਵਲੋਂ ਕਾਲਾਬਜ਼ਾਰੀ ਨੂੰ ਰੋਕਣ ਲਈ ਗੈਸ ਏਜੰਸੀਆਂ ਤੇ ਪੈਟਰੋਲ ਪੰਪਾਂ ਦੀ ਅਚਨਚੇਤ ਚੈਕਿੰਗ